ਜਾਅਲੀ ਪਾਸਪੋਰਟ ਬਣਾ ਵਿਦੇਸ਼ ਭੇਜ਼ਣ ਵਾਲੇ ਗਿਰੋਹ ਦੇ 12 ਮੈਂਬਰ 4 ਸੂਬਿਆਂ ਤੋਂ ਗ੍ਰਿਫ਼ਤਾਰ
ਕੁਲਵਿੰਦਰ ਸਿੰਘ
ਅੰਮ੍ਰਿਤਸਰ 8 ਜੂਨ 2023 - ਪੰਜਾਬ ਪੁਲਿਸ ਅੰਮ੍ਰਿਤਸਰ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਸ ਵਿਚ ਉਨ੍ਹਾਂ ਵੱਲੋਂ ਕਰੜੀ ਮਿਹਨਤ ਤੋਂ ਬਾਅਦ 4 ਸੂਬਿਆਂ ਤੋਂ 12 ਅਜਿਹੇ ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ ਜੋ ਕਿ ਪੁਲਸ ਮੁਤਾਬਕ ਜ਼ਰਾਇਮ ਪੇਸ਼ਾ ਵਿਅਕਤੀਆਂ ਦੇ ਜਾਲੀ ਪਾਸਪੋਰਟ ਬਣਾ ਕੇ ਉਨ੍ਹਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰ ਰਹੇ ਸਨ ਚਿਨਾ 12 ਵਿਅਕਤੀਆਂ ਨੂੰ ਪੰਜਾਬ ਹਰਿਆਣਾ ਦਿੱਲੀ ਅਤੇ ਝਾਰਖੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਜਾਣਕਾਰੀ ਦਿੰਦੇ ਹੋਏ ਥਾਣਾ ਮਕਬੂਲਪੁਰਾ ਦੇ ਇੰਚਾਰਜ ਇੰਸਪੈਕਟਰ ਅਮੋਲਕ ਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਸ਼੍ਰੀ ਨੌਨਿਹਾਲ ਸਿੰਘ ਦੀਆ ਹਦਾਇਤਾਂ ਅਨੁਸਾਰ ਸ਼੍ਅੰਭਿਮਨਿਊ ਰਾਣਾ ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੀ ਗੁਰਿੰਦਰ ਸਿੰਘ ਨਾਗਰਾ , ਏ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਅਮਨਦੀਪ ਸਿੰਘ ਇੰਚਾਰਜ ਸੀ.ਆਈ.ਏ ਸਟਾਫ, ਅੰਮ੍ਰਿਤਸਰ ਸਿਟੀ ਅਫਸਰ ਸਾਹਿਬਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਹ ਇਸ ਦੇ ਪਿੱਛੇ ਕਈ ਚਿਰ ਤੋਂ ਲੱਗੇ ਹੋਏ ਸਨ ਸੀ ਆਈ ਸਟਾਫ ਅਤੇ ਥਾਣਾ ਮਕਬੂਲਪੁਰਾ ਦੀ ਟੀਮ ਵੱਲੋਂ ਕਰੜੀ ਮਿਹਨਤ ਤੋਂ ਬਾਅਦ ਇਹਨਾਂ 12 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਕਾਮਯਾਬੀ ਮਿਲੀ ਹੈ ਅਮੋਲਕ ਦੀਪ ਸਿੰਘ ਨੇ ਦੱਸਿਆ ਕਿ ਇਹ ਵਿਅਕਤੀ ਪਿਛਲੇ ਕੁੱਝ ਚਿਰ ਕੌਮ ਜਰਾਇਮ ਪੇਸ਼ਾ ਵਿਅਕਤੀਆ ਦੇ ਜਾਅਲੀ ਪਾਸਪੋਰਟ ਬਣਾ ਕੇ ਉਨ੍ਹਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰ ਰਹੇ ਸਨ ਅਤੇ ਇਨ੍ਹਾਂ ਵਿਅਕਤੀਆਂ ਤੇ ਮੁੱਕਦਮਾ ਥਾਣਾ ਮਕਬੂਲਪੁਰਾ ਅੰਮ੍ਰਿਤਸਰ ਵਿਖੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਹੁਣ ਤੱਕ ਇਸ ਕੇਸ ਵਿੱਚ ਡਰੱਗ ਮਨੀ 22 ਲੱਖ 15 ਹਜਾਰ ਰੁਪਏ ਜਾਅਲੀ ਡਾਕੂਮੈਟਸ ਦੇ ਅਧਾਰ ਤੇ ਬਣੇ ਜਾਅਲੀ 02 ਪਾਸਪੋਰਟ, 01 ਰਿਵਾਲਵਰ 32 ਬੋਰ ਸਮੇਤ 04 ਰੋਦ,10 ਗ੍ਰਾਮ ਹੈਰੋਇੰਨ ਕੁੱਲ ਬ੍ਰਾਮਦਗੀ ਪੁਲਿਸ ਵੱਲੋਂ ਕੀਤੀ ਗਈ ਹੈ
ਇੰਸਪੈਕਟਰ ਅਮੋਲਕਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿ ਕੁਝ ਵਿਅਕਤੀਆ ਨੇ ਰਲ ਨੇ ਗਿਰੋਹ ਬਣਾਇਆ ਹੋਇਆ ਹੈ ਜੋ ਜਾਅਲੀ ਡਾਕੂਮੈਟ ਦੇ ਅਧਾਰ ਤੇ ਭਾਰਤੀ ਪਾਸਪੋਰਟ ਤਿਆਰ ਕਰਕੇ ਅਪਰਾਧੀ ਕਿਸਮ ਦੇ ਵਿਅਕਤੀਆ ਤੇ ਗੈਗਸਟਰਾਂ ਨੂੰ ਵਿਦੇਸ਼ ਭੇਜ ਦੇਦੇ ਹਨ। ਜਿੰਨਾਂ ਨੇ ਮੁੱਕਦਮਾਂ ਨੰਬਰ 233 ਮਿਤੀ 11-09-2021 ਜੁਰਮ 21-C/27-A/29/61 ਐਨਡੀਪੀਐੱਸ 25/54/59 ਅਸਲ੍ਹਾਂ ਐਕਟ, ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਦਾ ਫਰਾਰ ਦੋਸ਼ੀ ਹਰਭੇਜ ਸਿੰਘ ਉਰਫ ਜਾਵੇਦ ਉਰਫ ਗੋਲੂ ਪੁੱਤਰ ਧਰਮ ਸਿੰਘ ਵਾਸੀ ਪਿੰਡ ਲੋਹਾਰਕਾ ਕਲਾਂ ਥਾਣਾ ਕੰਬੋਅ ਅੰਮ੍ਰਿਤਸਰ ਦਿਹਾਤੀ ਦਾ ਇਹਨਾਂ ਨੇ ਸਾਵਣ ਕੁਮਾਰ ਪੁੱਤਰ ਕਰਮਚੰਦ ਵਾਸੀ ਪਿੰਡ ਪਬਨਾਵਾ, ਥਾਣਾ ਡਾਂਡ, ਜਿਲਾ ਕੈਥਲ ਹਰਿਆਣਾ ਦੇ ਅਧਾਰ ਕਾਰਡ ਤੇ ਦੋਸ਼ੀ ਹਰਭੇਜ ਸਿੰਘ ਉਰਫ ਜਾਵੇਦ ਉਰਫ ਗੋਲੂ ਦੀ ਫੋਟੋ ਲਗਾਕੇ ਜਾਅਲੀ ਡਾਕੂਮੈਟਾ ਦੇ ਅਧਾਰ ਤੇ ਜਾਅਲੀ ਭਾਰਤੀ ਪਾਸਪੋਰਟ ਬਣਵਾਕੇ ਵਿਦੇਸ਼ ਭੇਜ ਦਿੱਤਾ ਹੈ। ਹੁਣ ਤੱਕ ਪੰਜਾਬ, ਦਿੱਲੀ, ਹਰਿਆਣਾ ਅਤੇ ਝਾਰਖੰਡ ਤੋਂ ਇਹ ਵਿਅਕਤੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ, ਜਿੰਨਾਂ ਦਾ ਵੇਰਵਾ ਇਸ ਤਰ੍ਹਾਂ ਹੈ:-
1. ਸਾਵਣ ਕੁਮਾਰ ਪੁੱਤਰ ਕਰਮਚੰਦ ਵਾਸੀ ਪਿੰਡ ਪਬਨਾਵਾ ਥਾਣਾ ਡਾਂਡ ਜਿਲਾ ਕੈਥਲ ਹਰਿਆਣਾ (ਗ੍ਰਿਫ਼ 05-05-23)
ਇਸ ਦੋਸ਼ੀ ਨੇ ਆਪਣੇ ਨਾਮ ਤੇ ਸੰਗੀਨ ਜੁਰਮਾ ਦਾ ਅਪਰਾਧੀ ਹਰਭੇਜ ਸਿੰਘ ਉਰਫ ਜਾਵੇਦ ਦਾ ਜਾਅਲੀ ਪਾਸਪੋਰਟ ਪੈਸੇ ਲੈ ਕੇ ਬਣਵਾ ਕੇ ਉਸਨੂੰ ਬਾਹਰ ਵਿਦੇਸ਼ ਜਾਣ ਵਿੱਚ ਮਦਦ ਕੀਤੀ ਹੈ।
2. ਸੋਹਨ ਲਾਲ ਉਰਫ ਸੋਨੂੰ ਪੁੱਤਰ ਈਸ਼ਵਰ ਸਿੰਘ ਵਾਸੀ ਪਿੰਡ ਪਬਨਾਵਾ ਥਾਣਾ ਡਾਂਡ ਜਿਲਾ ਕੈਥਲ ਹਰਿਆਣਾ (ਗ੍ਰਿਫ਼ 05-05-23) ਇਸ ਦੋਸ਼ੀ ਨੇ ਦੋਸ਼ੀ ਹਰਭੇਜ ਸਿੰਘ ਉਰਫ ਜਾਵੇਦ ਦਾ ਪੈਸੇ ਲੈ ਕੇ ਜਾਅਲੀ ਪਾਸਪੋਰਟ ਤਿਆਰ ਕਰਵਾਇਆ ਹੈ।
3. ਨਵਿੰਦਰ ਸਿੰਘ ਪੁੱਤਰ ਉਮ ਪ੍ਰਕਾਸ਼ ਵਾਸੀ ਮੁੰਡਰੀ ਥਾਣਾ ਪੁੰਦਰੀ ਜਿਲਾ ਕੈਥਲ (ਗ੍ਰਿ ਮਿਤੀ 05-05-23)
ਜਿਸਨੇ ਇਸ ਗਿਰੋਹ ਪਾਸੋ ਆਪਣਾ ਐਡਰੈਸ ਬਦਲ ਕੇ ਜਾਅਲੀ ਐਡਰੈਸ ਲਗਾ ਕੇ ਪਾਸਪੋਰਟ ਬਣਵਾਇਆ ਹੈ।
4. ਜਸਵਿੰਦਰ ਗਿੱਲ ਪੁੱਤਰ ਕਰਮਬੀਰ ਵਾਸੀ ਪਿੰਡ ਪਿਉਦਾ ਥਾਣਾ ਤਿਤਰਮ ਜਿਲਾ ਕੈਥਲ (ਗ੍ਰਿ ਮਿਤੀ 05-05-23)
ਇਸਨੇ ਹਰਭੇਜ ਸਿੰਘ ਉਰਫ ਜਾਵੇਦ ਦਾ ਜਾਅਲੀ ਪਾਸਪੋਰਟ ਤਿਆਰ ਕਰਵਾਕੇ ਅੰਮ੍ਰਿਤਸਰ ਆ ਕੇ ਆਪਣੇ ਦੂਜੇ ਸਾਥੀ ਨਵੀਨ ਕੁਮਾਰ ਉਰਫ ਬੱਬੂ ਨੂੰ ਦਿੱਤਾ ਹੈ।
5. ਨਵੀਨ ਕੁਮਾਰ ਉਰਫ ਬੱਬੂ ਪੁੱਤਰ ਸਤਪਾਲ ਵਾਸੀ ਬਾਬਾ ਬੁੱਢਾ ਕਲੋਨੀ ਅਟਾਰੀ ਰੋਡ ਝਬਾਲ ਤਰਨਤਾਰਨ (ਗ੍ਰਿਫ਼ 05-05-23) - ਇਹ ਹਰਭੇਜ ਸਿੰਘ ਉਰਫ ਜਾਵੇਦ ਦਾ ਕ੍ਰੀਬੀ ਹੈ ਜਿਸਨੇ ਉਸ ਪਾਸੋ ਪੈਸੇ ਲੈ ਕੇ ਆਪਣੇ ਗਿਰੋਹ ਪਾਸੋ ਜਾਅਲੀ ਪਾਸਪੋਰਟ ਬਨਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਇਕ ਹੋਰ ਜਾਅਲੀ ਪਾਸਪੋਰਟ ਬਣਵਾਇਆ ਹੈ।
6. ਰਾਕੇਸ਼ ਕੁਮਾਰ ਪੁੱਤਰ ਦਲੀਪ ਚੰਦ ਵਾਸੀ ਚੁਨੀਆ ਫਾਰਮ ਪਿੰਡ ਸੰਦੋਲੀ, ਥਾਣਾ ਪਿਹੇਵਾ ਸਦਰ, ਜਿਲਾ ਕੁਰਕਸ਼ੇਤਰ ਹਰਿਆਣਾ ਜਿਸਦੇ ਖਿਲਾਫ ਮੁੱਕਦਮਾ ਨੰਬਰ 36 ਮਿਤੀ 22-02- 2023 ਪਾਸਪੋਰਟ ਐਕਟ ਦੇ ਤਹਿਤ ਨਿਗਦੂ ਜਿਲਾ ਕਰਨਾਲ ਵਿਖੇ ਮਾਮਲਾ ਦਰਜ ਹੈ, ਇਸਨੇ ਹਰਭੇਜ ਸਿੰਘ ਉਰਫ ਜਾਵੇਦ ਦਾ ਜਾਅਲੀ ਪਾਸਪੋਰਟ ਬਨਾਉਣ ਲਈ ਜਾਅਲੀ ਡਾਕੂਮੈਟਸ ਤਿਆਰ ਕੀਤੇ ਹਨ।
7. ਸਰਵਰ ਪੁੱਤਰ ਸੰਤ ਲਾਲ ਵਾਸੀ ਪਿੰਡ ਪਿਨਾਨਾ ਥਾਣਾ ਮੋਹਾਨਾ ਜਿਲਾ ਸੋਨੀਪਤ ਹਰਿਆਣਾ
8. ਦਲੀਪ ਕੁਮਾਰ ਪਾਸਵਾਨ ਪੁੱਤਰ ਆਦੀ ਪਾਸਵਾਨ ਵਾਸੀ R/O ਪਿੰਡ ਛਾਤਾਬਾਦ ਨੇੜੇ ਬਾਕੂੜਾ ਸਵੀਟਸ ਹਨੂੰਮਾਨ ਮੰਦਿਰ ਥਾਣਾ ਕੱਤਰਾਸ ਜਿਲਾ ਧਨਬਾਦ ਝਾਰਖੰਡ
9. ਅੰਮ੍ਰਿਤਪਾਲ ਸਿੰਘ ਉਰਫ ਸੰਜੂ ਪੁੱਤਰ ਲੇਟ ਰਾਜਨ ਸਿੰਘ ਵਾਸੀ ਪਿੰਡ ਚੀਮਾ ਕਲਾ ਥਾਣਾ ਸਰਾਏ ਅਮਾਨਤ ਖਾ ਜਿਲਾ ਤਰਨਤਾਰਨ ਹਾਲ ਵਾਸੀ ਵਾਰਡ ਨੰਬਰ 4 ਸਾਹਮਣੇ ਗੇਟ ਨੰਬਰ 02 ਏਅਰਪੋਰਟ ਸਿਵਲ ਕਲੋਨੀ ਅੰਮ੍ਰਿਤਸਰ
ਇਹ ਹਰਭੇਜ ਸਿੰਘ ਉਰਫ ਜਾਵੇਦ ਦਾ ਰਿਸ਼ਤੇਦਾਰ ਹੈ ਜੋ ਹਰਭੇਜ ਸਿੰਘ ਉਰਫ ਜਾਵੇਦ ਦੇ ਬਾਹਰ ਵਿਦੇਸ਼ ਜਾਣ ਤੇ ਉਸਦਾ ਨਸ਼ੇ ਦਾ ਕਾਰੋਬਾਰ ਸੰਭਾਲ ਰਿਹਾ ਸੀ ਅਤੇ ਨਸ਼ੇ ਦੇ ਵਪਾਰ ਤੋ ਇੱਕਠੀ ਕੀਤੀ ਡਰੱਗ ਮਨੀ ਉਸਨੂੰ ਵਿਦੇਸ਼ ਭੇਜ ਰਿਹਾ ਸੀ ਜਿਸ ਪਾਸੋ ਇਕ ਰਿਵਾਲਵਰ 32 ਬੋਰ ਸਮੇਤ 4 ਰੋਦ, 10 ਗ੍ਰਾਮ ਹੈਰੋਇੰਨ ਤੇ 3 ਲੱਖ 15 ਹਜਾਰ ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਗਈ ਹੈ।
10. ਅਮਿਤ ਰਾਘਵ ਪੁੱਤਰ ਚੰਦਰਪਾਲ ਵਾਸੀ ਪਿੰਡ ਬਾਦਸ਼ਾਹਪੁਰ ਟੈਂਠਡ ਨੇੜੇ ਲਾਲਾ ਖੇੜਲੀ ਡਾਕਖਾਨਾ ਥਾਣਾ ਸੋਹਾਨਾ ਜਿਲਾ ਗੁੜਗਾਊ
11. ਅਮਰੀਕ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਲੇਲੀਆ ਥਾਣਾ ਲੋਪੋਕੇ ਅੰਮ੍ਰਿਤਸਰ ਦਿਹਾਤੀ ਹਾਲ ਵਾਸੀ ਵਾਰਡ ਨੰਬਰ 09 ਨੇੜੇ ਪੁਰਾਣਾ ਪਟਵਾਰਖਾਨਾ ਹਰਜੀਤ ਕਲੋਨੀ ਥਾਣਾ ਅਜਨਾਲਾ ਅੰਮ੍ਰਿਤਸਰ
ਇਹ ਵਿਅਕਤੀ ਮਨੀ ਟਰਾਂਸਫਰ ਦਾ ਕੰਮ ਕਰਦਾ ਹੈ ਤੇ ਹਰਭੇਜ ਸਿੰਘ ਉਰਫ ਜਾਵੇਦ ਦੇ ਕ੍ਰੀਬੀ ਅੰਮ੍ਰਿਤਪਾਲ ਸਿੰਘ ਉਰਫ ਸੰਜੂ ਵੱਲੋ ਇੱਕਠੀ ਕੀਤੀ ਡਰੱਗ ਮਨੀ ਵਿਦੇਸ਼ ਉਸਨੂੰ ਭੇਜਦਾ ਸੀ।ਜਿਸ ਪਾਸੋ ਡਰੱਗ ਮਨੀ ਦੇ 19 ਲੱਖ ਰੁਪਏ ਬ੍ਰਾਮਦ ਕੀਤੇ ਗਏ ਹਨ।
12. ਰਾਹੁਲ ੳਜਾ ਪੁੱਤਰ ਰਾਮ ਚਰਿੱਤ ਉਜਾ ਵਾਸੀ ਪਿੰਡ ਬਰਜੀ ਬਜਾਰ ਡਾਕਖਾਨਾ ਬਰਜੀ ਥਾਣਾ ਮੋਤੀਪੁਰ ਜਿਲਾ ਮੁਜੱਫਰਪੁਰ ਬਿਹਾਰ ਹਾਲ ਵਾਸੀ ਮਕਾਨ ਨੰਬਰ E-1, ਫੇਸ-1 ਜੈ ਵਿਹਾਰ ਕਲੋਨੀ ਥਾਣਾ ਨਜੱਫਗੜ ਨਿਊ ਦਿੱਲੀ
ਉਨ੍ਹਾਂ ਅੱਗੇ ਦੱਸਿਆ ਕਿ ਇਹ ਗਿਰੋਹ, ਉਹਨਾਂ ਅਪਰਾਧਿਕ ਵਿਅਕਤੀਆਂ ਦੇ ਜਾਅਲੀ ਪਾਸਪੋਰਟ ਦਿੱਲੀ ਤੋ ਅਤੇ ਹੋਰਾ ਸੂਬਿਆ ਤੋ ਬਣਾਉਦੇ ਸਨ ਜਿੰਨਾਂ ਦੇ ਖਿਲਾਫ ਪੰਜਾਬ ਵਿੱਚ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਹਨਾ ਦਾ ਪੰਜਾਬ ਵਿੱਚ ਪਾਸਪੋਰਟ ਨਹੀ ਬਣ ਸਕਦਾ ਇਹਨਾਂ ਨੇ ਦੋਸ਼ੀ ਹਰਭੇਜ ਸਿੰਘ ਉਰਫ ਜਾਵੇਦ ਉਰਫ ਗੋਲੂ ਪੁੱਤਰ ਧਰਮ ਸਿੰਘ ਵਾਸੀ ਪਿੰਡ ਲੋਹਾਰਕਾ ਕਲਾਂ ਥਾਣਾ ਕੰਬੋਅ ਅੰਮ੍ਰਿਤਸਰ ਦਿਹਾਤੀ ਜਿਸਦੇ ਖਿਲਾਫ ਸੰਗੀਨ ਅਪਰਾਧਾਂ ਦੇ 6 ਮੁੱਕਦਮੇ ਦਰਜ ਹਨ ਉਸ ਦਾ ਦਾ ਜਾਅਲੀ ਪਾਸਪੋਰਟ, ਸਾਵਣ ਕੁਮਾਰ ਪੁੱਤਰ ਕਰਮਚੰਦ ਵਾਸੀ ਪਿੰਡ ਪਬਨਾਵਾ ਥਾਣਾ ਡਾਂਡ ਜਿਲਾ ਕੈਥਲ ਹਰਿਆਣਾ ਦੇ ਨਾਮ ਦਾ ਤਿਆਰ ਕਰਕੇ ਦੇਸ਼ ਪੁਰਤਗਾਲ ਭੇਜਿਆ ਹੈ। ਇਸਤੋ ਇਲਾਵਾ ਇਸ ਮੁੱਕਦਮਾ ਵਿੱਚ 09 ਵਿਅਕਤੀ ਹੋਰ ਨਾਮਜਦ ਕੀਤੇ ਗਏ ਹਨ ਜਿੰਨਾ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤੇ ਜਾ ਰਹੇ ਹਨ।
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪੁੱਛਗਿੱਛ ਦੋਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਵੱਲੋਂ ਵਿਦੇਸ਼ ਭੇਜੇ ਗਏ ਕ੍ਰਿਮੀਨਲ ਵਿਅਕਤੀ ਉੱਥੇ ਬੈਠ ਕੇ ਪੰਜਾਬ ਦੇ ਨੌਜ਼ਵਾਨਾਂ ਨੂੰ ਵਰਗਲਾ ਕੇ ਅਤੇ ਪੈਸੇ ਦਾ ਲਾਲਚ ਦੇ ਕੇ ਡਰੱਗ ਤੱਸਕਰੀ ਅਤੇ ਹੋਰ ਗੈਰ ਕਾਨੂੰਨੀ ਕੰਮ ਕਰਵਾ ਰਹੇ ਹਨ ਤੇ ਬਾਹਰ ਬੈਠੇ ਮੋਟਾ ਮੁਨਾਫਾ ਕਮਾ ਰਹੇ ਹਨ। ਇਸ ਗਿਰੋਹ ਵੱਲੋ ਵੱਡੇ ਪੱਧਰ ਤੇ ਜਾਅਲ਼ੀ ਦਸਤਾਵੇਜ ਤਿਆਰ ਕਰਕੇ ਕਰੀਮਿਨਲ ਅਨਸਰਾਂ ਦੇ ਜਾਅਲੀ ਪਾਸਪੋਰਟ ਤਿਆਰ ਕਰਵਾਏ ਜਾਂਦੇ ਸਨ। ਇਸ ਸਬੰਧੀ ਪੁਲਿਸ ਹਰੇਕ ਪਹਿਲੂ ਤੇ ਬਰੀਕੀ ਨਾਲ ਤਫਤੀਸ਼ ਕਰ ਰਹੀ ਹੈ। ਇਸ ਮੁੱਕਦਮੇ ਵਿਚ ਹੋਰ ਬ੍ਰਾਮਦਗੀ ਅਤੇ ਗ੍ਰਿਫਤਾਰੀਆ ਹੋਣ ਦੀ ਸੰਭਾਵਨਾਂ ਹੈ।