ਕੋਟਕਪੂਰਾ ਸਿਵਲ ਹਸਪਤਾਲ ਵਿਖੇ ਗੁਰਦਿਆਂ ਦਾ ਮੁਫਤ ਇਲਾਜ ਅਤੇ ਡਾਇਲਸਿਸ
ਦੀਪਕ ਗਰਗ
ਕੋਟਕਪੂਰਾ 8 ਜੂਨ 2023 - ਕੋਟਕਪੂਰਾ ਦੇ ਸਰਕਾਰੀ ਹਸਪਤਾਲ ਵਿੱਚ ਗੁਰਦਿਆਂ ਦਾ ਇਲਾਜ ਅਤੇ ਡਾਇਲਸਿਸ ਮੁਫ਼ਤ ਕੀਤਾ ਜਾਂਦਾ ਹੈ। ਸਿਵਲ ਸਰਜਨ ਡਾ: ਅਨਿਲ ਗੋਇਲ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਕੋਟਕਪੂਰਾ ਵਿਖੇ ਗੁਰਦਿਆਂ ਦੇ ਮਰੀਜ਼ਾਂ ਦਾ ਡਾਇਲਸਿਸ ਮੁਫ਼ਤ ਕੀਤਾ ਜਾ ਰਿਹਾ ਹੈ |
ਹਸਪਤਾਲ ਵਿੱਚ ਉਪਲਬਧ ਦੋ ਮਸ਼ੀਨਾਂ ਨਾਲ ਅਪ੍ਰੈਲ ਮਹੀਨੇ ਵਿੱਚ 62 ਅਤੇ ਮਈ ਮਹੀਨੇ ਵਿੱਚ 80 ਮਰੀਜ਼ਾਂ ਦਾ ਮੁਫ਼ਤ ਡਾਇਲਸਿਸ ਕੀਤਾ ਗਿਆ। ਸਿਵਲ ਹਸਪਤਾਲ ਕੋਟਕਪੂਰਾ ਦੇ ਐਸ.ਐਮ.ਓ ਡਾ: ਹਰਿੰਦਰ ਗਾਂਧੀ ਨੇ ਦੱਸਿਆ ਕਿ ਗੁਰਦੇ ਦੀਆਂ ਗੰਭੀਰ ਬਿਮਾਰੀਆਂ ਵਾਲੇ ਮਰੀਜ਼ਾਂ ਦੇ ਇਲਾਜ ਵਿਚ ਡਾਇਲਸਿਸ ਬਹੁਤ ਸਹਾਈ ਹੁੰਦਾ ਹੈ |
ਸਰਕਾਰੀ ਹਸਪਤਾਲ ਕੋਟਕਪੂਰਾ ਵਿੱਚ 70-80 ਕਿਲੋਮੀਟਰ ਦੂਰ ਤੋਂ ਮਰੀਜ਼ ਡਾਇਲਸਿਸ ਕਰਵਾਉਣ ਲਈ ਆਉਂਦੇ ਹਨ। ਡਿਪਟੀ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਇੱਕ ਵਾਰ ਡਾਇਲਸਿਸ ਕਰਵਾਉਣ ਦਾ ਖਰਚਾ ਹਜ਼ਾਰਾਂ ਰੁਪਏ ਆਉਂਦਾ ਹੈ। ਗੁਰਦੇ ਦੇ ਮਰੀਜ਼ਾਂ ਨੂੰ ਕਈ ਵਾਰ ਹਫ਼ਤੇ ਵਿੱਚ ਦੋ ਜਾਂ ਤਿੰਨ ਵਾਰ ਡਾਇਲਸਿਸ ਕਰਵਾਉਣਾ ਪੈਂਦਾ ਹੈ।