← ਪਿਛੇ ਪਰਤੋ
ਲੁਧਿਆਣਾ: ਆਰਿਆ ਸਮਾਜ ਮੰਦਰ ਨੂੰ ਲੈ ਕੇ ਦੋ ਧਿਰਾਂ ’ਚ ਲੜਾਈ, ਭਾਜਪਾ ਆਗੂ ਸਮੇਤ 4 ਜ਼ਖ਼ਮੀ ਸੰਜੀਵ ਸੂਦ ਲੁਧਿਆਣਾ 5 ਜੂਨ, 2023: ਲੁਧਿਆਣਾ 'ਚ ਆਰਿਆ ਸਮਾਜ ਮੰਦਰ ਨੂੰ ਲੈ ਕੇ ਦੋ ਧਿਰਾਂ 'ਚ ਲੜਾਈ ਹੋ ਗਈ ਅਤੇ ਦੋਵੇਂ ਧੜਿਆਂ ਵੱਲੋਂ ਇਕ-ਦੂਜੇ 'ਤੇ ਵਰ੍ਹਿਆ ਲਾਠੀਆਂ ਵਰ੍ਹਾਈਆਂ ਗਈਆਂ ਜਿਸ ਵਿਚ ਭਾਜਪਾ ਆਗੂ ਸਮੇਤ 4 ਲੋਕ ਜ਼ਖਮੀ ਹੋ ਗਏ। ਇਹ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਲੁਧਿਆਣਾ ਦੇ ਕਿਦਵਈ ਨਗਰ ਸਥਿਤ ਆਰਿਆ ਸਮਾਜ ਮੰਦਰ ਨੂੰ ਲੈ ਕੇ ਦੋ ਧਿਰਾਂ ਆਪਸ 'ਚ ਭਿੜ ਗਏ ਅਤੇ ਜੰਮ ਕੇ ਝੜਪ ਹੋਈ। ਇਸ ਵਿੱਚ ਸੀਨੀਅਰ ਭਾਜਪਾ ਆਗੂ ਪ੍ਰਵੀਨ ਬਾਂਸਲ ਸਮੇਤ 3 ਤੋਂ 4 ਲੋਕ ਜ਼ਖ਼ਮੀ ਹੋ ਗਏ ਹਨ। ਮੰਦਿਰ ਨੂੰ ਖਾਲੀ ਕਰਵਾਉਣ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਮੌਕੇ ’ਤੇ ਪਹੁੰਚੇ ਪੁਲਿਸ ਨੇ ਦੋਵਾਂ ਹੀ ਧਿਰਾਂ ਦੇ ਬਿਆਨ ਦਰਜ ਕਰ ਲਏ ਹਨ ਅਤੇ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਦੀ ਗੱਲ ਕਹਿ ਰਹੀ ਹੈ। ਇਸ ਦੌਰਾਨ ਦੋਵਾਂ ਹੀ ਪੱਖਾਂ ਨੇ ਇਕ ਦੂਜੇ ਉਪਰ ਗੰਭੀਰ ਦੋਸ਼ ਲਾਏ ਹਨ। ਜਿੱਥੋਂ ਬੀਜੇਪੀ ਦੇ ਸੀਨੀਅਰ ਆਗੂ ਪ੍ਰਵੀਨ ਬਾਂਸਲ ਦੂਜੇ ਪਾਸੇ ਕੁੱਟਮਾਰ ਕਰਨ ਦੇ ਦੋਸ਼ ਲਾ ਰਹੇ ਹਨ ਉਥੇ ਦੂਜੇ ਪੱਖ ਦੇ ਲੋਕ ਵੀ ਪ੍ਰਵੀਨ ਬਾਂਸਲ ’ਤੇ ਗੰਭੀਰ ਦੋਸ਼ ਲਾ ਰਹੇ ਹਨ। ਦੂਜੇ ਪੱਖ ਦੀ ਮਹਿਲਾ ਨੇ ਦੱਸਿਆ ਕਿ ਭਾਜਪਾ ਆਗੂ ਪ੍ਰਵੀਨ ਬਾਂਸਲ ਨੇ ਪਹਿਲਾਂ ਵੀ ਮੰਦਰ ਨੂੰ ਖਾਲੀ ਕਰਵਾਉਣ ਲਈ ਕਾਫੀ ਕੋਸ਼ਿਸ਼ ਕੀਤੀ ਸੀ। ਅੱਜ ਵੀ ਇਨ੍ਹਾਂ ਨੇ ਬਹਾਨੇ ਨਾਲ ਮੰਦਰ ਦਾ ਮਾਹੌਲ ਖਰਾਬ ਕੀਤਾ ਹੈ।
Total Responses : 930