ਪੰਜਾਬ ਯੂਨੀਵਰਸਿਟੀ ਮੁੱਦੇ 'ਤੇ ਮੁੜ ਹੋਵੇਗੀ ਮੀਟਿੰਗ, ਮਾਨ ਤੇ ਖੱਟਰ ਰਹਿਣਗੇ ਸ਼ਾਮਲ
ਚੰਡੀਗੜ੍ਹ, 4 ਜੂਨ 2023 - ਪੰਜਾਬ ਯੂਨੀਵਰਸਿਟੀ ਦੇ ਮੁੱਦੇ 'ਤੇ ਚੰਡੀਗੜ੍ਹ ਸਕੱਤਰੇਤ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵਿਚਕਾਰ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਦੀ ਪ੍ਰਧਾਨਗੀ ਹੇਠ ਇੱਕ ਵਾਰ ਫੇਰ ਕੱਲ੍ਹ 5 ਜੂਨ ਨੂੰ ਮੀਟਿੰਗ ਹੋਣ ਜਾ ਰਹੀ ਹੈ।
ਜਦੋਂਜਦੋਂ ਪਿਛਲੀ ਮੀਟਿੰਗ ਹੋਈ ਸੀ ਤਾਂ ਪੰਜਾਬ ਯੂਨੀਵਰਸਿਟੀ ਵਿਚ ਹਰਿਆਣਾ ਨੇ ਹਿੱਸਾ ਮੰਗਿਆ ਸੀ। ਜਿਸ ਨੂੰ ਮਾਨ ਵਲੋਂ ਕੋਰੀ ਨਾਂਹ ਕੀਤੀ ਗਈ ਸੀ। ਪਰ ਹੁਣ ਭਲਕੇ ਹੋਣ ਵਾਲੀ ਮੀਟਿੰਗ ਵਿਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ, ਇਹ ਤਾਂ ਵਕਤ ਹੀ ਦੱਸੇਗਾ।