ਜਗਰਾਓਂ ਵਿਚ ਪੱਤਰਕਾਰ ਭਾਈਚਾਰੇ ਨੂੰ ਮਿਲਿਆ ਮਾਣ, ਪੱਤਰਕਾਰ ਅਮਰਜੀਤ ਸਿੰਘ ਮਾਲਵਾ ਬਣੇ ਸੀਨੀਅਰ ਮੀਤ ਪ੍ਰਧਾਨ
ਦੀਪਕ ਜੈਨ
ਜਗਰਾਓਂ, 2 ਜੂਨ 2023 - ਜਗਰਾਓਂ ਵਿੱਚ ਲੋਕਾਂ ਵਲੋਂ ਅਜਾਦ ਚੁਣੇ ਗਏ ਕੌਂਸਲਰ ਅਮਰਜੀਤ ਸਿੰਘ ਮਾਲਵਾ ਨੂੰ ਅੱਜ ਨਗਰ ਕੌਂਸਲ ਜਗਰਾਓਂ ਦਾ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਹੈ ਜਿਸ ਨਾਲ ਪੱਤਰਕਾਰ ਭਾਈਚਾਰੇ ਨੂੰ ਮਾਨ ਮਿਲਿਆ ਹੈ। ਕਿਓਂਕਿ ਅਮਰਜੀਤ ਸਿੰਘ ਮਾਲਵਾ ਸੀਨੀਅਰ ਪੱਤਰਕਾਰ ਵੀ ਹਨ ਅਤੇ ਕੌਂਸਲਰ ਬਣਕੇ ਲੋਕਾਂ ਦੀ ਸੇਵਾ ਵੀ ਕਰ ਰਹੇ ਹਨ। ਪੱਤਰਕਾਰ ਭਾਈਚਾਰੇ ਵਲੋਂ ਹਲਕਾ ਵਿਧਾਇਕ ਜਗਰਾਓਂ ਸਰਵਜੀਤ ਕੌਰ ਮਾਣੂਕੇ ਦਾ ਇਸ ਮਾਨ ਲਈ ਧਨਵਾਦ ਕੀਤਾ ਗਿਆ ਹੈ। ਬੀਬੀ ਮਾਣੂਕੇ ਨੇ ਕਿਹਾ ਕਿ ਮਾਲਵਾ ਇਕ ਪੜੇ ਲਿਖੇ ਅਤੇ ਸੂਝਵਾਨ ਪਤਰਕਾਰ ਹਨ ਅਤੇ ਲੋਕਾਂ ਦੀਆਂ ਸਮਸਿਆਵਾਂ ਨੂੰ ਚੰਗੀ ਤਰਾਂ ਜਾਣਦੇ ਹਨ ਅਤੇ ਓਨਾ ਨੂੰ ਪੂਰੀ ਉਮੀਦ ਹੈ ਕਿ ਉਹ ਸੀਨੀਅਰ ਮੀਤ ਪ੍ਰਧਾਨਗੀ ਦੀ ਜਿੰਮੇਵਾਰੀ ਵਧੀਆਂ ਢੰਗ ਨਾਲ ਨਿਭਾਉਣਗੇ ਅਤੇ ਉਹ ਇਸ ਲਈ ਅਮਰਜੀਤ ਸਿੰਘ ਮਾਲਵਾ ਨੂੰ ਸ਼ੁਭਕਾਮਨਾਵਾਂ ਦਿੰਦੇ ਹਨ।