CM ਮਾਨ ਦੇ ਟਵੀਟ ਦੇ ਸਿੱਧੂ ਨੇ ਟਵੀਟ ਰਾਹੀਂ ਹੀ ਦਿੱਤਾ ਮੋੜਵਾਂ ਜਵਾਬ
ਚੰਡੀਗੜ੍ਹ, 4 ਜੂਨ 2023 - ਪੰਜਾਬ ਦੇ CM ਭਗਵੰਤ ਮਾਨ ਦੇ ਟਵੀਟ ਦੇ ਕਾਂਗਰਸੀ ਲੀਡਰ ਨਵਜੋਤ ਸਿੱਧੂ ਨੇ ਟਵੀਟ ਰਾਹੀਂ ਹੀ ਮੋੜਵਾਂ ਜਵਾਬ ਦਿੱਤਾ ਹੈ। ਸਿੱਧੂ ਨੇ ਟਵੀਟ ਕਰਦਿਆਂ ਕਿਹਾ ਕਿ, "God Bless you ਛੋਟੇ ਵੀਰ @BhagwantMann, ਜਦੋ ਤੂ ਸ਼ਹੀਦਾਂ ਵਾਲੀ ਪਗ ਦਾ ਦਿਖਾਵਾ ਨਈ ਸੀ ਕਰਦਾ …… ਮੈ ਓਦੋ ਵੀ ਤੇ ਅਜ ਵੀ ਤੈਨੂੰ ਛੋਟਾ ਭਾਈ ਮੰਕੇ ਤੇਰਾ ਸ਼ੁਭਚਿੰਤਕ ਹਾਂ…… ਪਰ ਤੁਸੀਂ ਸੀਐਮ ਸਾਬ ਰੰਗ ਬਦਲ ਗਏ ਹੋ ਕੋੜਕੀਲੇ ਵਾਂਗ…… ਲੜਾਈ ਪੰਜਾਬ ਦੀ ਹੈ …. ਪੰਜਾਬ ਨਾਲ ਖੜ੍ਹ - ਸੂਬਾ ਮਾਫੀਆ ਕੋਲ ਗਿਰਵੀ ਨਾ ਰੱਖ - ਖੁਦੀ ਨਾ ਬੇਚ ……. ਨਵੇਂ ਮੁਕਾਮ ਪੈਦਾ ਕਰ ….. ਸੁਬਹ ਸ਼ਾਮ ਪੈਦਾ ਕਰ !!"
ਇਸ ਤੋਂ ਪਹਿਲਾਂ CM ਮਾਨ ਨੇ ਟਵੀਟ ਕਰਦਿਆਂ ਕਿਹਾ ਸੀ ਕਿ, "ਜਦੋਂ …
ਜਨਰਲ ਡਾਇਰਾਂ ਨੂੰ ਰੋਟੀਆਂ ਖਵਾਉਣ ਵਾਲੇ
ਧਾਰਮਿਕ ਅਸਥਾਨਾਂ ਤੇ ਟੈਂਕ ਚੜਾਉਣ ਵਾਲੇ
ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਕਰਾਉਣ ਵਾਲੇ
ਦੇਸ਼ ਨੂੰ ਧਰਮ ਦੇ ਨਾਮ ਤੇ ਲੜਾਉਣ ਵਾਲੇ
ਕਿਸਾਨ ਵਿਰੋਧੀ ਕਾਨੂੰਨ ਬਣਾਉਣ ਵਾਲੇ
ਸਮਗਲਰਾਂ ਨੂੰ ਗੱਡੀਆਂ ਚ ਬਿਠਾਉਣ ਵਾਲੇ
ਗੱਲ ਗੱਲ ਤੇ ਤਾਲ਼ੀ ਠੁਕਵਾਉਣ ਵਾਲੇ
ਸ਼ਹੀਦਾਂ ਦੀਆਂ ਯਾਦਗਾਰਾਂ ਚੋਂ ਪੈਸੇ ਕਮਾਉਣ ਵਾਲੇ
ਹੋਵਣ ਸਾਰੇ ਕੱਠੇ
ਇਹਨੂੰ ਕਹਿੰਦੇ ਆ“ ਇੱਕੋ ਥਾਲ਼ੀ ਦੇ ਚੱਟੇ-ਵੱਟੇ"