ਵਿਸ਼ਵ ਵਾਤਾਵਰਨ ਦਿਵਸ ਮੌਕੇ ਵੈਟਰਨਰੀ ਕਾਲਜ ਵਿਖੇ ਹਰਬਲ ਗਾਰਡਨ ਦੀ ਸਥਾਪਨਾ
ਅਸ਼ੋਕ ਵਰਮਾ
ਬਠਿੰਡਾ 05 ਜੂਨ 2023: ਕਾਲਜ ਆਫ਼ ਵੈਟਰਨਰੀ ਸਾਇੰਸ, ਰਾਮਪੁਰਾ ਫੂਲ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਵੱਖ ਵੱਖ ਸਮਾਗਮ ਕਰਵਾਏ ਗਏ ਜਿਨ੍ਹਾਂ ਵਿੱਚ ਇੰਟਰਕਲਾਸ ਇੰਨਸਟਾਲੇਸ਼ਨ ਮੁਕਾਬਲੇ ਸ਼ਾਮਲ ਹਨ। ਵਿਦਿਆਰਥੀਆਂ ਨੇ "ਬੀਟ ਪਲਾਸਟਿਕ ਪ੍ਰਦੂਸ਼ਣ" ਥੀਮ ਨਾਲ ਸਬੰਧਤ ਮਾਹੌਲ ਤਿਆਰ ਕੀਤਾ। ਕਾਲਜ ਨੇ ਇੱਕ ਸਾਂਝਾ ਸਫਾਈ ਅਭਿਆਨ ਵੀ ਚਲਾਇਆ ਜਿਸ ਵਿੱਚ ਕਾਲਜ ਦੇ ਅਧਿਆਪਨ ਅਤੇ ਗੈਰ ਅਧਿਆਪਨ ਫੈਕਲਟੀ ਦੇ ਨਾਲ ਵਿਦਿਆਰਥੀਆਂ ਨੇ ਕਾਲਜ ਕੰਪਲੈਕਸ ਦੀ ਸਫਾਈ ਕੀਤੀ ।
ਇਸ ਮੌਕੇ ਵਾਤਾਵਰਣ ਦਿਵਸ ਦੇ "ਮਿਸ਼ਨ ਲਾਈਫ" ਥੀਮ ਦੇ ਤਹਿਤ "ਵਾਤਾਵਰਣ ਦੀ ਰੱਖਿਆ ਲਈ ਟਿਕਾਊ ਜੀਵਨ ਸ਼ੈਲੀ ਅਪਣਾਉਣ" ਦੀ ਸਹੁੰ ਚੁੱਕੀ। ਸਮਾਗਮਾਂ ਦਾ ਸੰਚਾਲਨ ਡਾ: ਇੰਦਰਪਾਲ ਸਿੰਘ, ਡਾ: ਅਨਾਵਿਲ ਭਾਰਦਵਾਜ, ਡਾ: ਅਮਿਤ ਚਲਾਨਾ, ਸੰਦੀਪ ਸਿੰਘ ਨੇ ਕੀਤਾ |ਇਸ ਮੌਕੇ ਹਰਬਲ ਗਾਰਡਨ ਵੀ ਸਥਾਪਿਤ ਕੀਤਾ ਗਿਆ ਜਿੱਥੇ 20 ਕਿਸਮਾਂ ਦੇ 200 ਪੌਦੇ ਲਗਾਏ ਗਏ।
ਕਾਲਜ ਦੇ ਡੀਨ ਡਾ: ਬਲਜਿੰਦਰ ਕੁਮਾਰ ਬਾਂਸਲ ਨੇ ਦੱਸਿਆ ਕਿ ਜੇਕਰ ਅੱਜ ਅਸੀਂ ਵਾਤਾਵਰਨ ਦੀ ਸੰਭਾਲ ਕਰਾਂਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਿਹਤਮੰਦ ਜੀਵਨ ਜੀਅ ਸਕਣਗੀਆਂ| ਉਸਨੇ ਟਿਕਾਊ ਜੀਵਨ ਸ਼ੈਲੀ ਦੇ ਅਭਿਆਸਾਂ ਨੂੰ ਅਪਣਾਉਣ 'ਤੇ ਜ਼ੋਰ ਦਿੱਤਾ ਕਿਉਂਕਿ ਇਹ ਤੁਹਾਡੀ ਆਪਣੀ ਸਿਹਤ ਨੂੰ ਮਜ਼ਬੂਤ ਬਣਾਉਂਦਾ ਅਤੇ ਵਾਤਾਵਰਣ ਦੀ ਰੱਖਿਆ ਕਰਦਾ ਹੈ।
ਉਨ੍ਹਾਂ ਨੇ ਕਾਲਜ ਵਿੱਚ ਉਪਲਬਧ ਵੱਖ-ਵੱਖ ਸਹੂਲਤਾਂ ਬਾਰੇ ਵੀ ਚਾਨਣਾ ਪਾਇਆ ਅਤੇ ਚਾਹਵਾਨਾਂ ਨੂੰ ਵੈਟਰਨਰੀ ਸਾਇੰਸਜ਼ ਨੂੰ ਇੱਕ ਪੇਸ਼ੇ ਵਜੋਂ ਅਪਣਾਉਣ ਲਈ ਪ੍ਰੇਰਿਤ ਕੀਤਾ।ਡਾ. ਇੰਦਰਜੀਤ ਸਿੰਘ, ਵਾਈਸ ਚਾਂਸਲਰ, ਗਡਵਾਸੂ ਨੇ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਸਮਾਗਮਾਂ ਵਿੱਚ ਸਰਗਰਮ ਭਾਗੀਦਾਰੀ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਅਜਿਹੀਆਂ ਸਫ਼ਾਈ ਅਤੇ ਪੌਦੇ ਲਗਾਉਣ ਦੀਆਂ ਮੁਹਿੰਮਾਂ ਵੱਧ ਤੋਂ ਵੱਧ ਚਲਾਉਣ ਲਈ ਪ੍ਰੇਰਿਤ ਕੀਤਾ।