ਵਿਸ਼ਵ ਵਾਤਾਵਰਣ ਦਿਨ 'ਤੇ ਵਿਸ਼ੇਸ਼
*ਸ਼੍ਰੀ ਕ੍ਰਿਸ਼ਨਾ ਯੂਥ ਕਲੱਬ ਨੇ ਬੀਟ ਪਲਾਸਟਿਕ ਪੌਲਿਊਸ਼ਨ ਦੇ ਅੰਤਰਗਤ ਈਕੋ ਬ੍ਰਿਕਸ ਮਾਡਲ ਤਿਆਰ ਕਰਨ ਦੀ ਕੀਤੀ ਸ਼ੁਰੂਆਤ, ਸ਼ਹਿਰ ਦੇ ਪਾਰਕਾਂ ਵਿੱਚ ਲਗਾਏ ਜਾਣਗੇ ਤਿਆਰ ਕੀਤੇ ਮਾਡਲ*
*ਈਕੋ ਬ੍ਰਿਕਸ - ਰੋਜ਼ਾਨਾ ਪਲਾਸਟਿਕ ਨੂੰ ਰੇ ਸਾਈਕਲ ਕਰਨ ਦਾ ਇੱਕ ਇਨਕਲਾਬੀ ਤਰੀਕਾ : ਅੰਕੁਸ਼ ਨਿਜ਼ਾਵਨ*
ਪ੍ਰਮੋਦ ਭਾਰਤੀ
ਨਵਾਂਸ਼ਹਿਰ, 5 ਜੂਨ, 2023 : "ਪਲਾਸਟਿਕ ਪ੍ਰਦੂਸ਼ਣ ਦਾ ਸੰਕਟ ਇੱਕ ਸਪੱਸ਼ਟ ਸੰਕਟ ਹੈ ਜੋ ਦੁਨੀਆਂ ਦੇ ਹਰ ਵਰਗ ਨੂੰ ਪ੍ਰਭਾਵਿਤ ਕਰਦਾ ਹੈ।" ਦੁਨੀਆ ਵਿਚ ਪਲਾਸਟਿਕ ਪ੍ਰਦੂਸ਼ਣ ਦਿਨੋ ਦਿਨੀਂ ਵੱਧ ਰਿਹਾ ਹੈ। ਹਰ ਸਾਲ 400 ਟਨ ਤੋਂ ਵੱਧ ਪਲਾਸਟਿਕ ਦਾ ਉਤਪਾਦਨ ਹੁੰਦਾ ਹੈ, ਜਿਸ ਵਿਚੋਂ ਅੱਧਾ ਸਿਰਫ਼ ਇੱਕ ਵਾਰ ਵਰਤਣ ਲਈ ਡਿਜ਼ਾਈਨ ਕੀਤਾ ਜਾਂਦਾ ਹੈ। ਉਹਦੇ ਵਿਚੋ ਸਿਰਫ 10 ਫੀਸਦੀ ਨੂੰ ਹੀ ਰੀਸਾਇਕਿਲ ਕੀਤਾ ਜਾਂਦਾ ਹੈ।ਅੱਜ, ਪਲਾਸਟਿਕ ਲੈਂਡਫਿਲ ਨੂੰ ਬੰਦ ਕਰ ਰਿਹਾ ਹੈ, ਸਮੁੰਦਰ ਵਿੱਚ ਰਲ ਰਿਹਾ ਹੈ ਅਤੇ ਜਹਰੀਲੇ ਧੂਏਂ ਵਿੱਚ ਤਬਦੀਲ ਹੋ ਰਿਹਾ ਹੈ ਇਹ ਸਾਡੇ ਗ੍ਰਹਿ ਲਈ ਗੰਭੀਰ ਖਤਰਿਆ ਵਿੱਚੋਂ ਇੱਕ ਬਣ ਗਿਆ ਹੈ। ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਹੈ ਕਿ ਮਾਈਕ੍ਰੋਪਲਾਸਟਿਕਸ ਸਾਡੇ ਦੁਆਰਾ ਖਾਏ ਜਾਣ ਵਾਲੇ ਭੋਜਨ, ਪੀਣ ਵਾਲੇ ਪਾਣੀ ਅਤੇ ਇੱਥੇ ਤੱਕ ਕਿ ਸਾਹ ਲੈਣ ਯੋਗ ਹਵਾ ਰਾਹੀਂ ਸਾਡੇ ਸ਼ਰੀਰ ਵਿਚ ਜਾ ਰਿਹਾ ਹੈ ਜੋਕਿ ਸਾਡੀ ਸਿਹਤ ਅਤੇ ਤੰਦਰੁਸਤੀ ਲਈ ਸਮੱਸਿਆ ਪੈਦਾ ਕਰ ਰਿਹਾ ਹੈ।
ਵਿਸ਼ਵ ਵਾਤਾਵਰਣ ਦਿਵਸ 2023 ਜੋ ਕਿ ਇਸ ਦਿਨ ਨੂੰ ਮਨਾਉਣ ਦੀ 50ਵੀਂ ਵਰ੍ਹੇਗੰਢ ਹੈ। ਇਸ ਵਾਰ ਦਾ ਥੀਮ ਬੀਟ ਪਲਾਸਟਿਕ ਪੋਲੂਸ਼ਨ ਹੈ। ਨਵਾਂਸ਼ਹਿਰ ਦੇ ਵਿੱਚ ਵਾਤਾਵਰਣ ਨੂੰ ਕਾਰਜ ਕਰਨ ਲਈ ਜਾਣਿਆ ਜਾਣ ਵਾਲਾ ਸ਼੍ਰੀ ਕ੍ਰਿਸ਼ਨਾ ਯੂਥ ਕਲੱਬ ਇਸ ਪਲਾਸਟਿਕ ਪਲੂਸ਼ਨ ਰੂਪੀ ਖਤਰੇ ਦੇ ਵਿਰੁੱਧ ਲੜਾਈ ਦੇ ਲਈ ਵੱਖਰੇ ਵੱਖਰੇ ਸਕੂਲਾਂ ਅਤੇ ਕਾਲਜ਼ਾਂ ਵਿੱਚ ਸੇਮੀਨਾਰ ਲਗਾਕੇ ਯੋਧਾ ਤਿਆਰ ਕਰ ਰਿਹਾ ਹੈ। ਜੋ ਈਕੋ ਬ੍ਰਿਕਸ ਤਿਆਰ ਕਰਕੇ ਅਤੇ ਉਨ੍ਹਾਂ ਤੋਂ ਵੱਖ ਵੱਖ ਮਾਡਲ ਬਣਾ ਕੇ ਸੌਲਿਊਸ਼ਨ ਟੂ ਪੌਲੁਸ਼ਨ ਦੀ ਉਦਾਹਰਣ ਦੇ ਰਹੇ ਹਨ। ਇਕੋ ਬ੍ਰਿਕ ਹੇਠਲੀ-ਸ਼੍ਰੇਣੀ ਦੀ ਰੀਸਾਈਕਲਿੰਗ ਦਾ ਇੱਕ ਉਦਾਹਰਣ ਹੈ, ਜੋ ਰੀਸਾਈਕਲ ਨਹੀਂ ਕਰਨ ਨਾਲੋਂ ਬਿਹਤਰ ਹੈ। ਵਰਣਨ ਯੋਗ ਹੈ ਕਿ ਉੱਚ ਸ਼੍ਰੇਣੀ ਦੀ ਰੀਸਾਈਕਲਿੰਗ ਤੋਂ ਭਾਵ ਉਤਪਾਦ ਦੀ ਰੀਸਾਈਕਲਿੰਗ ਕਰਨਾ ਹੁੰਦਾ ਹੈ, ਜਿਵੇਂ ਕਿ ਪਲਾਸਟਿਕ ਦੀ ਬੋਤਲਾਂ ਨੂੰ ਪਲਾਸਟਿਕ ਦੀਆਂ ਬੋਤਲਾਂ ਦੇ ਰੂਪ ਵਿੱਚ ਮੁੜ-ਵਰਤਨਾ।
ਕਲੱਬ ਦੇ ਪ੍ਰਧਾਨ ਅਤੇ ਵਾਤਾਵਰਣ ਸੰਭਾਲ ਲਈ ਕਾਰਜ ਕਰ ਰਹੇ ਅੰਕੁਸ਼ ਨਿਝਾਵਨ ਨੇ ਦੱਸਿਆ ਕਿ ਕਲੱਬ ਦੇ ਮੈਂਬਰਾਂ ਵੱਲੋਂ ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਇਕੋ ਬ੍ਰਿਕਸ ਦੇ ਮਾਡਲ ਤਿਆਰ ਕਰਨ ਦੀ ਸ਼ੁਰੂਆਤ ਕੀਤੀ ਗਈ ਹੈ। ਇਨ੍ਹਾਂ ਵਿਚ ਬੈਠਣ ਲਈ ਸਟੂਲ ਅਤੇ ਆਈ ਲਵ ਨਵਾਂਸ਼ਹਿਰ ਵਾਲਾ ਸੈਲਫੀ ਪਵਾਇੰਟ ਪ੍ਰਮੁੱਖ ਹੈ। ਇਹ ਮਾਡਲ ਨਗਰ ਕੌਂਸਿਲ ਨਵਾਂਸ਼ਹਿਰ ਅਤੇ ਹਰਿਆਵਲ ਪੰਜਾਬ ਦੇ ਸਹਿਯੋਗ ਨਾਲ ਸ਼ਹਿਰ ਦੇ ਪਾਰਕਾਂ ਵਿੱਚ ਲਗਾਏ ਜਾਣਗੇ। ਇਨ੍ਹਾਂ ਮਾਡਲਾਂ ਨੂੰ ਤਿਆਰ ਕਰਨ ਵਿੱਚ ਵਰਤੋਂ ਕੀਤੀਯਾਂ ਗਈਆਂ ਈਕੋ ਬ੍ਰਿਕਸ ਸ਼ਹਿਰ ਦੇ ਵੱਖ-ਵੱਖ ਸਕੂਲ- ਕਾਲਜਾਂ ਦੇ ਵਿਦਿਆਰਥੀ ਅਤੇ ਯੂਥ ਕਲੱਬਾਂ ਦੇ ਮੈਂਬਰਾਂ ਵੱਲੋਂ ਤਿਆਰ ਕੀਤੀਆਂ ਗਈਆਂ ਹਨ ਅਤੇ ਮਾਡਲ ਤਿਆਰ ਕਰਨ ਦੇ ਕਾਰਜ ਕਲੱਬ ਦੇ ਵਾਲੰਟੀਅਰਜ਼ ਵੱਲੋਂ ਰਾਹੋਂ ਰੋਡ 'ਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਵੀ ਪਲਾਸਟਿਕ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਪ੍ਰਤੀਦਿਨ ਲਗਭਗ 26 ਹਜ਼ਾਰ ਟਨ ਪਲਾਸਟਿਕ ਕੂੜਾ ਨਿਕਲਦਾ ਹੈ। ਵਿਸ਼ਵ ਇਕੋਨੌਮਿਕ ਫੋਰਮ ਦੀ ਮੰਨੀਏ ਤਾਂ ਭਾਰਤ ਵਿੱਚ 56 ਲੱਖ ਟਨ ਟਨ ਪਲਾਸਟਿਕ ਕੂੜਾ ਪੈਦਾ ਹੁੰਦਾ ਹੈ। ਇਸ ਮੌਕੇ ਲੋੜ ਹੈ ਕਿ ਹਰ ਵਿਅਕਤੀ ਆਪਣੇ ਪੱਧਰ 'ਤੇ ਪਲਾਸਟਿਕ ਪੋਲਿਊਸ਼ਨ ਦੇ ਵਿਰੁੱਧ ਇਸ ਲੜਾਈ ਅੱਗੇ ਆਵੇ ਅਤੇ ਇਸ ਵਿੱਚ ਆਪਣਾ ਸਹਿਯੋਗ ਦੇਵੇ।
ਭਾਰਤ ਸਰਕਾਰ ਦੀ ਮਿਨੀਸਟ੍ਰੀ ਆਫ ਯੂਥ ਅਫੇਅਰਸ ਅਤੇ ਸਪੋਰਟਸ ਅਤੇ ਨਹਿਰੂ ਯੂਵਾ ਕੇਂਦਰ ਸੰਗਠਨ ਵੱਲੋਂ ਚਲਾਈ ਗਈ ਕਲੀਨ ਇੰਡੀਆ 2.0 ਮੁਹਿਮ ਦੇ ਹੇਠ ਕਲੱਬ ਵੱਲੋਂ "ਅਪਸਾਈਕਲਿੰਗ ਟ੍ਰੈਸ਼ ਇਨ ਟੂ ਈਕੋ ਬ੍ਰਿਕਸ" ਮੁਹਿਮ ਦੀ ਸ਼ੁਰੂਆਤ ਕੀਤੀ ਗਈ ਸੀ। ਇਸੇ ਤਹਿਤ ਹੁਣ ਤਕ ਬੀ ਐਲ ਐਮ ਗਰਲਸ ਕਾਲੇਜ , ਸਰਕਾਰੀ ਕਾਲੇਜ ਜਾਡਲਾ, ਕੇ ਸੀ ਪਬਲਿਕ ਸਕੂਲ , ਸਰਕਾਰੀ ਪ੍ਰਾਇਮਰੀ ਸਕੂਲ ਕਰਾਵਰ ,ਸਰਕਾਰੀ ਸਮਾਰਟ ਸਕੂਲ ਲੰਗੜੋਆ, ਕੇ ਸੀ ਮੈਨੇਜਮੇਂਟ ਕਾਲਜ, ਕੇ ਸੀ ਕਾਲੇਜ ਆਫ ਹੋਟਲ ਮੈਨੇਜਮੇਂਟ ਅਤੇ ਸਰਕਾਰੀ ਸਮਾਰਟ ਸਕੂਲ ਕਰਿਆਮ ਵਿੱਚ ਸੇਮਿਨਾਰ ਅਤੇ ਵਰਕਸ਼ਾਪ ਲਗਾਕੇ ਉਨ੍ਹਾਂ ਨੂੰ ਇਕੋ ਬ੍ਰਿਕ੍ਸ ਬਣਾਉਣੀਆਂ ਸਿਖਾਈਆ ਗਈਆ ਹਨ। ਇਹ ਵਿਦਿਯਾਰਥੀ ਇਕੋ ਬਰਿਕਸ ਤਿਆਰ ਕਰਕੇ ਕਲੱਬ ਨੂੰ ਦੇ ਰਹੇ ਹਨ। ਕਲੱਬ ਵੱਲੋਂ ਖਾਰਾ ਕਾਲੋਨੀ ਅਤੇ ਵਿਕਾਸ ਨਗਰ ਵਿੱਚ ਈਕੋ ਬ੍ਰਿਕਸ ਕਲੈਸ਼ਨ ਸੈਂਟਰ ਬਣਾਇਆ ਗਿਆ ਹੈ ਇੱਥੇ ਕੋਈ ਵੀ ਵਿਅਕਤੀ ਈਕੋ ਬ੍ਰਿਕਸ ਜਮ੍ਹਾ ਕਰਾ ਸਕਦਾ ਹੈ। ਹਰਿਆਵਲ ਪੰਜਾਬ ਦੇ ਜਿਲ੍ਹਾ ਸੰਯੋਜਕ ਮਨੋਜ ਕੰਡਾ ਵੀ ਮੁਹਿਮ ਵਿੱਚ ਵਿਸ਼ੇਸ਼ ਸਹਿਯੋਗ ਦੇ ਰਹੇ ਹਨ। ਇਨ੍ਹਾਂ ਤੋਂ ਇਲਾਵਾ ਕਲੱਬ ਦੇ ਮੈਂਬਰ ਕੁਲਜੀਤ ਸਿੰਘ, ਦੀਪਤਾਂਸ਼ੁ ਜਗਪਾਲ, ਕੁਣਾਲ ਪੁਰੀ, ਨਿਤੇਸ਼ ਤਿਵਾਰੀ, ਅਖਿਲ ਸ਼ਰਮਾ, ਹੈਰੀ ਚੌਹਾਨ, ਸੰਦੀਪ ਸਿੰਘ, ਮੋਹਿਤ ਜਾਂਗੜਾ ਅਤੇ ਸੂਰਜ ਕੁਮਾਰ ਦੀ ਮੁੱਖ ਭੂਮਿਕਾ ਹੈ।ਕੁਲਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਈਕੋ ਬ੍ਰਿਕਸ ਤੋਂ ਟਰੀ ਗਾਰਡਸ , ਬੈਂਚ, ਕੁਰਸੀਆਂ, ਸੇਲਫੀ ਪੁਆਇੰਟਸ ਅਤੇ ਹੋਰ ਕਈ ਕਿਸਮਾਂ ਦੇ ਮਾਡਲ ਸ਼ਹਿਰ ਦੀਆਂ ਵੱਖ ਵੱਖ ਜਨਤਕ ਥਾਵਾਂ ਤੇ ਲਾਏ ਜਾਣਗੇ।