ਪੰਜਾਬ 'ਚ ਤੇਜ਼ ਤੂਫ਼ਾਨ ਦਾ ਕਹਿਰ; ਕਾਰਾਂ 'ਤੇ ਆ ਡਿੱਗੇ ਦਰਖਤ, ਦੁਕਾਨਾਂ ਵੀ ਹੋਈਆਂ ਤਬਾਹ
ਰੋਹਿਤ ਗੁਪਤਾ
ਗੁਰਦਾਸਪੁਰ, 7 ਜੂਨ 2023- ਬੀਤੀ ਦੇਰ ਸ਼ਾਮ ਗੁਰਦਾਸਪੁਰ ਵਿੱਚ ਤੇਜ਼ ਰਫ਼ਤਾਰ ਨਾਲ ਆਈ ਹਨੇਰੀ ਅਤੇ ਝੱਖੜ ਕਾਰਨ ਗੁਰਦਾਸਪੁਰ ਦੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਸੜਕਾਂ ਉੱਪਰ ਖੜ੍ਹੀਆਂ ਕਾਰਾਂ ਦੇ ਉੱਪਰ ਦਰਖਤ ਢਿੱਗੇ ਹਨ। ਕਈ ਦੁਕਾਨਾਂ ਦੀਆਂ ਟੀਨਾਂ ਦੀਆਂ ਛੈੱਡਾ ਤੇਜ ਰਫਤਾਰ ਹਨੇਰੀ ਝੱਖੜ ਨਾਲ ਉੱਡ ਗਈਆਂ ਹਨ।
ਗੁਰਦਾਸਪੁਰ ਦੇ ਜੇਲ੍ਹ ਰੋਡ ਤੇ ਸਥਿਤ ਕਾਰ ਡੇਟਿੰਗ ਪੇਂਟਿੰਗ ਦੀ ਦੁਕਾਨ ਦੇ ਬਾਹਰ ਖੜੀਆਂ ਦੋ ਕਾਰਾਂ ਉੱਪਰ ਤੇਜ਼ ਹਨੇਰੀ ਅਤੇ ਝੱਖੜ ਕਾਰਨ ਦਰੱਖ਼ਤ ਟੁਟ ਕੇ ਡਿੱਗ ਗਏ, ਜਿਸ ਕਾਰਨ ਪੀੜਤ ਦੁਕਾਨਦਾਰ ਦਾ ਲੱਖਾਂ ਰੁਪਿਆਂ ਦਾ ਨੁਕਸਾਨ ਹੋਇਆ ਹੈ।
ਮੌਕੇ ਤੇ ਮੌਜੂਦ ਰਾਹਗੀਰ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਤੇਜ਼ ਹਨੇਰੀ ਅਤੇ ਝੱਖੜ ਕਾਰਨ ਦੁਕਾਨ ਦੇ ਬਾਹਰ ਲੱਗੇ ਅੰਬ ਦੇ ਦਰਖਤ ਇਕ ਦੱਮ ਟੁੱਟ ਗਏ ਅਤੇ ਦੁਕਾਨ ਦੇ ਬਾਹਰ ਖੜੀਆਂ ਦੋ ਮਹਿੰਗੀਆ ਕਾਰਾ ਉੱਪਰ ਆ ਡਿੱਗੇ।
ਉਨ੍ਹਾਂ ਦੱਸਿਆ ਕਿ ਦੋਹਾਂ ਡਰਾਈਵਰਾਂ ਨੇ ਇਨ੍ਹਾਂ ਕਾਰਾਂ ਨੂੰ ਦਰੱਖ਼ਤ ਉੱਪਰ ਡਿੱਗਣ ਤੋਂ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਡਰਾਈਵਰ ਕਾਰ ਅੰਦਰ ਹੀ ਸਨ ਕਿ ਦਰੱਖਤ ਕਾਰਾਂ ਉੱਪਰ ਜਾ ਡਿੱਗੇ। ਬਾਅਦ ਵਿੱਚ ਡਰਾਈਵਰਾਂ ਨੂੰ ਬੜੀ ਮੁਸ਼ੱਕਤ ਨਾਲ ਬਾਹਰ ਕੱਢਣਾ ਪਿਆ,।ਉਨ੍ਹਾਂ ਦੱਸਿਆ ਕਿ ਕੋਈ ਜਾਨੀ-ਮਾਲੀ ਨੁਕਸਾਨ ਤਾਂ ਨਹੀਂ ਹੋਇਆ ਪਰ ਦੁਕਾਨਦਾਰ ਦਾ ਲੱਖਾਂ ਰੁਪਿਆਂ ਦਾ ਨੁਕਸਾਨ ਹੋ ਗਿਆ ਹੈ।