BREAKING- ਅਦਾਲਤ 'ਚ ਬਦਨਾਮ ਗੈਂਗਸਟਰ ਜੀਵਾ ਦਾ ਗੋਲੀਆਂ ਮਾਰ ਕੇ ਕਤਲ
ਲਖਨਊ, 7 ਜੂਨ 2023- ਉੱਤਰ ਪ੍ਰਦੇਸ਼ ਦੇ ਮਸ਼ਹੂਰ ਭਾਜਪਾ ਨੇਤਾ ਬ੍ਰਹਮਾ ਦੱਤ ਦੇ ਕਤਲ ਦੇ ਦੋਸ਼ੀ ਗੈਂਗਸਟਰ ਸੰਜੀਵ ਜੀਵਾ ਨੂੰ ਲਖਨਊ ਦੀ ਅਦਾਲਤ 'ਚ ਗੋਲੀ ਮਾਰ ਦਿੱਤੀ ਗਈ ਹੈ। ਪੁਲਿਸ ਉਸ ਨੂੰ ਇੱਕ ਕੇਸ ਵਿੱਚ ਪੇਸ਼ੀ ਲਈ ਲਖਨਊ ਦੀ ਸਿਵਲ ਅਦਾਲਤ ਲੈ ਗਈ ਸੀ।
ਦੱਸਿਆ ਜਾਂਦਾ ਹੈ ਕਿ ਜੀਵਾ ਨੂੰ ਮਾਰਨ ਲਈ ਸੰਜੀਵ ਵਕੀਲ ਦੇ ਭੇਸ 'ਚ ਆਇਆ ਸੀ। ਲਖਨਊ ਦੇ ਡੀਸੀਪੀ ਨੇ ਦੱਸਿਆ ਕਿ ਅਦਾਲਤ ਵਿੱਚ ਇੱਕ ਵਿਅਕਤੀ ਨੇ ਗੋਲੀਬਾਰੀ ਕੀਤੀ ਸੀ। ਗੋਲੀਬਾਰੀ 'ਚ ਇਕ ਪੁਲਸ ਅਧਿਕਾਰੀ ਅਤੇ ਇਕ ਲੜਕੀ ਵੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਈ।