ਹਾਜੀ ਹਜ਼ਰਾਤ ਹੱਜ ਦੀ ਪਵਿੱਤਰ ਯਾਤਰਾ 'ਤੇ ਗਏ ਹਨ ਨਾ ਕਿ ਖੱਜਲ ਖੁਆਰ ਹੋਣ : ਮੈਡਮ ਜਾਹਿਦਾ ਸੁਲੇਮਾਨ
ਮੈਡਮ ਜਾਹਿਦਾ ਸੁਲੇਮਾਨ ਨੇ ਮੌਜੂਦਾ ਸਮੇਂ ਮੁਸਲਿਮ ਭਾਈਚਾਰੇ ਵਿੱਚ ਚੱਲ ਰਹੇ ਹਾਜੀਆਂ ਦੇ ਹਾਲਾਤਾਂ ਨੂੰ ਲੈ ਕੇ ਕੀਤੀ ਪ੍ਰੈਸ ਕਾਨਫਰੰਸ
ਮੁੱਖ ਮੰਤਰੀ ਭਗਵੰਤ ਮਾਨ ਅਤੇ ਐਮ.ਐਲ.ਏ. ਜਮੀਲ ਉਰ ਰਹਿਮਾਨ ਨੂੰ ਮਿਲ ਕੇ ਹਾਜੀਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਬੇਨਤੀ ਕਰਾਂਗੇ: ਚੇਅਰਮੈਨ ਹੱਜ ਕਮੇਟੀ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 5 ਜੂਨ 2023 : ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹਲਕਾ ਇੰਚਾਰਜ ਮੈਡਮ ਜਾਹਿਦਾ ਸੁਲੇਮਾਨ ਨੇ ਮੌਜੂਦਾ ਸਮੇਂ ਮੁਸਲਿਮ ਭਾਈਚਾਰੇ ਵਿੱਚ ਚੱਲ ਰਹੇ ਹਾਜੀਆਂ ਦੇ ਹਾਲਾਤਾਂ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਜਹਿਦਾ ਸੁਲੇਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚੋਂ ਹੱਜ ਯਾਤਰਾ ਲਈ ਮੱਕ ਮਦੀਨੇ ਸਾਊਦੀ ਅਰਥ ਹੱਜ ਕਰਨ ਗਏ ਤਿੰਨ ਸੌ ਦੇ ਕਰੀਬ ਹਾਜੀਆਂ ਦੀ ਖੱਜਲਖੁਆਰੀ ਲਈ ਹੱਜ ਕਮੇਟੀ ਪੰਜਾਬ ਨੂੰ ਨੂੰ ਜੁਮੇਵਾਰ ਦੱਸਿਆ।
ਉਹਨਾਂ ਕਿਹਾ ਕਿ ਕਿਹਾ ਕਿ ਪਹਿਲਾਂ ਕਦੇ ਵੀ ਅਜਿਹਾ ਨਹੀਂ ਹੋਇਆ ਕਿ ਚਾਰ ਪੰਜ ਲੱਖ ਰੁਪਏ ਲਗਾਕੇ ਗਏ ਹਾਜੀਆ ਨਾਲ ਅਜਿਹਾ ਹੋਇਆ ਹੋਵੇ । ਜ਼ਾਹਿਦ ਸੁਲੇਮਾਨ ਨੇ ਕਿਹਾ ਕਿ ਉਹ ਉਥੇ ਰੱਬ ਦੀ ਇਬਾਦਤ ਕਰਨ ਲਈ ਗਏ ਹਨ ਪਰ ਉਨ੍ਹਾਂ ਹਾਜੀਆਂ ਨੂੰ ਸਹੀ ਢੰਗ ਨਾਲ ਸਹੂਲਤਾਂ ਉਥੇ ਨਹੀਂ ਮਿਲਦੀਆਂ ਜਿਸ ਕਾਰਨ ਉਹਨਾਂ ਦੀ ਇਬਾਦਤ ਦੀ ਹਾਲਤ ਵੀ ਤਰਸਯੋਗ ਬਣੀ ਹੋਈ ਹੈ ।ਉਹਨਾਂ ਅੱਗੇ ਕਿਹਾ ਕਿ ਇਹ ਹਾਜ਼ੀ ਹਜ਼ਰਾਤ ਹੱਜ ਦੀ ਪਵਿੱਤਰ ਯਾਤਰਆ ਤੇ ਗਏ ਹਨ ਨਾ ਕਿ ਖੱਜਲ ਖੁਆਰ ਹੋਣ ,ਜਿੰਦਗੀ ਵਿੱਚ ਇਹ ਕਿਸੇ ਕਿਸੇ ਮੁਸਲਮਾਨ ਨੂੰ ਇਹ ਹੱਜ ਲਈ ਖੁਸ਼ਨਸੀਬ ਮੌਕਾ ਹਾਸਿਲ ਹੁੰਦਾ ਹੈ ਪਰ ਹੁਣ ਉਥੇ ਜੋ ਹਾਲਾਤ ਬਣੇ ਹੋਏ ਹਨ ਕਿੰਨੀ ਦੂਰ ਬਿਲਡਿੰਗ, ਖ਼ਸਤਾਹਾਲ ਬਿਲਡਿੰਗਾਂ ,ਪਖਾਨੇ ਅਤੇ ਰਸੋਈਆਂ ਜ਼ਰੂਰਤਾਂ ਸਭ ਦੇ ਸਾਹਮਣੇ ਹੈ ਜਦੋਂ ਕੇ ਉਹਨਾਂ ਤੋਂ ਪੈਸੇ ਸਾਰੇ ਪੂਰੇ ਲੈ ਗਏ ਹਨ ।ਇਸ ਸਮੇਂ ਮੈਡਮ ਜਹਿਦਾ ਸੁਲੇਮਾਨ ਤੋਂ ਇਲਾਵਾ ਸ਼ਹਿਰੀ ਪ੍ਰਧਾਨ ਵੀਕ ਚੌਹਾਨ, ਸੁਲੇਮਾਨ ਨੰਨਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਤਵੰਤੇ ਹਾਜਰ ਸਨ।
ਇਸ ਸਬੰਧੀ ਜਦੋਂ ਪੰਜਾਬ ਸਟੇਟ ਹੱਜ ਕਮੇਟੀ ਦੇ ਚੇਅਰਮੈਨ ਮੁਫ਼ਤੀ ਮੁਹੰਮਦ ਖਲੀਲ ਸਾਹਿਬ ਨਾਲ ਹਾਜੀਆਂ ਦੀਆ ਆ ਰਹੀਆਂ ਵੀਡੀਓ ਸਬੰਧੀ ਜਦੋਂ ਤੇ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਬੜੀ ਦੁੱਖ ਵਾਲੀ ਗੱਲ ਹੈ ਜਦੋ ਪੰਜਾਬ ਸਟੇਟ ਅੱਜ ਕਮੇਟੀ ਚੁਣੀ ਗਈ ਹੈ ਇਹ ਸਾਰੇ ਇੰਤਜ਼ਾਮ ਉਸ ਤੋਂ ਪਹਿਲਾਂ ਹੋ ਚੁੱਕੇ ਸਨ। ਜਦੋਂ ਕੇ ਉਹਨਾਂ ਦੀ ਕਮੇਟੀ ਉਸ ਤੋਂ ਬਾਅਦ ਹੋਂਦ ਵਿੱਚ ਆਈ ਹੈ। ਫਿਰ
ਵੀ ਜੇਕਰ ਹਾਜੀਆਂ ਨੂੰ ਕੋਈ ਮੁਸ਼ਕਲ ਪੇਸ਼ ਆ ਰਹੀ ਹੈ ਤਾਂ ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਐਮ.ਐਲ.ਏ ਡਾ.ਜਮੀਲ-ਓਰ ਰਹਿਮਾਨ ਨੂੰ ਮਿਲਕੇ ਹਾਜੀਆਂ ਨੂੰ ਆ ਰਹੀਆਂ ਮੁਸਕਲਾਂ ਦੇ ਹੱਲ ਲਈ ਇਸ ਸਬੰਧੀ ਬੇਨਤੀ ਕਰਾਂਗੇ ਤਾਂ ਜੋ ਹਾਜੀਆਂ ਦੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੈਂਬਰਾਂ ਵੱਲੋਂ ਸੈਂਟਰਲ ਹੱਜ ਕਮੇਟੀ ਅਤੇ ਮਦੀਨਾ ਸ਼ਹਿਰ ਵਿਖੇ ਬਾਰ ਬਾਰ ਹਾਜੀਆ ਨਾਲ ਇਸ ਸਬੰਧੀ ਗੱਲਬਾਤ ਕੀਤੀ ਜਾ ਰਹੀ ਹੈ।