ਸਾਬਕਾ ਮੰਤਰੀ ਆਸ਼ੂ ਤੇ ਇੰਚਾਰਜ ਹਿੱਸੋਵਾਲ ਨਹੀਂ ਇੱਕਠੇ ਰੱਖ ਸਕੇ ਕਾਂਗਰਸੀ ਕੌਂਸਲਰ, ਸੀਨੀਅਰ ਮੀਤ ਪ੍ਰਧਾਨ ਮਾਲਵਾ ਨੇ 14-6 ਨਾਲ ਜਿੱਤੀ ਚੌਣ
ਦੀਪਕ ਜੈਨ
ਜਗਰਾਓਂ, 2 ਜੂਨ 2023 - ਅੱਜ ਨਗਰ ਕੌਂਸਲ ਜਗਰਾਓਂ ਵਿਖੇ ਕੀਤੀ ਗਈ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੌਣ ਦੌਰਾਨ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਹਲਕਾ ਇੰਚਾਰਜ ਜਗਰਾਓਂ ਜੱਗਾ ਹਿੱਸੋਵਾਲ ਕਾਂਗਰਸੀ ਕੌਂਸਲਰਾਂ ਨੂੰ ਇੱਕਠੇ ਨਹੀਂ ਰੱਖ ਸਕੇ ਅਤੇ ਕਾਂਗਰਸੀ ਕੌਂਸਲਰ ਆਪੋ ਆਪਣੇ ਧੜਿਆਂ ਵਿੱਚ ਵੰਡੇ ਵਿਖਾਈ ਦਿੱਤੇ। ਕਿਓਂਕਿ ਇਸ ਦੌਰਾਨ ਕਾਂਗਰਸੀ ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਨੇ ਪ੍ਰਧਾਨ ਧੜੇ ਦਾ ਕੌਂਸਲਰ ਜਰਨੈਲ ਸਿੰਘ ਲੋਹਟ ਦਾ ਨਾਮ ਪੇਸ਼ ਕੀਤਾ ਜਿਸ ਦੀ ਤਾਇਦ ਕੌਂਸਲਰ ਅਮਨ ਕਪੂਰ ਬੋਬੀ ਨੇ ਕੀਤੀ। ਜਿਸ ਕਾਰਣ ਕੌਂਸਲਰ ਲਹਟ ਸਿਰਫ 3 ਵੋਟਾਂ ਹੀ ਹਾਸਿਲ ਹੋਈਆਂ। ਬਾਅਦ ਵਿੱਚ ਕਾਂਗਰਸ ਧੜੇ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਨੇ ਕੌਂਸਲਰ ਸੁਖਦੇਵ ਕੌਰ ਧਾਲੀਵਾਲ ਦਾ ਨਾਮ ਮੀਤ-ਪ੍ਰਧਾਨ ਵਜੋਂ ਪੇਸ਼ ਕੀਤਾ, ਜਿਸ ਦੀ ਤਾਇਦ ਕੌਂਸਲਰ ਰਮੇਸ਼ ਕੁਮਾਰ ਮੇਸ਼ੀ ਵੱਲੋਂ ਕੀਤੀ ਗਈ। ਸੁਖਦੇਵ ਕੌਰ ਨੂੰ ਕੁੱਲ 6 ਵੋਟਾਂ ਹਾਸਲ ਹੋਈਆਂ।
ਕੌਂਸਲਰ ਅਨਮੋਲ ਗੁਪਤਾ ਨੇ ਕੌਂਸਲ ਦੇ ਸੀਨੀਅਰ ਮੀਤ-ਪ੍ਰਧਾਨ ਲਈ ਕੌਂਸਲਰ ਅਮਰਜੀਤ ਸਿੰਘ ਮਾਲਵਾ ਦਾ ਨਾਮ ਪੇਸ਼ ਕੀਤਾ, ਜਿਸ ਦੀ ਤਾਇਦ ਕੌਂਸਲਰ ਕੰਵਰਪਾਲ ਸਿੰਘ ਨੇ ਕੀਤੀ। ਕੌਂਸਲਰ ਮਾਲਵਾ ਨੂੰ ਆਪਣੀ ਵੋਟ ਸਮੇਤ ਵਿਧਾਇਕ ਮਾਣੂਕੇ ਤੇ ਕੁੱਲ 14 ਨਾਲ ਆਪਣੀ ਵਿਰੋਧੀ ਉਮੀਦਵਾਰ ਕੌਂਸਲਰ ਸੁਖਦੇਵ ਕੌਰ ਧਾਲੀਵਾਲ ਨੂੰ ਹਰਾ ਕੇ ਮੀਤ-ਪ੍ਰਧਾਨ 14-6 ਵੋਟਾਂ ਦੇ ਫਰਕ ਨਾਲ ਕ੍ਰਮਵਾਰ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਚੁਣੇ ਗਏ। ਇਸ ਦੌਰਾਨ ਕੌਂਸਲਰ ਹਿੰਮਾਂਸ਼ੂ ਮਲਿਕ ਨੇ ਆਪਣੀ ਵੋਟ ਕਿਸੇ ਵੀ ਉਮੀਦਵਾਰ ਨੂੰ ਨਹੀਂ ਪਾਈ।
ਅੱਜ ਕਨਵੀਨਰ ਜਗਰਾਉਂ ਦੇ ਐੱਸ.ਡੀ.ਐੱਮ. ਗੁਰਬੀਰ ਸਿੰਘ ਕੋਹਲੀ ਦੀ ਅਗਵਾਈ 'ਚ ਹੋਈ ਚੋਣ ਦੌਰਾਨ ਕੌਂਸਲਰ ਅਮਰਜੀਤ ਸਿੰਘ ਮਾਲਵਾ ਸੀਨੀਅਰ ਮੀਤ-ਪ੍ਰਧਾਨ ਤੇ ਕੌਂਸਲਰ ਸੁਖਦੇਵ ਕੌਰ ਧਾਲੀਵਾਲ ਮੀਤ-ਪ੍ਰਧਾਨ ਚੁਣੇ ਗਏ। ਨਗਰ ਕੌਂਸਲ ਦੇ ਟਾਊਨ ਹਾਲ ਦਫਤਰ 'ਚ ਹੋਈ ਚੋਣ ਦੌਰਾਨ ਵਿਧਾਇਕ ਸਰਵਜੀਤ ਕੌਰ ਮਾਣਕ ਸਮੇਤ ਨਗਰ ਕੌਂਸਲ ਦੇ 23 ਕੌਂਸਲਰ ਤੇ ਪਸ਼ਾਸ਼ਨਿਕ ਅਮਲਾ ਹਾਜਿਰ ਸਨ। ਚੋਣ ਖਤਮ ਹੋਣ ਤੋਂ ਬਾਅਦ ਵਿਧਾਇਕ ਸਰਵਜੀਤ ਕੌਰ ਮਾਣੂਕੇ ਤੇ ਨਵੇਂ ਚੁਣੇ ਗਏ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਮਾਲਵਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਹੁਣ ਪੂਰਣ ਤਨਦੇਹੀ ਤੇ ਸਮੂਹ ਕੌਂਸਲਰਾਂ ਦੀ ਮੱਦਦ ਨਾਲ ਸ਼ਹਿਰ ਦੇ ਸਰਪੱਖੀ ਵਿਕਾਸ ਲਈ ਪੂਰੀ ਤਰਾਂ ਡੱਟ ਜਾਣ। ਤਾਂ ਕਿ ਨਗਰ ਕੌਂਸਲ ਜਗਰਾਉਂ ਦੇ ਪ੍ਰਭਾਵਿਤ ਪਏ ਵਿਕਾਸ ਦੇ ਕੰਮ ਸੰਚਾਰੂ ਢੰਗ ਨਾਲ ਚੱਲ ਸਕਣ।
ਇਸ ਮੌਕੇ ਸੀਨੀਅਰ ਆਪ ਆਗੂ ਪ੍ਰੋ. ਸੁਖਵਿੰਦਰ ਸਿੰਘ, ਕਾਰਜ ਸਾਧਕ ਅਫਸਰ ਹਰਨਰਿੰਦਰ ਸਿੰਘ ਬਰਗਿੱਲ, ਡੀ.ਐੱਸ.ਪੀ. ਸਤਵਿੰਦਰ ਸਿੰਘ ਵਿਰਕ, ਕੌਂਸਲਰ ਕੰਵਰਪਾਲ ਸਿੰਘ, ਕੌਂਸਲਰ ਅਨਮਲ ਗੁਪਤਾ, ਕੌਂਸਲਰ ਸਤੀਸ਼ ਕੁਮਾਰ ਦੁਰੀਆ, ਕੌਂਸਲਰ ਜਗਜੀਤ ਸਿੰਘ ਜੱਗੀ, ਕੌਂਸਲਰ ਅਨੀਤਾ ਸੱਭਰਵਾਲ, ਕੌਂਸਲਰ ਸੁਧਾ ਭਾਰਦਵਾਜ, ਕੌਂਸਲਰ ਦਰਸ਼ਨਾ ਦੇਵੀ ਧੀਰ, ਕੌਂਸਲਰ ਡਿੰਪਲ ਗੋਇਲ, ਕੌਂਸਲਰ ਕਵਿਤਾ ਰਾਣੀ ਕੱਕੜ, ਕੌਂਸਲਰ ਕਮਲਜੀਤ ਕੌਰ ਕਲੇਰ, ਕੌਂਸਲਰ ਮਿੰਦਰ ਕੌਰ ਕਲਿਆਣ ਅਤੇ ਕੌਂਸਲਰ ਰਜਿੰਦਰ ਕੌਰ ਠੁਕਰਾਲ, ਕੌਂਸਲਰ ਹਿੰਮਾਂਸ਼ੂ ਮਲਿਕ, ਕੌਂਸਲਰ ਗੁਰਪ੍ਰੀਤ ਕੌਰ ਤੱਤਲਾ, ਕੌਂਸਲਰ ਵਿਕਰਮ ਜੱਸੀ, ਕੌਂਸਲਰ ਤੇ ਕੌਂਸਲਰ ਰਣਜੀਤ ਕੌਰ ਸਿੱਧੂ ਤੋਂ ਇਲਾਵਾ ਸਾਬਕਾ ਕੌਂਸਲਰ ਅਮਰਨਾਥ ਕਲਿਆਣ, ਰਵਿੰਦਰ ਸੱਭਰਵਾਲ ਫੀਨਾ, ਕਰਮਜੀਤ ਸਿੰਘ ਕੈਂਥ, ਠੇਕੇਦਾਰ ਰਾਜ ਭਾਰਦਵਾਜ, ਸਾਜਨ ਮਲਹੋਤਰਾ, ਰਹਿਤ ਗੋਇਲ ਰੋਕੀ, ਵਿਜੈ ਕਲਿਆਣ, ਆਪ ਆਗੂ ਗੁਰਪ੍ਰੀਤ ਸਿੰਘ ਨੰਨੀ ਆਦਿ ਹਾਜਿਰ ਸਨ।