ਕਮਿਊਨਿਟੀ ਹੈਲਥ ਸੈਂਟਰ ਵਿੱਚ ਪੌਦੇ ਲਾ ਕੇ ਮਨਾਇਆ ਗਿਆ ਵਾਤਾਵਰਨ ਦਿਹਾੜਾ
ਰੋਹਿਤ ਗੁਪਤਾ
ਦੀਨਾਨਗਰ/ ਗੁਰਦਾਸਪੁਰ 05 ਜੂਨ 2023: ਕਮਿਊਨਿਟੀ ਹੈਲਥ ਸੈਂਟਰ ਸਿੰਘੋਵਾਲ ਦੀਨਾਨਗਰ ਵਿਖੇ ਵਿਸ਼ਵ ਵਾਤਾਵਰਨ ਦਿਵਸ ਸੀਨੀਅਰ ਮੈਡੀਕਲ ਅਫਸਰ ਡਾਕਟਰ ਅਰਵਿੰਦ ਮਹਾਜਨ ਦੀ ਅਗਵਾਈ ਵਿਚ ਮਨਾਇਆ ਗਿਆ। ਹਸਪਤਾਲ ਵਿਚ ਇਸ ਸਾਰੇ ਪ੍ਰੋਗਰਾਮ ਦੇ ਆਯੋਜਨ ਅਤੇ ਪੌਦੇ ਲਗਵਾਉਣ ਦੀ ਸਾਰੀ ਜ਼ਿੰਮੇਵਾਰੀ ਡਾਕਟਰ ਇੰਦਰਜੀਤ ਸਿੰਘ ਰਾਣਾ ਵੱਲੋਂ ਚੁੱਕੀ ਗਈ।
ਇਸ ਮੌਕੇ ਹਸਪਤਾਲ ਦੇ ਸਮੂਹ ਸਟਾਫ ਵੱਲੋਂ ਫਲਦਾਰ ਅਤੇ ਫੁੱਲਦਾਰ ਪੌਦੇ ਲਗਵਾ ਕੇ ਉਨ੍ਹਾਂ ਦੀ ਦੇਖ ਰੇਖ ਵੱਖ ਵੱਖ ਕੈਡਰਾਂ ਨੂੰ ਦਿੱਤੀ ਗਈ।
ਇਸ ਮੌਕੇ ਡਾਕਟਰ ਅਰਵਿੰਦ ਮਹਾਜਨ ਨੇ ਪੌਦਿਆਂ ਦੀ ਸਾਂਭ ਸੰਭਾਲ ਅਤੇ, ਹਸਪਤਾਲ ਨੂੰ ਪੌਦਿਆਂ ਨਾਲ ਹਰਿਆ ਭਰਿਆ ਕਰਨ ਲਈ ਆਪਣੀ ਵਚਨਬੱਧਤਾ ਪ੍ਰਗਟਾਈ। ਡਾਕਟਰ ਇੰਦਰਜੀਤ ਸਿੰਘ ਰਾਣਾ ਨੇ ਕਿਹਾ ਕਿ ਪੌਦਿਆਂ ਤੋਂ ਬਿਨਾਂ ਇਨਸਾਨ ਦੀ ਜ਼ਿੰਦਗੀ ਦਾ ਕੋਈ ਮਤਲਬ ਹੀ ਨਹੀਂ ਹੈ। ਮਨੁੱਖ ਅਤੇ ਪੋਦੇ ਇਕ ਦੂਸਰੇ ਦੇ ਪੂਰਕ ਹਨ। ਅੱਜ ਦਿਨੋ ਦਿਨ ਵਧਦੇ ਪ੍ਰਦੂਸ਼ਣ ਅਤੇ ਬਿਮਾਰੀਆਂ ਦੇ ਸਮੇਂ ਵਿਚ ਪੌਦੇ ਸਾਨੂੰ ਸੁਰੱਖਿਆ ਪ੍ਰਦਾਨ ਕਰਦੇ ਹਨ। ਆਕਸੀਜਨ ਸਰੀਰ ਦੀ ਮੁੱਢਲੀ ਜ਼ਰੂਰਤ ਹੈ ਜੋ ਪੌਦਿਆਂ ਤੋਂ ਬਿਨਾਂ ਸੰਭਵ ਹੀ ਨਹੀਂ ਹੈ।
ਇਸ ਸਮੇਂ ਡਾਕਟਰ ਰਾਣਾ ਤੋਂ ਇਲਾਵਾ ਡਾਕਟਰ ਮੋਹਿਤ ਕੁਮਾਰ, ਡਾਕਟਰ ਸੁਖਵਿੰਦਰ ਕੁਮਾਰ, ਡਾਕਟਰ ਕੁੁਸਮ, ਡਾਕਟਰ ਪੂਜਾ, ਫਾਰਮਾਸਿਸਟ ਨਿਰਮਲ ਸਤਵੰਤੀ, ਭਾਰਤ ਭੂਸ਼ਨ, ਸਟਾਫ ਨਰਸ ਭੁਪਿੰਦਰ ਕੌਰ, ਗਗਨ, ਏਕਤਾ, ਸਾਹਿਬ ਸਿੰਘ, ਹਰਵਿੰਦਰ ਸਿੰਘ, ਰਣਜੀਤ ਸਿੰਘ ਤੋਂ ਇਲਾਵਾ ਸਮੂਹ ਸਟਾਫ ਨੇ ਭਾਗ ਲਿਆ ।