← ਪਿਛੇ ਪਰਤੋ
ਜਾਅਲੀ SC ਸਰਟੀਫਿਕੇਟ ਮਾਮਲਾ: ਪੰਜਾਬ ਬੰਦ ਦਾ ਐਲਾਨ
ਚੰਡੀਗੜ੍ਹ, 9 ਜੂਨ 2023 - SC ਸਮਾਜ ਦੇ ਵੱਲੋਂ 12 ਜੂਨ ਨੂੰ ਪੰਜਾਬ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਹੈ। ਮੋਹਾਲੀ ਵਿਖੇ SC ਸਮਾਜ ਵੱਲੋਂ ਜਾਅਲੀ SC ਸਰਟੀਫਿਕੇਟ ਬਣਵਾ ਕੇ ਨੌਕਰੀਆਂ ਹਾਸਲ ਕਰਨ ਵਾਲਿਆਂ ਖਿਲਾਫ ਕਰਵਾਈ ਕਰਵਾਉਣ ਦੇ ਲਈ ਮੋਰਚਾ ਲਾਇਆ ਹੋਇਆ ਹੈ। ਉਕਤ ਮੋਰਚੇ ਦੇ ਆਗੂਆਂ ਦੇ ਨਾਲ ਅੱਜ CM ਮਾਨ ਦੇ ਵੱਲੋਂ ਮੀਟਿੰਗ ਦਾ ਸਮਾਂ ਦੇ ਕੇ ਵੀ ਮੀਟਿੰਗ ਨਹੀਂ ਕੀਤੀ ਗਈ ਜਿਸ ਤੋਂ ਦੁਖੀ ਹੋ ਕੇ ਆਗੂਆਂ ਨੇ ਮੀਡੀਆ ਬਾਲ ਗੱਲਬਾਤ ਕਰਦਿਆਂ ਦੱਸਿਆ ਕੇ ਉਨ੍ਹਾਂ ਨੇ ਪੰਜਾਬ ਬੰਦ ਕਰਨ ਦਾ ਐਲਾਨ ਕੀਤਾ ਹੈ।
Total Responses : 1175