ਸਾਈ ਪਰਿਵਾਰ ਵੱਲੋਂ ਛਬੀਲ ਅਤੇ ਲੰਗਰ ਵਰਤਾਇਆ ਗਿਆ
ਗੁਰੂ ਪੁੰਨਿਆ ਤੇ ਸਾਈਬਾਬਾ ਦੀ ਪਾਲਕੀ ਕੱਢਣ ਬਾਰੇ ਵੀ ਕੀਤਾ ਵਿਚਾਰ ਵਟਾਂਦਰਾ
ਰੋਹਿਤ ਗੁਪਤਾ
ਗੁਰਦਾਸਪੁਰ ਸ੍ਰੀ ਸ਼ਾਈ ਪਰਿਵਾਰ ਵੱਲੋਂ ਨਿਰੰਤਰ ਚਲਾਈ ਜਾ ਰਹੀ ਸਾਈ ਰਸੋਈ ਦੇ ਤਹਿਤ ਹਫਤਾਵਾਰੀ ਲੰਗਰ ਸ਼ਿਵਾਲਾ ਚੌਧਰੀ ਮਈਆ ਦਾਸ ਮਿਸਤਰੀ ਮੰਦਰ ਅਮਾਮਵਾੜਾ ਚੋਂਕ ਵਿਖੇ ਲਗਾਇਆ ਗਿਆ। ਲੰਗਰ ਤੋਂ ਪਹਿਲਾਂ ਸੇਵਾ ਭਾਰਤੀ ਤੋਂ ਨੀਲ ਕਮਲ ਮਹਾਜਨ ਅਤੇ ਉਹਨਾਂ ਦੀ ਟੀਮ ਦੇ ਸਹਿਯੋਗ ਨਾਲ ਠੰਡੇ ਅਤੇ ਮਿੱਠੇ ਪਾਣੀ ਦੀ ਛਬੀਲ ਵੀ ਲਗਾਈ ਗਈ। ਇਸ ਦੌਰਾਨ ਸ਼ਾਹੀ ਪਰਵਾਰ ਦੇ ਮੈਂਬਰਾਂ ਵੱਲੋਂ ਆਉਣ ਵਾਲੀ ਗੁਰੂ ਪੂਨਿਆ ਦੇ ਮੌਕੇ ਕੱਢੀ ਜਾਣ ਵਾਲੀ ਸਾਈ ਪਾਲਕੀ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।
ਸਾਈ ਰਸੋਈ ਦੇ ਤਹਿਤ ਵਰਤਾਏ ਗਏ ਲੰਗਰ ਵਿਚ ਇਸ ਵਾਰ ਕੜੀ ਪਕੌੜਾ ,ਚਾਵਲ ਦੇ ਨਾਲ ਕੜਾਹ ਪ੍ਰਸ਼ਾਦ ਵੀ ਵਰਤਾਇਆ ਗਿਆ। ਇਸ ਹਫ਼ਤੇ ਦੀ ਸਾਈ ਰਸੋਈ ਵਿੱਚ ਵਿਚ ਸ਼ਾਹ ਐਂਡ ਕੰਪਨੀ ਦੇ ਮਾਲਕ ਹੀਰਾ ਲਾਲ ਅਰੋੜਾ ਜੋ ਚਿਨਮੈ ਮਿਸ਼ਨ ਦੇ ਪ੍ਰਧਾਨ ਵੀ ਹਨ, ਉਨ੍ਹਾਂ ਦੀ ਨੂੰਹ ਸ੍ਰੀਮਤੀ ਰੂਹੀ ਅਰੋੜਾ ਅਤੇ ਪੁੱਤਰ ਜਲਜ ਅਰੋੜਾ ਦੇ ਨਾਲ ਪੋਤਰੇ ਕੁਨਾਲ ਅਰੋੜਾ ਨੇ ਸਵਰਗੀ ਸ੍ਰੀਮਤੀ ਰੂਪ ਅਰੋੜਾ ਧਰਮ ਪਤਨੀ ਹੀਰਾ ਲਾਲ ਅਰੋੜਾ ਦੀ ਯਾਦ ਵਿਚ ਸਹਿਯੋਗ ਦਿੱਤਾ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਭਗਵਾਨ ਨੂੰ ਭੋਗ ਲਗਾਉਣ ਤੋਂ ਬਾਅਦ ਕੰਜਕ ਪੂਜਨ ਕਰ ਕੇ ਲੰਗਰ ਆਮ ਲੋਕਾਂ ਲਈ ਵਰਤਾਉਣਾ ਸ਼ੁਰੂ ਕੀਤਾ ਗਿਆ।
ਇੱਥੇ ਵਿਸ਼ੇਸ਼ ਤੌਰ ਤੇ ਦੱਸਣਯੋਗ ਹੈ ਕਿ ਸਾਈ ਪਰਿਵਾਰ ਵਲੋਂ ਚਲਾਈ ਜਾ ਰਹੀ ਹਫ਼ਤਾਵਾਰੀ ਸਾਈਂ ਰਸੋਈ ਵਿਚ ਲੰਗਰ ਬਣਾਉਣ ਤੋਂ ਲੈਕੇ ਵਰਤਾਉਣ ਤੱਕ ਸਾਈ ਪਰਿਵਾਰ ਨਾਲ ਜੁੜੇ ਚਾਰ ਛੋਟੇ ਛੋਟੇ ਬੱਚੇ ਗਰਵ ਸੋਨੀ,ਮਿਤੁਲ ਮਹਾਜਨ, ਦਕਸ਼ ਮਹਾਜਨ ਅਤੇ ਪਰਮੇਅ ਮਹਾਜਨ ਪੂਰੀ ਲਗਨ ਨਾਲ ਸੇਵਾ ਕਰ ਰਹੇ ਹਨ। ਉਨ੍ਹਾਂ ਦੀ ਲਗਨ ਅਤੇ ਸੇਵਾ ਭਾਵਨਾ ਨੂੰ ਦੇਖਦੇ ਹੋਏ ਸਾਈ ਪਰਿਵਾਰ ਵੱਲੋਂ ਉਨ੍ਹਾਂ ਨੂੰ ਸਨਮਾਨਤ ਕਰਕੇ ਇਹਨਾਂ ਦਾ ਹੌਂਸਲਾ ਵਧਾਇਆ ਗਿਆ।
ਅੱਜ ਦੀ ਰਸੋਈ ਵਿਚ ਐਡਵੋਕੇਟ ਰਾਜੇਸ਼ ਖੇਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਜਦਕਿ ਇਸ ਮੌਕੇ ਪਰਦੀਪ ਮਹਾਜਨ ,ਸੰਜੀਵ ਮਹਾਜਨ, ਸਚਿਨ ਮਹਾਜਨ, ਸੰਦੀਪ ਮਹਾਜਨ, ਰੋਹਿਤ ਗੁਪਤਾ, ਨੀਰਜ ਮਹਾਜਨ (ਐਕਸਾਈਸ ਅਫਸਰ), ਪ੍ਰਿੰਸ, ਸੋਮ ਨਾਥ, ਕੀਮਤੀ ਲਾਲ ਸ਼ਰਮਾ, ਅਸ਼ੋਕ ਸ਼ਰਮਾ, ਮਾਸਟਰ ਪਵਨ ਰਾਏ, ਪਰਮੋਧ ਕੁਮਾਰ, ਹਰੀਸ਼ ਸੈਣੀ ਆਦਿ ਵੀ ਹਾਜਰ ਸਨ।