ਇੰਡੀਅਨ ਡੈਂਟਲ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ
ਰੋਹਿਤ ਗੁਪਤਾ
ਗੁਰਦਾਸਪੁਰ 05 ਜੂਨ 2023: ਸਿਟੀ ਨਰਸਿੰਗ ਕਾਲਜ ਗੁਰਦਾਸਪੁਰ ਵਿਖੇ ਇੰਡੀਅਨ ਡੈਂਟਲ ਐਸੋਸੀਏਸ਼ਨ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ ਜਿਸ ਵਿੱਚ ਮੈਂਬਰ ਇੰਡੀਅਨ ਡੈਂਟਲ ਐਸੋਸੀਏਸ਼ਨ ਅਤੇ ਪੀਸੀਐਮਐਸ ਡੈਂਟਲ ਡਾਕਟਰਾਂ ਨੇ ਸ਼ਿਰਕਤ ਕੀਤੀ। ਡਾ. ਨਤਾਸ਼ਾ ਅੱਤਰੀ (ਆਨਰਰੀ ਸਕੱਤਰ ਆਈ. ਡੀ. ਏ. ਅਤੇ ਮੈਡੀਕਲ ਅਫਸਰ ਡੈਂਟਲ ਪੀ.ਐਚ. ਸੀ.ਰਣਜੀਤ ਬਾਗ਼), ਡਾ. ਜਸਪ੍ਰੀਤ ਕੌਰ(ਮੈਂਬਰ ਆਈ. ਡੀ. ਏ. ਅਤੇ ਮੈਡੀਕਲ ਅਫਸਰ ਡੈਂਟਲ ਸੀ.ਐਚ.ਸੀ ਪੁਰਾਣਾ ਸ਼ਾਲਾ), ਡਾ. ਰਿਤੂ ਭਾਟੀਆ(ਮੈਂਬਰ ਆਈ. ਡੀ. ਏ.) ਨੇ ਨਰਸਿੰਗ ਵਿਦਿਆਰਥਣਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਘੱਟ ਤੋਂ ਘੱਟ ਕਰਨ,ਵੱਧ ਤੋਂ ਵੱਧ ਦਰਖਤ ਲਗਾਉਣ, ਪਲਾਸਟਿਕ ਦੀਆਂ ਬੋਤਲਾਂ ਨੂੰ ਸੁੱਟਣ ਦੀ ਬਜਾਏ ਰੀਸਾਈਕਲ ਕਰਕੇ ਉਹਨਾਂ ਵਿਚ ਪੌਦੇ ਲਗਾਉਣ ਅਤੇ ਪੰਛੀਆਂ ਵਾਸਤੇ ਭੋਜਨ-ਪਾਣੀ ਦੇ ਫ਼ੀਡਰ ਬਣਾਉਣ ਲਈ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ। ਨਰਸਿੰਗ ਵਿਦਿਆਰਥਣਾਂ ਦਾ ਡੈਂਟਲ ਚੈੱਕਅੱਪ ਕੀਤਾ ਗਿਆ। ਨਰਸਿੰਗ ਵਿਦਿਆਰਥਣਾਂ ਵੱਲੋਂ ਵੀ ਵਾਤਾਵਰਣ ਦਿਵਸ ਦੇ ਮੌਕੇ ਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ।ਅੰਤ ਵਿੱਚ ਨਰਸਿੰਗ ਇੰਸਟਿਚਿਊਟ ਦੇ ਪ੍ਰਿੰਸੀਪਲ ਨਿਸ਼ਾ ਮੈਡਮ ਅਤੇ ਵਾਈਸ ਪ੍ਰਿੰਸੀਪਲ ਰਵੀ ਕਿਰਨ ਮੈਡਮ ਦਾ ਧੰਨਵਾਦ ਕੀਤਾ ਗਿਆ ,ਵਾਤਾਵਰਣ ਦਿਵਸ ਦੇ ਪ੍ਰਤੀਕ ਵਜੋਂ ਆਈ. ਡੀ. ਏ. ਵੱਲੋਂ ਪੌਦੇ ਭੇਂਟ ਕੀਤੇ ਗਏ।