ਕਰਮਜੀਤ ਸਿੰਘ ਕੌੜਾ ਨੇ ਜ਼ਮੀਨਾਂ ਦੀ ਨਿਸ਼ਾਨਦੇਹੀ 'ਚ ਕਿਸਾਨਾਂ ਦੀ ਲੁੱਟ ਹੋਣ ਦਾ ਚੁੱਕਿਆ ਮੁੱਦਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 9 ਜੂਨ 2023 - ਹਲਕਾ ਸੁਲਤਾਨਪੁਰ ਲੋਧੀ ਦੇ ਸੀਨੀਅਰ ਆਗੂ ਅਤੇ ਕਿਸਾਨ ਵਿੰਗ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਕਰਮਜੀਤ ਸਿੰਘ ਕੌੜਾ ਫੱਤੋਵਾਲ ਨੇ ਕਿਹਾ ਕਿ ਜ਼ਮੀਨਾਂ ਦੀ ਨਿਸ਼ਾਨਦੇਹੀ ਜੋ ਕਿਸਾਨਾਂ ਲਈ ਅਹਿਮ ਪ੍ਰੀਕਿ੍ਆ ਹੈ ਜਿਸ ਵਿਚ ਅੱਜ ਕੱਲ੍ਹ ਕਿਸਾਨਾਂ ਦੀ ਅੰਨੇ ਵਾਹ ਲੁੱਟ ਹੋ ਰਹੀ ਹੈ। ਉਹਨਾਂ ਕਿਹਾ ਕਿ ਇਹ ਮੁੱਦਾ ਹੁਣ ਗਰਮਾਉਣ ਲੱਗਾ ਹੈ ਸਾਡੇ ਕੋਲ ਇਸ ਤਰ੍ਹਾਂ ਦੀਆਂ ਅੱਜ ਕੱਲ੍ਹ ਬਹੁਤ ਸ਼ਿਕਾਇਤਾਂ ਆ ਰਹੀਆਂ ਹਨ | ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਮੈਨੂੰ ਦੱਸਿਆ ਜਾ ਰਿਹਾ ਹੈ ਕੁੱਝ ਮਸ਼ੀਨ ਅਪਰੇਟਰਾਂ ਵੱਲੋਂ ਮਨਮਰਜ਼ੀ ਦੇ ਰੇਟ ਉਗਰਾਹੇ ਜਾ ਰਹੇ ਹਨ । ਜਿਸ ਨਾਲ ਆਮ ਜਨਤਾ ਦਾ ਆਰਥਿਕ ਸ਼ੋਸ਼ਣ ਹੋ ਰਿਹਾ ਹੈ |
ਉਹਨਾਂ ਕਿਹਾ ਕਿ ਕਿਸਾਨਾਂ ਦੀ ਇਹ ਲੁੱਟ ਕਈ ਸਾਲਾਂ ਤੋਂ ਹੋ ਰਹੀ ਹੈ, ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਹਰ ਤਹਿਸੀਲ ਵਿਚ ਮਸ਼ੀਨ ਹੋਣੀ ਚਾਹੀਦੀ ਹੈ ਜਿੱਥੇ ਮਸ਼ੀਨ ਨਹੀਂ ਹੈ ਉੱਥੇ ਸਰਕਾਰ ਰੇਟ ਨਿਰਧਾਰਿਤ ਕਰੇਂ। ਉਹਨਾਂ ਕਿਹਾ ਕਿ ਪ੍ਰਾਈਵੇਟ ਮਸ਼ੀਨ ਆਪ੍ਰੇਟਰ ਕਿਸਾਨਾਂ ਤੋਂ ਮਨਮਰਜ਼ੀ ਦੇ ਰੇਟ ਕਿਸਾਨਾਂ ਤੋਂ ਲਏ ਜਾ ਰਹੇ ਹਨ ਜੋ ਸ਼ਰੇਆਮ ਧੱਕੇਸ਼ਾਹੀ ਹੈ | ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਹੋ ਰਹੇ ਇਸ ਆਰਥਿਕ ਸ਼ੋਸ਼ਣ 'ਤੇ ਤੁਰੰਤ ਨਕੇਲ ਪਾਈ ਜਾਵੇ | ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਵੀ ਰੇਟ ਨਿਰਧਾਰਿਤ ਕੀਤੇ ਗਏ ਹਨ ਉਹ ਤਹਿਸੀਲ ਕੰਪਲੈਕਸ ਅਤੇ ਪਟਵਾਰ ਖਾਨੇ ਵਿੱਚ ਨੋਟਿਸ ਬੋਰਡ ਦੇ ਦਰਸਾਏ ਜਾਣ।