ਗੱਤਾ ਮਿਲ ਵੱਲੋਂ ਮੰਗਵਾਏ ਜਾ ਰਹੇ ਕੋਲੇ ਤੂੰ ਲੋਕ ਹੋਏ ਪ੍ਰੇਸ਼ਾਨ,ਕੋਲੇ ਦੀ ਮਾਲ ਗੱਡੀ ਅੱਗੇ ਦਿੱਤਾ ਧਰਨਾ
ਰੋਹਿਤ ਗੁਪਤਾ
ਫਤਿਹਗੜ੍ਹ ਚੂੜੀਆਂ 05 ਜੂਨ 2023 ਪਿਛਲੇ ਕਈ ਸਾਲਾਂ ਤੋਂ ਫਤਿਹਗੜ੍ਹ ਚੂੜੀਆਂ ਦਾ ਰੇਲਵੇ ਸਟੇਸ਼ਨ ਵਿਖੇ ਲੱਥਦੇ ਕੋਲੇ ਦੇ ਰੈਕਾਂ ਵਿਰੁੱਧ ਵੱਡੀ ਗਿਣਤੀ ਵਿੱਚ ਕਿਰਤੀ ਮਜਦੂਰ ਯੂਨੀਅਨ ਅਤੇ ਲੋਕਾਂ ਨੇ ਇਕੱਠੇ ਹੋ ਕੇ ਰੇਲਵੇ ਸਟੇਸ਼ਨ ਤੇ ਕੋਲਾ ਲੈਕੇ ਪਹੁੰਚੀ ਮਾਲ ਗੱਡੀ ਨੂੰ ਜਾਮ ਕਰਦੇ ਹੋਏ ਰੋਸ ਧਰਨਾ ਸ਼ੁਰੂ ਕਰ ਦਿੱਤਾ ਅਤੇ ਰੇਲਵੇ ਸਟੇਸ਼ਨ ਤੇ ਕੋਲਾ ਉਤਾਰਨ ਨੂੰ ਲੈਕੇ ਇਸ ਨੂੰ ਤੁਰੰਤ ਬੰਦ ਕਰਵਾਉਣ ਦੀ ਮੰਗ ਉਠਾਈ। ਲੋਕਾਂ ਨੇ ਰੇਲਵੇ ਖ਼ਿਲਾਫ਼ ਆਪਣੀ ਭੜਾਸ ਕੱਢਦਿਆਂ ਕਿਹਾ ਕਿ ਪਿਛਲੇ 7 ਸਾਲਾਂ ਤੋਂ ਅੰਮ੍ਰਿਤਸਰ ਦੀ ਮਸ਼ਹੂਰ ਖੰਨਾ ਪੇਪਰ ਮਿੱਲ ਵੱਲੋਂ ਮਹੀਨੇ ਵਿਚ ਕਈ ਵਾਰ ਮਾਲ ਗੱਡੀ ਰਾਹੀਂ ਕੋਲੇ ਦੇ ਰੈਕ ਇੱਥੇ ਉਤਾਰੇ ਜਾ ਰਹੇ ਹਨ, ਜਿਸ ਨਾਲ ਰੇਲਵੇ ਸਟੇਸ਼ਨ ਦੇ ਨੇੜਲੇ ਪਿੰਡ ਤਲਵੰਡੀ ਨਾਹਰ, ਆਬਾਦੀ ਰੇਲਵੇ ਸਟੇਸ਼ਨ, ਖ਼ਾਲਸਾ ਕਲੋਨੀ ਆਦਿ ਇਲਾਕਿਆਂ ਦੇ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਹੈ।
ਵੀ ਓ.....ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਜੱਸਲ ਅਤੇ ਸਤਨਾਮ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਜਦੋਂ ਵੀ ਕੋਲੇ ਦਾ ਰੈਕ ਆਉਂਦਾ ਹੈ ਤਾਂ ਹਵਾ ਨਾਲ ਕੋਲਾ ਉੱਡ ਕੇ ਲੋਕਾਂ ਦੇ ਘਰਾਂ ਵਿਚ ਵੱਡੀ ਮਾਤਰਾ 'ਚ ਦਾਖਿਲ ਹੁੰਦਾ ਹੈ, ਜਿਸ ਨਾਲ ਘਰਾਂ ਦੀ ਸਫ਼ਾਈ ਵਿਵਸਥਾ ਵੀ ਬੁਰੀ ਤਰਾਂ ਪ੍ਰਭਾਵਿਤ ਹੁੰਦੀ ਹੈ। ਇਸ ਤੋਂ ਕੋਲੇ ਦੀ ਉਡਦੀ ਸੁਆਹ ਨਾਲ ਅੱਖਾਂ ਦੀਆਂ ਬੀਮਾਰੀਆਂ, ਸਕਿਨ ਅਲਰਜੀ ਤੋਂ ਇਲਾਵਾ ਸਾਹ ਦੀਆਂ ਬਿਮਾਰੀਆਂ ਨਾਲ ਲੋਕ ਧੜਾਧੜ ਬਿਮਾਰ ਹੋ ਰਹੇ ਹਨ, ਪਰ ਰੇਲਵੇ ਪ੍ਰਸ਼ਾਸਨ ਅਤੇ ਖੰਨਾ ਪੇਪਰ ਮਿੱਲ ਵਾਲਿਆਂ ਦੀ ਸਿਹਤ 'ਤੇ ਕੋਈ ਅਸਰ ਨਹੀਂ ਪੈ ਰਿਹਾ। ਉਕਤ ਆਗੂਆਂ ਨੇ ਅੱਗੇ ਕਿਹਾ ਕਿ ਨਿੱਤ ਉਡਦੀ ਕੋਲੇ ਦੀ ਸੁਆਹ ਨਾਲ ਪਸ਼ੂਆਂ ਦੇ ਖਾਣ ਵਾਲਾ ਚਾਰਾ ਵੀ ਕਾਲਾ ਹੋ ਜਾਂਦਾ ਹੈ, ਜਿਸ ਨਾਲ ਪਸ਼ੂਆਂ ਨੂੰ ਵੀ ਬਿਮਾਰੀਆਂ ਲੱਗ ਰਹੀਆਂ ਹਨ ਅਤੇ ਉਨ੍ਹਾਂ ਬੀਮਾਰ ਪਸ਼ੂਆਂ ਦਾ ਹੀ ਦੁੱਧ ਮਨੁੱਖ ਪੀ ਰਿਹਾ ਹੈ। ਉਨ੍ਹਾਂ ਕਿਹਾ ਕਿ ਰੇਲਵੇ ਸਟੇਸ਼ਨ ਦੇ ਆਸ ਪਾਸ ਦੇ ਘਰਾਂ ਤੋਂ ਇਲਾਵਾ ਦਰੱਖਤ ਆਦਿ ਕਾਲਖ ਨਾਲ ਭਰੇ ਹੋਏ ਹਨ। ਉਨ੍ਹਾਂ ਰੇਲਵੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਜਗ੍ਹਾ ਤੇ ਲੱਥ ਰਹੇ ਕੋਲਿਆਂ ਦੇ ਰੈਕਾਂ ਨੂੰ ਕਿਸੇ ਹੋਰ ਜਗ੍ਹਾ ਤਬਦੀਲ ਕਰਵਾਇਆ ਜਾਵੇ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਹੋ ਰਹੀਆਂ ਵੱਖ-ਵੱਖ ਬਿਮਾਰੀਆਂ ਤੋਂ ਬਚਾਇਆ ਜਾ ਸਕੇ।
ਬਾਈਟ....ਅਵਤਾਰ ਸਿੰਘ ਜੱਸਲ ( ਪ੍ਰਧਾਨ ਕਿਸਾਨ ਜਥੇਬੰਦੀ)
ਬਾਈਟ....ਸਤਨਾਮ ਸਿੰਘ ( ਕਿਸਾਨ ਆਗੂ)
ਵੀ ਓ....ਓਥੇ ਹੀ ਮਾਲ ਗੱਡੀ ਦੇ ਵਿਚੋਂ ਉਤਰ ਰਹੇ ਕੋਲੇ ਨੇ ਟਰੱਕਾਂ ਵਿੱਚ ਲੋਡ ਕਰਨ ਪਹੁੰਚੇ ਟਰੱਕ ਡ੍ਰਾਇਵਰਾਂ ਦਾ ਕਹਿਣਾ ਸੀ ਕਿ ਇਸ ਉਤਰਦੇ ਕੋਲੇ ਦੇ ਰੈਕ ਕਾਰਨ ਕਈ ਘਰਾਂ ਦੀ ਰੋਜ਼ੀ ਰੋਟੀ ਚਲਦੀ ਹੈ। ਬਾਕੀ ਜੋ ਕੋਲੇ ਦੀ ਧੂੜ ਉਡਣ ਦੀ ਗੱਲ ਹੈ, ਉਸਦਾ ਹੱਲ ਕੱਢਿਆ ਜਾ ਸਕਦਾ ਹੈ ਲੇਕਿਨ ਜਿਸ ਕੰਮ ਨਾਲ ਕਈ ਪਰਿਵਾਰਾਂ ਦੀ ਰੋਟੀ ਰੋਜ਼ੀ ਚਲ ਰਹੀ ਹੈ ਉਸਨੂੰ ਰੋਕਿਆ ਨਹੀਂ ਜਾ ਸਕਦਾ ।