← ਪਿਛੇ ਪਰਤੋ
ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਨਾ ਮੇਰੇ ਜੀਵਨ ਦਾ ਮੁੱਖ ਉਦੇਸ਼ _ ਮੈਡਮ ਬਬੀਤਾ ਖੋਸਲਾ ਰੋਹਿਤ ਗੁਪਤਾ ਗੁਰਦਾਸਪੁਰ 05 ਜੂਨ 2023: ਪ੍ਰਸਿਧ ਸਮਾਜਸੇਵੀ ਤੇ ਆਮ ਆਦਮੀ ਪਾਰਟੀ ਦੀ ਸਟੇਟ ਜੁਆਇੰਟ ਸਕੱਤਰ ਮੈਡਮ ਬਬੀਤਾ ਖੋਸਲਾ ਨੇ ਕਾਦੀਆ ਸ਼ਹਿਰ ਦੇ ਵਾਰਡ ਨੰਬਰ 11 ਦੀ ਇਕ ਜਰੂਰਤਮੰਦ ਵਿਧਵਾ ਔਰਤ ਰੋਜੀ , ਜਿਸ ਦੀ ਅੱਖਾਂ ਦੀ ਰੌਸ਼ਨੀ ਘੱਟ ਹੋ ਗਈ ਸੀ ਤੇ ਡਾਕਟਰ ਨੇ ਓਪਰੇਸ਼ਨ ਕਰਵਾਉਣ ਬਾਰੇ ਕਿਹਾ ਸੀ ,ਉਸ ਵਿਧਵਾ ਔਰਤ ਦੀਆਂ ਅੱਖਾਂ ਦੇ ਅਪਰੇਸ਼ਨ ਦਾ ਸਾਰਾ ਖਰਚਾ ਕਰਨ ਦਾ ਫੈਸਲਾ ਕੀਤਾ ਹੈ। ਗੱਲਬਾਤ ਦੌਰਾਨ ਮੈਡਮ ਬਬੀਤਾ ਨੇ ਦੱਸਿਆ ਕਿ 7 ਜੂਨ ਨੂੰ ਧਾਰੀਵਾਲ ਦੇ ਮਿਸ਼ਨ ਹੌਸਪੀਟਲ ਵਿਖੇ ਉਹ ਇਸ ਵਿਧਵਾ ਔਰਤ ਦੀ ਅਖਾਂ ਦਾ ਫਰੀ ਅਪਰੇਸ਼ਨ ਕਰਵਾ ਕੇ ਦੇ ਰਹੇ ਹਨ।ਮੈਡਮ ਖੋਸਲਾ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਜ਼ਰੂਰਤਮੰਦ ਲੋਕਾਂ ਦੀ ਹਰ ਤਰੀਕੇ ਨਾਲ ਮਦਦ ਕਰਨਾ ਹੈ।ਇਸ ਮੌਕੇ ਤੇ ਸਾਬਕਾ ਸਰਪੰਚ ਨਾਥਪੁਰ ਜੋਗਿੰਦਰ ਸਿੰਘ ਵੀ ਹਾਜ਼ਰ ਸਨ।
Total Responses : 64