ਸੀਟੀ ਯੂਨੀਵਰਸਿਟੀ ਵਿਖੇ ਫ਼ੇਅਰਵੇਲ ਦਿਵਸ ਮਨਾਇਆ ਗਿਆ
ਦੀਪਕ ਜੈਨ
ਜਗਰਾਓਂ, 2 ਜੂਨ 2023 - ਚੌਂਕੀਮਾਨ ਵਿਖੇ ਸਥਿਤ ਸੀਟੀ ਯੂਨੀਵਰਸਿਟੀ ਵਿਖੇ ਫ਼ੇਅਰਵੇਲ ਦਿਵਸ ਮਨਾਇਆ ਗਿਆ ਜਿਸ ਵਿਚ ਬੀਏ, ਬੀਜੇਐਮਸੀ ਅਤੇ ਬੀਪੀਈਐਸ ਦੇ ਵਿਦਿਆਰਥੀ ਸ਼ਾਮਲ ਸਨ। ਪ੍ਰੋਗਰਾਮ ਦੀ ਸ਼ੁਰੂਆਤ ਸਵਾਗਤੀ ਗਿੱਧੇ, ਭੰਗੜੇ ਅਤੇ ਸੰਗੀਤ ਤੋਂ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਦੇ ਮਨੋਰੰਜਨ ਲਈ ਗੇਮਾਂ ਵੀ ਰੱਖੀਆਂ ਗਈਆਂ ਅਤੇ ਫੈਸ਼ਨ ਵਾਕ ਵੀ ਕਰਵਾਇਆ ਗਿਆ ਅਤੇ ਸਵਾਲ ਵੀ ਪੁਛੇ ਗਏ। ਵਿਦਿਆਰਥੀਆਂ ਵਿਚੋਂ ਮਿਸਟਰ ਫੇਅਰਵੈਲ ਅਤੇ ਮਿਸ ਫੇਅਰਵੈਲ ਚੁਣੇ ਗਏ। ਮਿਸਟਰ ਫੇਅਰਵੈਲ ਗੁਰਸਿਮਰਨ ਸਿੰਘ ਅਤੇ ਮਿਸ ਫੇਅਰਵੈਲ ਜਾਹਨਵੀ ਜੈਨ ਚੁਣੀ ਗਈ। ਵਿਦਿਆਰਥੀਆਂ ਵਲੋਂ ਡਾਂਸ ਵੀ ਪੇਸ਼ ਕੀਤੇ ਗਏ ਅਤੇ ਅਖੀਰ ਵਿੱਚ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਓਨਾ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਵਿਦਾਈ ਦਿੱਤੀ।