ਲਾਲਜੀਤ ਸਿੰਘ ਭੁੱਲਰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਹੋਏ ਨਤਮਸਤਕ
ਬਲਜੀਤ ਸਿੰਘ ਦੀ ਰਿਪੋਰਟ
ਤਰਨ ਤਾਰਨ, 2 ਜੂਨ 2023 - ਟਰਾਂਸਪੋਰਟ ਵਿਭਾਗ ਮੰਤਰੀ ਅਤੇ ਪੇਡੂ'ਪੰਚਾਇਤ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਸੈਕੜੇ ਸਾਥੀਆ ਸਮੇਤ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਨਤਮਸਤਕ ਹੋਣ ਲਈ ਆਏ। ਪਿਛਲੀ ਦਿਨੀ ਮੰਤਰੀ ਮੰਡਲ ਵਿਚ ਵੱਖ ਵੱਖ ਵਿਭਾਗਾਂ ਦੀ ਅਦਲਾ ਬਦਲੀ ਕਰਕੇ ਮਹਿਕਮੇ ਤਬਦੀਲ ਹੋਏ ਸਨ।
ਬਾਈਟ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਵਿਭਾਗ ਮੰਤਰੀ ਨੇ ਦੱਸਿਆ ਕਿ ਪਿਛਲੀ ਦਿਨੀ ਕੈਬਨਿਟ ਮੰਤਰੀਆ ਦੇ ਵਿਭਾਗਾ ਦੀ ਅਦਲੀ-ਬਦਲੀ ਹੋਣ ਕਰਕੇ ਮੈਨੂੰ ਮੁਖ ਮੰਤਰੀ ਭਗਵੰਤ ਸਿੰਘ ਮਾਨ ਵਲੋ ਇਕ ਹੋਰ ਮਹਿਕਮਾ ਪੇਡੂ'ਪੰਚਾਇਤ ਵਿਕਾਸ ਮੰਤਰੀ ਵਿਭਾਗ ਦੇਣ ਦੀ ਖੁਸ਼ੀ ਵਿਚ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਨਕ ਮਾਸਤਕ ਹੋਣ ਅਤੇ ਸੁਕਰਨਾ ਕਰਨ ਲਈ ਆਏ ਹਾਂ ।
ਆਉਦੇ ਕੁਝ ਦਿਨਾਂ ਤਕ ਲੋਕਾ ਵੱਲੋ ਸਰਕਾਰੀ ਜਮੀਨਾਂ ਦੇ ਨਾਜਾਇਜ ਕਬਜੇ ਲਗਭਾਗ 1300ਏਕੜ ਛੁਡਾਏ ਜਾਣਗੇ ।