ਲਾਭ ਸਿੰਘ ਉਗੋਕੇ ਅਤੇ ਕਿਰਤੀ ਸਮਾਜ ਦੇ ਵਿਧਾਨਕਾਰਾਂ ਦੇ ਹੱਕ ਵਿੱਚ ਡਟਣ ਦਾ ਐਲਾਨ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 8 ਜੂਨ 2023,ਪਰੈਸ ਦੀ ਆਜਾਦੀ ਦੇ ਨਾਂ ਤੇ ਨਕਾਰੇ ਟੋਲੇ ਵੱਲੈਂ ਦਲਿਤ ਸਮਾਜ ਦੇ ਸਤਿਕਾਰਯੋਗ ਵਿਧਾਇਕਾਂ ਤੇ ਵਰਤੀ ਨਫ਼ਰਤ ਭਰੀ ਸਬਦਾਵਲੀ ਦੀ ਨਿੰਦਾ ਕਰਦੇ ਹੋਏ ਮਾਨਵਤਾ ਮਿਸ਼ਨ ਸੋਸਾਇਟੀ ਦੇ ਪ੍ਰਧਾਨ ਦਰਸ਼ਨ ਸਿੰਘ ਦਰਦੀ ਅਤੇ ਟੀਮ ਵੱਲੋਂ ਲਾਭ ਸਿੰਘ ਉਗੋਕੇ ਦੇ ਹੱਕ ਵਿੱਚ ਡਟਣ ਦਾ ਅੈਲਾਨ ਕੀਤਾ। ਉਨਾਂ ਕਿਹਾ ਕਿ ਇਸ ਟੋਲੇ ਕੋਲ ਪੰਜਾਬ ਦਾ ਕੋਈ ਮੁੱਦਾ ਨਹੀਂ ਇਸ ਕਰਕੇ ਊਲ ਜਲੂਲ ਬੋਲਦੇ ਹਨ। ਜਲੰਧਰ ਮੀਟਿੰਗ ਵਿੱਚ ਲੋਕਾਂ ਵੱਲੋਂ ਜਿਤਾਏ ਵਿਧਾਨਕਾਰਾਂ ਤੇ ਹਾਰੇ ਤੇ ਨਕਾਰੇ ਟੋਲੇ ਵੱਲੋਂ ਵਰਤੀ ਨਫਰਤੀ ਭਾਸ਼ਾ ਸਿੱਧ ਕਰਦੀ ਹੈ ਇੰਨਾਂ ਦੀ ਮਾਨਸਿਕਤਾ ਬੀਮਾਰ ਹੈ ਅਤੇ ਦਲਿਤ ਵਿਰੋਧੀ ਹਨ। ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਅਤੇ ਸੂਰਬੀਰਾਂ ਦੀ ਧਰਤੀ ਹੈ ਇੱਥੇ ਹਮੇਸ਼ਾਂ ਮਾਨਵਤਾ ਦੀ ਗੱਲ ਕੀਤੀ ਗਈ ਹੈ ਪਰ ਕਣਕ ਚ ਕਾਂਗਿਆਰੀ ਬੀਜੀ ਨਹੀਂ ਜਾਂਦੀ ਆਪੇ ਈ ਜੰਮ ਪੈਂਦੀ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਜੋਰਾ ਸਿੰਘ ਪ੍ਰਧਾਨ, ਸੰਤੋਖ ਸਿੰਘ ਢਿੱਲੋਂ, ਅਮਰਜੀਤ ਸਿੰਘ ਗਰੇਵਾਲ, ਬਲਵਿੰਦਰ ਸਿੰਘ, ਸੁਰਜੀਤ ਸਿੰਘ ਦਿਓਸੀ ,ਸ਼ਸ਼ੀ ਸਿੰਗਲਾ, ਗੁਰਵਿੰਦਰ ਸਿੰਘ, ਯਾਸਰ ਅਰਾਫਾਤ ਹਾਜਰ ਸਨ।