ਕੈਨੇਡਾ ’ਚ ਸਭ ਤੋਂ ਘੱਟ ਉਮਰ ਦਾ ਵਿਧਾਇਕ ਬਣਿਆ ਫ਼ਰੀਦਕੋਟ ਦਾ ਨੌਜਵਾਨ ਗੁਰਿੰਦਰ ਸਿੰਘ ਬਰਾੜ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 4 ਜੂਨ 2023 - ਪੰਜਾਬ ਦੇ ਫ਼ਰੀਦਕੋਟ ਜ਼ਿਲੇ ਦਾ ਗੱਭਰੂ ਕੈਨੇਡਾ ’ਚ ਵਿਧਾਇਕ ਬਣ ਗਿਆ ਹੈ। ਉਹ ਦੇਸ਼ ਦਾ ਸਭ ਤੋਂ ਛੋਟੀ ਉਮਰ ਦਾ ਨੌਜਵਾਨ ਵਿਧਾਇਕ ਹੈ। ਫ਼ਰੀਦਕੋਟ ਦੇ ਗ੍ਰੀਨ ਐਵੀਨਿਊ ਦੇ ਵਸਨੀਕ ਗੁਰਿੰਦਰ ਸਿੰਘ ਬਰਾੜ ਉਰਫ਼ ਟੀਨੂੰ ਪੁੱਤਰ ਗੁਰਮੀਤ ਸਿੰਘ ਬਰਾੜ-ਜਸਪਾਲ ਕੌਰ ( ਦੋਹੇਂ ਹੈਲਥ ਵਿਭਾਗ) ਨੇ ਕੈਲਗਰੀ ਦੀ ਨਾਰਥ ਈਸਟ ਅਸੈਂਬਲੀ ਤੋਂ ਚੋਣ ਜਿੱਤ ਕੇ ਇਹ ਉਪਲਬੱਧੀ ਹਾਸਲ ਕੀਤੀ ਹੈ। ਇੱਥੇ ਜ਼ਿਕਰਯੋਗ ਹੈ ਕਿ ਗੁਰਿੰਦਰ ਸਿੰਘ ਬਰਾੜ ਪਿਤਾ ਗੁਰਮੀਤ ਸਿੰਘ ਬਰਾੜ ਇੱਕ ਸਫ਼ਲ ਐਥਲੀਟ ਤੇ ਸਮਾਜ ਸੇਵੀ ਹਨ। ਹੁਣ ਚੋਣਾਂ ਦਾ ਨਤੀਜਾ ਮਿਲਦੇ ਹੀ ਪ੍ਰੀਵਾਰ ਅਤੇ ਫ਼ਰੀਦਕੋਟ ਅੰਦਰ ਖੁਸ਼ੀ ਦਾ ਮਾਹੌਲ ਬਣ ਗਿਆ।
ਇਹ ਖੁਸ਼ੀ ਦੀ ਖ਼ਬਰ ਮਿਲਦਿਆਂ ਹੀ ਗੁਰਦੁਆਰਾ ਗ੍ਰੀਨ ਐਵੀਨਿਊ ਸਾਹਿਬ ਵਿਖੇ ਗੁਰਿੰਦਰ ਸਿੰਘ ਬਰਾੜ ਦੀ ਜਿੱਤ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਪਾਠ ਕਰਵਾਇਆ ਤੇ ਲੰਗਰ ਦੇ ਨਾਲ-ਨਾਲ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਗੁਰਿੰਦਰ ਸਿੰਘ ਬਰਾੜ ਦੇ ਤਾਇਆ ਸਾਹਿਤਕਾਰ ਗੁਰਬਚਨ ਸਿੰਘ ਬਰਾੜ ਸੇਵਾ ਮੁਕਤ ਜ਼ਿਲਾ ਗਾਈਡੈਂਸ ਕਾਊਂਸਲਰ ਫ਼ਰੀਦਕੋਟ ਨੇ ਕਿਹਾ ਕਿ ਉਨ੍ਹਾਂ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਤੇ ਪ੍ਰੀਵਾਰ ਦੇ ਨੌਜਵਾਨ ਬੇਟੇ ਨੇ ਵੱਡੀ ਪ੍ਰਾਪਤੀ ਕਰਕੇ ਆਪਣੇ ਪ੍ਰੀਵਾਰ ਅਤੇ ਫ਼ਰੀਦਕੋਟ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬਾਰੀ ਪ੍ਰੀਵਾਰ ਅਜੇ ਕਨੈਡਾ ’ਚ ਹੈ ਜਦੋਂ ਹੀ ਭਾਰਤ ਪਰਤੇਗਾ ਤਾਂ ਇੱਥੇ ਵੀ ਜਿੱਤ ਦਾ ਜਸ਼ਨ ਮਨਾਏਂਗਾ।
ਇਸ ਮੌਕੇ ਵਿਧਾਇਕ ਗੁਰਿੰਦਰ ਸਿੰਘ ਬਰਾੜ ਦੇ ਪਿਤਾ ਗੁਰਮੀਤ ਸਿੰਘ ਬਰਾੜ ਅਤੇ ਮਾਤਾ ਜਸਪਾਲ ਕੌਰ ਨੇ ਕਿਹਾ ਉਨ੍ਹਾਂ ਦੇ ਪੁੱਤਰ ਵੱਲੋਂ ਵਿਦੇਸ਼ ਅੰਦਰ ਕੀਤੀ ਇਸ ਪ੍ਰਾਪਤੀ ਨਾਲ ਉਨ੍ਹਾਂ ਦਾ ਸਿਰ ਉੱਚਾ ਹੋਇਆ ਤੇ ਹਰ ਪਾਸਿਓ ਵਧਾਈਆਂ ਮਿਲ ਰਹੀਆਂ ਹਨ। ਇਲਾਕੇ ਦੇ ਐਮ.ਸੀ.ਗੁਰਤੇਜ ਸਿੰਘ ਪਹਿਲਵਾਨ ਨੇ ਕਿਹਾ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਨੌਜਵਾਨ ਵਿਦੇਸ਼ਾਂ ’ਚ ਐਮ.ਐਲ.ਏ. ਦੇ ਆਹੁਦੇ ਤੱਕ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਇਸ ਵੀ ਵੱਡੀ ਗੱਲ ਇਹ ਹੈ ਕਿ ਉਹ ਸਭ ਤੋਂ ਛੋਟੀ ਉਮਰ ਦਾ ਨੌਜਵਾਨ ਹੈ। ਉਨ੍ਹਾਂ ਦੱਸਿਆ ਗੁਰਵਿੰਦਰ ਸਿੰਘ ਬਰਾੜ ਦੀ ਜਿੱਤ ਨੂੰ ਲੈ ਕੇ ਫ਼ਰੀਦਕੋਟ ਤੋਂ ਕੈਨੇਡਾ ਤੱਕ ਜਸ਼ਨ ਮਨਾਏ ਜਾ ਰਹੇ ਹਨ। ਪੰਜਾਬ ਦੇ ਇਸ ਤੋਂ ਪਹਿਲਾਂ ਹੋਰ ਹਿੱਸਿਆਂ ਤੋਂ ਵਿਧਾਇਕ ਬਣ ਚੁੱਕੇ ਹਨ ਪਰ ਫ਼ਰੀਦਕੋਟ ਜ਼ਿਲੇ ਦੇ ਗੁਰਿੰਦਰ ਸਿੰਘ ਬਰਾੜ ਪਹਿਲੇ ਵਿਅਕਤੀ ਹਨ ਜੋ ਵਿਧਾਇਕ ਚੁਣੇ ਗਏ ਹਨ।
ਗੁਰਿੰਦਰ ਸਿੰਘ ਬਰਾੜ ਟੀਨੂੰ ਨੂੰ ਇਸ ਪ੍ਰਾਪਤੀ ਤੇ ਹੈਲਥ ਫ਼ਾਰ ਆਲ ਸੁਸਾਇਟੀ ਦੇ ਪ੍ਰਧਾਨ ਡਾ.ਵਿਸ਼ਵਦੀਪ ਗੋਇਲ, ਸਕੱਤਰ ਵਿਜੈ ਸੂਰੀ, ਸੀਨੀਅਰ ਮੈਡੀਕਲ ਅਫ਼ਸਰ ਡਾ.ਚੰਦਰ ਸ਼ੇਖਰ ਕੱਕੜ, ਹੱਡੀਆਂ ਦੇ ਮਾਹਿਰ ਡਾ.ਗਗਨਦੀਪ ਬਜਾਜ, ਦੰਦਾਂ ਦੇ ਮਾਹਿਰ ਡਾ.ਕਰਨ ਬਜਾਜ,ਲਾਇਨਜ਼ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਗੁਰਚਰਨ ਸਿੰਘ ਗਿੱਲ, ਲਾਇਨਜ਼ ਕਲੱਬਾਂ ਪੰਜਾਬ ਦੇ ਚੀਫ਼ ਸੈਕਟਰੀ ਰਜਨੀਸ਼ ਗਰੋਵਰ, ਐਮ.ਜੇ.ਐਫ਼.ਲਾਇਨ ਪ੍ਰਦਮਣ ਸਿੰਘ ਦਸਮੇਸ਼ ਕਲਾਥ ਹਾਊਸ, ਅਮਰੀਕ ਸਿੰਘ ਖਾਲਸਾ, ਜਸਬੀਰ ਸਿੰਘ ਜੱਸੀ, ਭੁਪਿੰਦਰਪਾਲ ਸਿੰਘ, ਨਵਦੀਪ ਰਿੱਕੀ, ਗੁਰਮੇਲ ਸਿੰਘ ਜੱਸਲ, ਇੰਡੀਅਨ ਮੈਡੀਕਲ ਐਸੋਸੀਏਸ਼ਨ ਫ਼ਰੀਦਕੋਟ ਸ਼ਾਖਾ ਦੇ ਪ੍ਰਧਾਨ ਡਾ.ਐਸ.ਐਸ.ਬਰਾੜ, ਸਕੱਤਰ ਡਾ.ਬਿਮਲ ਗਰਗ,ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਗੁਰਚਰਨ ਸਿੰਘ ਭੰਗੜਾ ਕੋਚ, ਸਾਬਕਾ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫ਼ਰੀਦਕੋਟ ਜਗਜੀਤ ਸਿੰਘ ਚਾਹਲ, ਸਮਾਜ ਸੇਵੀ ਐਡਵੋਕੇਟ ਗੌਤਮ ਬਾਂਸਲ, ਗੁਰਿੰਦਰ ਸਿੰਘ ਗੋਰਾ ਨੱਥਾ ਸਿੰਘ ਐਂਡ ਸੰਨਜ਼, ਲੋਕ ਗਾਇਕ ਕੁਲਵਿੰਦਰ ਕੰਵਲ, ਲੋਕ ਗਾਇਕ ਹਰਿੰਦਰ ਸੰਧੂ, ਲੋਕ ਗਾਇਕ ਸੁਰਜੀਤ ਗਿੱਲ, ਰੋਟਰੀ ਕਲੱਬ ਦੇ ਪ੍ਰਧਾਨ ਆਰਸ਼ ਸੱਚਰ, ਸਕੱਤਰ ਅਰਵਿੰਦ ਛਾਬੜਾ, ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਦੇ ਪ੍ਰਧਾਨ ਗੁਰਵਿੰਦਰ ਸਿੰਘ ਧਿੰਗੜਾ, ਡਾ.ਸੰਜੀਵ ਗੋਇਲ, ਨੈਸ਼ਨਲ ਯੂਥ ਕਲੱਬ ਦੇ ਪ੍ਰਧਾਨ ਡਾ.ਸੰਜੀਵ ਸੇਠੀ, ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਵਧਾਈ ਦਿੱਤੀ ਹੈ।