ਆਮ ਆਦਮੀ ਪਾਰਟੀ ਦੇ ਸਾਰੇ ਫਰਾਡ ਇਕੱਠੇ ਤੇ ਇੱਕੋ ਥਾਲ਼ੀ ਦੇ ਚੱਟੇ ਵੱਟੇ ਹਨ : ਡਾਕਟਰ ਸ਼ੁਭਾਸ ਸ਼ਰਮਾ
ਚੰਡੀਗੜ੍ਹ 4 ਜੂਨ 2023 - ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਹਨਾਂ ਦੀ ਸਮੁੱਚੀ ਪਾਰਟੀ ਤੇ ਲੀਡਰ ਸਾਰੇ ਝਾੜੂ ਵਾਲੇ ਫਰਾਡੀ ਇਕੱਠੇ ਹਨ ਤੇ ਸਾਰੇ ਇੱਕੋ ਥਾਲ਼ੀ ਦੇ ਚੱਟੇ ਵੱਟੇ ਹਨ ਇਹਨਾਂ ਗੱਲਾ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਡਾਕਟਰ ਸ਼ੁਭਾਸ ਸ਼ਰਮਾ ਨੇ ਅਜੀਤ ਅਖਬਾਰ ਦੇ ਸੰਪਾਦਕ ਬਲਜਿੰਦਰ ਹਮਦਰਦ ਦੇ ਮੁੱਦੇ ਤੇ ਭਗਵੰਤ ਮਾਨ ਦੇ ਟਵੀਟ ਤੇ ਪ੍ਰਤੀਕਿਰਿਆ ਦਿੰਦੇ ਹੋਏ ਕੀਤਾ। ਉਹਨਾਂ ਕਿਹਾ ਆਮ ਆਦਮੀ ਪਾਰਟੀ ਤੇ ਉਹਨਾਂ ਦੀ ਸਰਕਾਰ ਦਾ ਕੋਈ ਰੋਡ ਮੈਪ ਨਹੀ ਹੈ, ਇਹਨਾਂ ਦੀ ਕੋਈ ਪਾਲਿਸੀ ਨਹੀ ਹੈ, ਇਹਨਾ ਦਾ ਕੋਈ ਸੰਵਿਧਾਨ ਨਹੀਂ ਹੈ ,ਇਹਨਾ ਸਾਰੇ ਲੋਕਾਂ ਦਾ ਇੱਕੋ ਮਕਸਦ ਦੇਸ਼ ਨੂੰ ਲੁੱਟਣ ਤੇ ਦੇਸ਼ ਦੀ ਜਨਤਾ ਦੇ ਜਜ਼ਬਾਤਾਂ ਨਾਲ ਖੇਡਣਾ ਤੇ ਜਨਤਾ ਨਾਲ ਧੋਖਾ ਕਰਨ ਤੋ ਸਿਵਾਏ ਕੁਝ ਨਹੀ ਹੈ ।
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਰਡੀਨੈਂਸ ਤੇ ਸਮਰਥਨ ਲੈਣ ਲਈ 1984 ਸਿੱਖ ਕਤਲੇਆਮ ਦੇ ਦੋਸ਼ੀ ਗਾਂਧੀ ਪਰਿਵਾਰ ਤੇ ਉਹਨਾਂ ਦੀ ਪਾਰਟੀ ਨਾਲ ਹੱਥ ਮਿਲਾ ਲਿਆ ,ਉਹਨਾਂ ਦੇ ਚਰਨੀ ਲੱਗ ਪਏ ਤੇ ਦੇਸ਼ ਭਰ ਦੇ ਭ੍ਰਿਸ਼ਟਾਚਾਰੀਆਂ ਨਾਲ ਹੱਥ ਮਿਲਾ ਲਿਆ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਬੱਚਿਆਂ ਦੀ ਝੂਠੀ ਸੌਂਹ ਖਾ ਕੇ ਦਿੱਲੀ ਵਿਚ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾਈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਰਾਬ ਨਾ ਪੀਣ ਦੀ ਆਪਣੀ ਮਾਂ ਦੀ ਝੂਠੀ ਸੌਂਹ ਖਾਦੀ ਪਰ ਸ਼ਰਾਬ ਪੀਣੀ ਨਹੀਂ ਛੱਡੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਘੁਟਲੇਬਾਜਾ ਦੀ ਪਾਰਟੀ ਹੈ ਜ਼ਿਹਨਾਂ ਨੇ ਜੇਲਾਂ ਅੰਦਰ ਰੌਣਕ ਲਗਾ ਰੱਖੀਆਂ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ ਤੇ ਪੰਜਾਬ ਦਾ ਮਹੋਲ ਬਹੁਤ ਖਰਾਬ ਕਰਕੇ ਰੱਖ ਦਿੱਤਾ ਹੈ ਤੇ ਨਿੱਤ ਨਵੀਂਆ ਵੀਡੀਓ ਨਾਲ ਪੰਜਾਬ ਨੂੰ ਸ਼ਰਮਸਾਰ ਕੀਤਾ ਜਾ ਰਿਹਾ ਹੈI ਉਹਨਾ ਕਿਹਾ ਕਿ ਸਾਰੇ ਫਰਾਡ ਕਰਨ ਵਾਲੇ ਇਕੱਠੇ ਹਨ ਤੇ ਇਹ ਸਾਰੇ ਇੱਕੋ ਥਾਲੀ ਦੇ ਚੱਟੇ ਬੱਟੇ ਹਨ।