ਮੋਦੀ ਸਰਕਾਰ ਨੇ ਝੋਨੇ 'ਤੇ ਘੱਟੋ-ਘੱਟ ਸਮਰਥਨ ਮੁੱਲ 7 ਫੀਸਦੀ ਵਧਾਇਆ
ਨਵੀਂ ਦਿੱਲੀ, 7 ਜੂਨ 2023 : ਅੱਜ ਕੇਂਦਰ ਸਰਕਾਰ ਨੇ ਕਈ ਫ਼ਸਲਾਂ ਦੀ MSP ਯਾਨੀ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧਾ ਕਰ ਦਿੱਤਾ ਹੈ। ਦਰਅਸਲ PM ਮੋਦੀ ਦੀ ਪ੍ਰਧਾਨਗੀ 'ਚ ਹੋਈ ਕੈਬਨਿਟ ਮੀਟਿੰਗ 'ਚ ਕੇਂਦਰ ਸਰਕਾਰ ਨੇ ਅੱਜ ਵੱਡਾ ਫੈਸਲਾ ਲਿਆ ਹੈ। ਝੋਨੇ 'ਤੇ ਘੱਟੋ-ਘੱਟ ਸਮਰਥਨ ਮੁੱਲ ਨੂੰ 7 ਫੀਸਦੀ ਵਧਾਇਆ ਗਿਆ ਹੈ।
ਆਮ ਸ਼੍ਰੇਣੀ ਦੇ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ 143 ਰੁਪਏ ਵਧਾ ਕੇ 2,040 ਰੁਪਏ ਤੋਂ ਵਧਾ ਕੇ 2,183 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ।
'ਏ' ਗ੍ਰੇਡ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ 163 ਰੁਪਏ ਵਧਾ ਕੇ 2,203 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ।
