ਲੁਧਿਆਣਾ ਕੋਰਟ ਕੰਪਲੈਕਸ ਨੇੜੇ ਹੋਇਆ ਧਮਾਕਾ, ਇੱਕ ਜ਼ਖਮੀ
ਸੰਜੀਵ ਸੂਦ
ਲੁਧਿਆਣਾ, 8 ਜੂਨ 2023- ਲੁਧਿਆਣਾ ਕੋਰਟ ਕੰਪਲੈਕਸ ਨੇੜੇ ਜ਼ਬਰਦਸਤ ਧਮਾਕਾ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਿਕ, ਇਸ ਧਮਾਕੇ ਨਾਲ ਇੱਕ ਜ਼ਖਮੀ ਹੋਇਆ ਹੈ। ਕਚਹਿਰੀ ਚੌਕ ਦੇ ਮਲਖਾਨੇ ਦੀ ਸਫ਼ਾਈ ਕੀਤੀ ਜਾ ਰਹੀ ਸੀ, ਇਸ ਦੌਰਾਨ ਕੁਝ ਸਾਮਾਨ ਨੂੰ ਅੱਗ ਲੱਗ ਗਈ। ਜਿਸ ਨਾਲ ਧਮਾਕਾ ਹੋਇਆ। ਪੁਲੀਸ ਮੁਤਾਬਕ ਸਕਰੈਪ ਵਿੱਚ ਕੋਈ ਕੈਮੀਕਲ ਹੋ ਸਕਦਾ ਹੈ, ਜਿਸ ਕਾਰਨ ਜ਼ੋਰਦਾਰ ਧਮਾਕਾ ਹੋਇਆ। ਪੁਲਿਸ ਜਾਂਚ ਕਰ ਰਹੀ ਹੈ।