← ਪਿਛੇ ਪਰਤੋ
ਲੁਧਿਆਣਾ: ਸਾਬਕਾ ਏ ਐਸ ਆਈ ਸਮੇਤ ਟ੍ਰਿਪਲ ਮਰਡਰ ਕੇਸ ਦਾ ਦੋਸ਼ੀ ਕਾਬੂ ਲੁਧਿਆਣਾ, 5 ਜੂਨ, 2023: ਲੁਧਿਆਣਾ ਦੇ ਨੂਰਪੁਰ ਬੇਟ ਵਿਚ ਸਾਬਕਾ ਏ ਐਸ ਆਈ, ਉਸਦੀ ਪਤਨੀ ਤੇ ਬੇਟੇ ਦਾ ਕਾਤਲ ਫੜ ਲਿਆ ਗਿਆ ਹੈ। ਲੁਧਿਆਣਾ ਪੁਲਿਸ ਨੇ ਦੀਨਾਨਗਰ ਦੇ ਰਹਿਣ ਵਾਲੇ ਪ੍ਰੇਮ ਚੰਦ ਉਰਫ ਮਿਥੁਨ ਨਾਂ ਦੇ ਇਸ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਜਿਸਨੇ ਨਸ਼ੇ ਵਾਸਤੇ ਇਹ ਕਤਲ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਦਾ ਕਤਲ ਕਰਨ ਤੋਂ ਬਾਅਦ ਇਹ 11 ਦਿਨ ਤੱਕ ਫਿਲੌਰ ਵਿਚ ਘੁੰਮਦਾ ਰਿਹਾ। ਇਸਨੇ ਇਕੱਲੇ ਨੇ ਹੀ ਤਿੰਨਾਂ ਦਾ ਕਤਲ ਕੀਤਾ। ਕਤਲ ਕਰਨ ਤੋਂ ਬਾਅਦ ਇਸਨੇ ਲਾਸ਼ਾਂ ਦੇ ਕੋਲ ਹੀ ਇਕ ਘੰਟੇ ਤੱਕ ਆਰਾਮ ਕੀਤਾ ਤੇ ਫਿਰ 10 ਹਜ਼ਾਰ ਰੁਪਏ ਨਗਦੀ ਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਿਆਸੀ।
Total Responses : 308