← ਪਿਛੇ ਪਰਤੋ
‘ਡਰਾਈਗਨ ਬੋਟ’ ਮੁਕਾਬਲਿਆਂ ਦੌਰਾਨ ਭਾਰਤੀ ਟੀਮ ਲਈ ਚੁਣਿਆ ਬਠਿੰਡਾ ਦਾ ਮੁੰਡਾ ਅਸ਼ੋਕ ਵਰਮਾ ਬਠਿੰਡਾ, 05 ਜੂਨ 2023: ਜ਼ਿਲ੍ਹੇ ਦੀ ਤਹਿਸੀਲ ਨਥਾਣਾ ਦੇ ਪਿੰਡ ਸੇਮਾ ਦਾ ਨੌਜਵਾਨ ਰੋਹਿਤ ਸ਼ਰਮਾ ‘ਡਰਾਈਗਨ ਬੋਟ’ ਮੁਕਾਬਲਿਆਂ ਲਈ ਭਾਰਤੀ ਟੀਮ ’ਚ ਚੁਣਿਆ ਗਿਆ ਹੈ। ਭਾਰਤੀ ਟੀਮ ਚਾਈਨਾ ’ਚ ਇਸੇ ਮਹੀਨੇ ਹੋਣ ਵਾਲੇ ਵਿਸ਼ਵ ਕੱਪ ’ਚ ਹਿੱਸਾ ਲਵੇਗੀ ਟੀਮ ’ਚ ਰੋਹਿਤ ਸਮੇਤ ਪੰਜਾਬ ਨਾਲ ਸਬੰਧਿਤ 6 ਖਿਡਾਰੀ ਸ਼ਾਮਿਲ ਹਨ। ਵੇਰਵਿਆਂ ਮੁਤਾਬਿਕ ਪੰਜਾਬ ਪੁਲਿਸ ’ਚ ਉੱਚ ਅਫ਼ਸਰ ਰਾਜਿੰਦਰ ਸ਼ਰਮਾ ਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ’ਚ ਕਾਨੂੰਨ ਦੀ ਪੜ੍ਹਾਈ ਕਰ ਰਹੇ ਤੇ ਖਿਡਾਰੀ ਪੁੱਤਰ ਰੋਹਿਤ ਸ਼ਰਮਾ ਨੇ ਕਰਨਾਟਕਾ ਦੇ ਉੜੂਪੀ ’ਚ ਹੋਈ ਕੌਂਮੀ ਚੈਂਪੀਅਨਸ਼ਿਪ ’ਚੋਂ ਡਰਾਈਗਨ ਬੋਟ ਦੇ 500 ਮੀਟਰ (ਡੀ-10) ’ਚ ਹਿੱਸਾ ਲੈਂਦਿਆਂ ਸੋਨ ਤਮਗਾ ਜਿੱਤਿਆ ਹੈ । ਇਸ ਜਿੱਤ ਦੇ ਆਧਾਰ ’ਤੇ ਹੀ ਰੋਹਿਤ ਦੀ ਚੋਣ ਭਾਰਤੀ ਟੀਮ ਲਈ ਹੋਈ ਹੈ । ਰੋਹਿਤ ਨੇ ਦੱਸਿਆ ਕਿ ਭਾਰਤੀ ਟੀਮ 20 ਤੋਂ 23 ਜੂਨ ਤੱਕ ਚਾਈਨਾ ’ਚ ਹੋਣ ਵਾਲੇ ਵਿਸ਼ਵ ਕੱਪ ਵਿੱਚ ਹਿੱਸਾ ਲਵੇਗੀ । ਭਾਰਤੀ ਟੀਮ ’ਚ ਰੋਹਿਤ ਸਮੇਤ ਪੰਜਾਬ ਦੇ 6 ਖਿਡਾਰੀ ਸ਼ਾਮਲ ਹਨ। ਰੋਹਿਤ ਨੇ ਪੰਜਾਬ ਦੇ ਨੌਜਵਾਨਾਂ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜ਼ਿੰਦਗੀ ਕੀਮਤੀ ਹੈ, ਨਸ਼ਾਂ ’ਚ ਨਸ਼ਾ ਨਹੀਂ, ਖੇਡਾਂ ਅਤੇ ਹੋਰ ਚੰਗੇ ਕੰਮਾਂ ਦਾ ਰਸ ਭਰਿਆ ਜਾਵੇ ਜਿਸ ਨਾਲ ਉਨ੍ਹਾਂ ਦਾ ਆਪਣਾ ਤੇ ਮਾਪਿਆਂ ਦਾ ਨਾਂਅ ਉੱਚਾ ਹੋਵੇ।
Total Responses : 936