ਸਰਕਾਰੀ ਸੀ.ਸੈ.ਸਕੂਲ ਨਵਾਂ ਕਿਲਾ 'ਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ
ਫਰੀਦਕੋਟ 05 ਜੂਨ 2023 (ਪਰਵਿੰਦਰ ਸਿੰਘ ਕੰਧਾਰੀ ) :ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂ ਕਿਲਾ ਵਿਖੇ ਵਿਸ਼ਵ ਵਾਤਾਵਰਨ ਦਿਵਸ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਮੇਵਾ ਸਿੰਘ ਸਿੱਧੂ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਪ੍ਰਦੀਪ ਦਿਓੜਾ ਦੀ ਯੋਗ ਅਗਵਾਈ ਹੇਠ ਸਕੂਲ ਪਿ੍ੰਸੀਪਲ ਸ਼੍ਰੀਮਤੀ ਅਨੁਰਾਧਾ ਦੀ ਦੇਖ-ਰੇਖ ਮਨਾਇਆ ਗਿਆ । ਇਸ ਮੌਕੇ ਪਿ੍ੰਸੀਪਲ ਤੇ ਸਕੂਲ ਅਧਿਆਪਕਾਂ ਨੇ ਮਿਲ ਕੇ ਸਕੂਲ ਦੇ ਵਿਹੜੇ 'ਚ ਪੌਦਾ ਲਗਾਇਆ । ਇਸ ਮੌਕੇ ਲੈਕਚਰਾਰ ਸੁਖਵਿੰਦਰ ਸਿੰਘ ਸ਼ੇਰਗਿੱਲ, ਲੈਕਚਰਾਰ ਕੁਲਦੀਪ ਕੌਰ, ਲੈਕਚਰਾਰ ਰਾਜਵੰਤ ਕੌਰ, ਸੋਹਣ ਸਿੰਘ, ਰਾਕੇਸ਼ ਕੁਮਾਰ, ਰਾਜਬੀਰ ਕੌਰ, ਕੁਲਦੀਪ ਕੌਰ, ਦੀਪਕ ਮੁਖੀਜਾ ਸਟਾਫ਼ ਮੈਂਬਰ ਹਾਜ਼ਰ ਸਨ ।