ਰਾਜਦੀਪ ਟੋਲ ਵੇਜ਼ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਮਹੋਰਾਣਾ ਟੋਲ ਵਿਖੇ ਸਰਬੱਤ ਦੇ ਭਲੇ ਲਈ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ
ਮੁਹੰਮਦ ਇਸਮਾਈਲ ਏਸ਼ੀਆ
ਅਮਰਗੜ੍ਹ/ ਮਾਲੇਰਕੋਟਲਾ 05 ਜੂਨ 2023: ਅਮਰਗੜ੍ਹ ਰਾਜਦੀਪ ਟੋਲ ਵੇਅਜ਼ ਪ੍ਰਾਈਵੇਟ ਲਿਮਟਿਡ ਵੱਲੋਂ ਡਾਇਰੈਕਟਰ ਕੈਪਟਨ ਰਾਜੇਸ਼ ਕੁਮਾਰ ਦੀ ਦੇਖ-ਰੇਖ ਹੇਠ ਮਲੇਰਕੋਟਲਾ-ਪਟਿਆਲਾ ਮੁੱਖ ਮਾਰਗ 'ਤੇ ਪੈਂਦੇ ਮਹੋਰਾਣਾ ਟੋਲ ਪਲਾਜ਼ਾ ਵਿਖੇ ਸਰਬੱਤ ਦੇ ਭਲੇ ਲਈ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਡਾਇਰੈਕਟਰ ਕੈਪਟਨ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਟੋਲ 'ਤੇ ਦਿਨ-ਰਾਤ ਕੰਮ ਕਰਦੇ ਮੁਲਾਜ਼ਮਾਂ,ਰਾਹਗੀਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁੱਖ-ਸ਼ਾਂਤੀ ਬਣਾਈ ਰੱਖਣ ਦੀ ਅਰਦਾਸ ਕੀਤੀ ਗਈ । ਉਨ੍ਹਾਂ ਦੱਸਿਆ ਕਿ ਇਸ ਟੋਲ ਰੋਡ ਤੇ ਰਾਹਗੀਰਾਂ ਦੀ ਸੁਵਿਧਾ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਕਿ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ ।
ਇਸ ਮੌਕੇ ਡਿਪਟੀ ਜਨਰਲ ਮੈਨੇਜਰ ਰਾਜਦੀਪ ਕੌਰ ਮਹੋਰਾਣਾ ਟੋਲ ਮੈਨੇਜਰ ਸ਼ੰਮੀ ਕੁਮਾਰ ਰਵੀ ਕੁਮਾਰ ਸੰਦੀਪ ਸਿੰਘ ਜਸਪ੍ਰੀਤ ਸਿੰਘ ਸੁਖਚੈਨ ਸਿੰਘ ਹਰਦੀਪ ਸਿੰਘ ਪਰਮਿੰਦਰ ਸਿੰਘ ਜਤਿੰਦਰ ਸਿੰਘ ਜਵਾਲਾ ਸਿੰਘ ਜਰਨੈਲ ਸਿੰਘ ਸਿਪਾਹੀ ਦਲਬੀਰ ਸਿੰਘ ਸੁਖਵਿੰਦਰ ਸਿੰਘ ਬਲਬੀਰ ਸਿੰਘ ਮਨਪ੍ਰੀਤ ਸਿੰਘ ਰਾਜਿੰਦਰ ਸਿੰਘ ਲਵਪ੍ਰੀਤ ਸਿੰਘ ਸੁਖਮਨ ਸਿੰਘ ਨੁਸਰਤ ਅਲੀ ਬਲਦੀਪ ਸਿੰਘ. ਰਵਨਦੀਪ ਸਿੰਘ ਆਦਿ ਹਾਜ਼ਰ ਸਨ