ਬਲਵਿੰਦਰ ਸਿੰਘ ਜੇ .ਈ ਦੇ ਭਤੀਜੇ ਸ਼ੌਕੀਨ ਸਿੰਘ ਦੀ ਨਮਿਤ ਹੋਇਆ ਸ਼ਰਧਾਂਜਲੀ ਸਮਾਗਮ
ਬਲਰਾਜ ਰਾਜਾ, ਤੇਜਿੰਦਰ ਯੋਧ
ਬਿਆਸ 4ਜੂਨ 2023 - ਪਿੰਡ ਜਸਪਾਲ ਦੇ ਬਲਵਿੰਦਰ ਸਿੰਘ ਜੇ .ਈ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਬੀਤੀ ਦਿਨੀ ਉਨਾ ਦੇ ਭਤੀਜੇ ਪੰਜਾਬੀ ਨੌਜਵਾਨ ਸੌਕੀਨ ਸਿੰਘ ਦੀ ਗੁਜਰਾਤ ਚ ਅਣਪਛਾਤਿਆਂ ਵਿਅਕਤੀਆਂ ਵੱਲੋਂ ਉਸ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਰੇਲਵੇ ਸਟੇਸ਼ਨ ਵਾਪੀ ਤੇ ਸੁੱਟ ਦਿੱਤਾ ਗਿਆ ਅਤੇ ਅੱਜ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਪਿੰਡ ਜਸਪਾਲ ਉਨਾ ਦੇ ਗ੍ਰਹਿ ਵਿਖੇ ਹੋਈ ।ਅੰਤਿਮ ਅਰਦਾਸ ਉਪਰੰਤ ਭਾਵਭਿੰਨਾ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ।
ਹਜ਼ੂਰੀ ਰਾਗੀ ਭਾਈ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਤੇ ਕਥਾ ਦੇ ਹਵਾਲਿਆਂ ਨਾਲ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ ਜਦੋਂ ਕਿ ਪ੍ਰਮੁੱਖ ਰਾਜਸੀ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਸਮਾਗਮ 'ਚ ਹਾਜ਼ਰੀ ਭਰੀ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਸ਼ਰਧਾਂਜਲੀ ਭੇਟ ਕਰਨ ਤੇ ਹਾਜ਼ਰੀ ਭਰਨ ਵਾਲਿਆਂ ਵਿੰਚ ਬਲਜੀਤ ਸਿੰਘ ਜਲਾਲ ਉਸਮਾ ਪੂਰਨ ਸਿੰਘ ਖਲਚੀਆਂ ਪ੍ਰਧਾਨ ਦਿਆਲ ਸਿੰਘ ਬਲਦੇਵ ਸਿੰਘ ਕਾਲੇਕੇ ਦਲਬੀਰ ਸਿੰਘ ਗਿਆਨੀ ਜਥੇਦਾਰ ਬਲਦੇਵ ਸਿੰਘ ਜਸਪਾਲ ਲੰਬੜਦਾਰ ਗੁਰਵਿੰਦਰ ਸਿੰਘ ਸਾਬਕਾ ਮੈਂਬਰ ਗੁਰਸਾਹਿਬ ਸਿੰਘ ਬਾਬਾ ਕਸ਼ਮੀਰ ਸਿੰਘ ਚਾਹਲ ਹਰਜਿੰਦਰ ਸਿੰਘ ਆੜ੍ਹਤੀਆ ਬਲਵਿੰਦਰ ਸਿੰਘ ਬੱਬੂ ਗੁਰਵਿੰਦਰ ਸਿੰਘ ਭਾਈਕੇ ਡੀਪੂ ਹੋਲਡਰ ਸ਼ਰਨਜੀਤ ਸਿੰਘ ਆਦਿ ਹਾਜਰ ਸਨ ।