ਆਦਰਸ਼ ਸਕੂਲ ਪੱਕਾ 'ਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ
ਫਰੀਦਕੋਟ 05 ਜੂਨ 2023 ( ਪਰਵਿੰਦਰ ਸਿੰਘ ਕੰਧਾਰੀ ) :ਆਦਰਸ਼ ਸਕੂਲ ਪੱਕਾ ਵਿਖੇ ਸਕੂਲ ਦੇ ਮੁਖੀ ਅਰੁਣਬੀਰ ਦੇਵਗਣ ਦੀ ਅਗਵਾਈ 'ਚ ਅੱਜ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ | ਵਿਸ਼ਵ ਵਾਤਾਵਰਨ ਦਿਵਸ ਦੀ ਸ਼ੁਰੂਆਤ ਸਕੂਲ ਸਟਾਫ਼ ਨੇ ਸਕੂਲ ਦੇ ਵਿਹੜੇ 'ਚ ਪੌਦਾ ਲਗਾ ਕੇ ਕੀਤੀ | ਇਸ ਮੌਕੇ ਗੁਰਵਿੰਦਰ ਸਿੰਘ, ਪਿ੍ਤਪਾਲ ਸਿੰਘ, ਸ਼੍ਰੀਮਤੀ ਰਜਨੀ, ਪਵਨਦੀਪ ਕੌਰ, ਅਰਸ਼ਦੀਪ ਕੌਰ, ਸੁਖਵੀਰ ਕੌਰ, ਰਾਜਵੀਰ ਕੌਰ, ਸਿਮਰਜੀਤ ਕੌਰ, ਨਿਸਾਂਤ, ਅਜਿੰਦਰ ਕੌਰ, ਸੁਖਜੀਤ ਕੌਰ, ਰਾਜਵੀਰ ਕੌਰ ਬਰਾੜ, ਸਿਮਰਜੀਤ ਕੌਰ, ਪ੍ਰਵੀਨ ਰਾਣੀ, ਗੁਰਤੇਜ ਸਿੰਘ, ਰਣਜੀਤ ਸਿੰਘ, ਅਮਨਦੀਪ ਕੌਰ ਸਟਾਫ਼ ਮੈਂਬਰਾਂ ਨੇ ਮਿਲ ਕੇ ਪੌਦਾ ਲਗਾਇਆ | ਇਸ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਕੂਲ ਮੁਖੀ ਅਰੁਣਵੀਰ ਦੇਵਗਨ ਨੇ ਕਿਹਾ ਜੇਕਰ ਅਸੀਂ ਧਰਤੀ ਤੇ ਤੰਦਰੁਸਤੀ ਨਾਲ ਰਹਿਣਾ ਹੈ ਤਾਂ ਸਾਨੂੰ ਵਾਤਾਵਰਨ ਪ੍ਰਤੀ ਬਣਦੇ ਸਾਰੇ ਫ਼ਰਜ਼ਾਂ ਦੀ ਅਦਾਇਗੀ ਇਮਾਨਦਾਰੀ ਨਾਲ ਕਰਨੀ ਪਵੇਗੀ |