ਕੈਨੇਡਾ: ਕੌਮਾਂਤਰੀ ਵਿਦਿਆਰਥੀਆਂ ਨੂੰ ਵਾਪਸ ਭੇਜਣ ਬਾਰੇ ਇਮੀਗ੍ਰੇਸ਼ਨ ਮੰਤਰੀ ਦਾ ਵੱਡਾ ਬਿਆਨ, ਪੜ੍ਹੋ ਵੇਰਵਾ
ਓਟਵਾ, 8 ਜੂਨ, 2023: ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਕਿਹਾ ਹੈ ਕਿ ਅਸੀਂ ਉਹਨਾਂ ਕੌਮਾਂਤਰੀ ਵਿਦਿਆਰਥੀਆਂ ਦਾ ਮਸਲਾ ਹੱਲ ਕਰ ਰਹੇ ਹਾਂ ਜਿਹਨਾਂ ਨੂੰ ਫਰਜ਼ੀ ਕਾਲਜ ਦਾਖਲਾ ਪੱਤਰਾਂ ਰਾਹੀਂ ਕੈਨੇਡਾ ਵਿਚ ਦਾਖਲਾ ਮਿਲਿਆ ਸੀ।

ਉਹਨਾਂ ਕਿਹਾ ਕਿ ਜਿਹਨਾਂ ਨੇ ਇਹਨਾਂ ਲੋਕਾਂ ਦਾ ਨਜਾਇਜ਼ਾ ਲਾਹਾ ਲਿਆ, ਉਹਨਾਂ ਨੂੰ ਆਪਣੀਆਂ ਹਰਕਤਾਂ ਦਾ ਖਮਿਆਜ਼ਾ ਭੁਗਤਦਾ ਪਵੇਗਾ।
ਬੇਕਸੂਰ ਪੀੜਤਾਂ ਨੂੰ ਉਹਨਾਂ ਦਾ ਪੱਖ ਰੱਖਣ ਦਾ ਹਰ ਮੌਕਾ ਦਿੱਤਾ ਜਾਵੇਗਾ। ਅਸੀਂ ਸੀ ਬੀ ਐਸ ਏ ਨਾਲ ਰਲ ਕੇ ਇਸ ਉਲਝਣਤਾਣੀ ਦਾ ਹੱਲ ਕੱਢਾਂਗੇ।