ਖੇਤਾਂ 'ਚੋਂ ਮਿਲਿਆ ਅਣ-ਚੱਲਿਆ ਬੰਬ
ਮੁਕੇਰੀਆ, 7 ਜੂਨ 2023- ਮੁਕੇਰੀਆ ਦੇ ਰੇਲਵੇ ਸਟੇਸ਼ਨ ਲਾਗਿਓਂ ਖੇਤਾਂ ਵਿਚੋਂ ਬੰਬ ਮਿਲਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਿਕ, ਇੱਕ ਕਿਸਾਨ ਵਲੋਂ ਜਦੋਂ ਪਿੰਡ ਧਰਮਪੁਰ ਦੇ ਆਪਣੇ ਖੇਤਾਂ ਵਿਚ ਪੈਲੀ ਵਾਹੀ ਜਾ ਰਹੀ ਸੀ ਤਾਂ, ਇਸੇ ਦੌਰਾਨ ਹੀ ਉਨ੍ਹਾਂ ਨੂੰ ਇੱਕ ਅਜੀਬ ਜਿਹੀ ਵਸਤੂ ਖੇਤ ਵਿਚੋਂ ਦਿਖਾਈ ਦਿੱਤੀ।
ਜਿਸ ਮਗਰੋਂ ਕਿਸਾਨ ਉਕਤ ਵਸਤੂ ਨੂੰ ਦੇਖ ਕੇ ਡਰ ਗਿਆ ਅਤੇ ਉਹਨੇ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ। ਜਦੋਂ ਪੁਲਿਸ ਮੌਕੇ ਤੇ ਪੁੱਜੀ ਤਾਂ, ਪਤਾ ਲੱਗਿਆ ਕਿ, ਖੇਤਾਂ ਵਿਚੋਂ ਮਿਲੀ ਵਸਤੂ ਕੁੱਝ ਹੋਰ ਨਹੀਂ, ਬਲਕਿ ਵੱਡੇ ਆਕਾਰ ਦਾ ਅਣ-ਚੱਲਿਆ ਬੰਬ ਹੈ। ਪੁਲਿਸ ਮੁਤਾਬਿਕ, ਬੰਬ ਨੂੰ ਨਸ਼ਟ ਕਰਨ ਵਸਤੇ ਬੰਬ ਨਿਰੋਧਕ ਦਸਤਿਆਂ ਤੋਂ ਇਲਾਵਾ ਫ਼ੌਜ ਦੇ ਸੀਨੀਅਰ ਅਫ਼ਸਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ।