ਪੰਜਾਬ ਚ ਬਣੇਗੀ ਅਨੋਖੀ ਡਿਜੀਟਲ ਜੇਲ੍ਹ! ਅਦਾਲਤੀ ਕਮਰੇ ਵੀ ਵਿੱਚੇ ਹੋਣਗੇ; ਮਾਨ ਨੇ ਕੀਤਾ ਐਲਾਨ
ਸੰਗਰੂਰ, 9 ਜੂਨ 2023-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਲਾਨ ਕੀਤਾ ਕਿ, ਲੁਧਿਆਣਾ ਚ ਅਜਿਹੀ ਜੇਲ੍ਹ ਬਣਾਈ ਜਾਵੇਗੀ, ਜਿਸਨੂੰ ਦੇਸ਼ ਦੀ ਸਭ ਤੋਂ ਸੁਰੱਖਿਅਤ ਜੇਲ੍ਹ ਮੰਨਿਆ ਜਾਵੇਗਾ। ਮਾਨ ਨੇ ਕਿਹਾ ਕਿ, ਇਹ ਡਿਜੀਟਲ ਜੇਲ੍ਹ ਦੇ ਗਰਾਊਂਡ ਫਲੋਰ ਤੇ ਜੱਜਾਂ ਦਾ ਕੈਬਨ ਬਣਾਇਆ ਜਾਵੇਗਾ ਅਤੇ ਫ਼ਸਟ ਫਲੋਰ ਤੇ ਉਹ ਖ਼ਤਰਨਾਕ ਕੈਦੀ ਰੱਖੇ ਜਾਣਗੇ, ਜਿਹੜੇ ਸਮਾਜ ਲਈ ਖ਼ਤਰਾ ਹਨ। ਮਾਨ ਨੇ ਕਿਹਾ ਕਿ, ਉਕਤ ਖ਼ਤਰਨਾਕ ਕੈਦੀਆਂ ਦੀ ਪੇਸ਼ੀ ਜੇਲ੍ਹ ਦੇ ਅੰਦਰ ਬਣੀ ਕੋਰਟ ਵਿਚ ਹੀ ਹੋਵੇਗੀ। ਇਸ ਜੇਲ੍ਹ ਨੂੰ ਬਣਾਉਣ ਵਾਸਤੇ 100 ਕਰੋੜ ਰੁਪਏ ਕੇਂਦਰ ਤੋਂ ਮਨਜ਼ੂਰ ਕਰਵਾ ਲਏ ਗਏ ਹਨ। ਸੀਐਮ ਮਾਨ ਨੇ ਕਿਹਾ ਕਿ, ਜੇਲ੍ਹਾਂ ਵਿਚ ਜਿਹੜਾ ਕ੍ਰਾਈਮ ਹੁੰਦਾ ਹੈ, ਉਹਨੂੰ ਰੋਕਣ ਲਈ ਅਹਿਮ ਕਦਮ ਚੁੱਕ ਰਹੇ ਹਾਂ।