ਸਿੱਖਿਆ ਜਗਤ ਦੀਆਂ ਵੱਖ-ਵੱਖ ਸ਼ਖਸੀਅਤਾਂ ਨੇ ਮਾਸਟਰ ਮੁਹੰਮਦ ਮੁਸ਼ਤਾਕ ਨੂੰ ਕੀਤਾ ਸਨਮਾਨਿਤ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 09 ਜੂਨ 2023 - ਸਕੂਲ ਸਿੱਖਿਆ ਵਿਭਾਗ ਪੰਜਾਬ ਅਧੀਨ ਕਰੀਬ 36 ਸਾਲਾਂ ਦੀ ਸੇਵਾ ਉਪਰਾਂਤ ਸੇਵਾ ਮੁਕਤ ਹੋਏ ਗਣਿਤ ਮਾਸਟਰ ਮੁਹੰਮਦ ਮੁਸ਼ਤਾਕ ਦੀ ਵਿਦਾਇਗੀ ਵਿੱਚ ਸਰਕਾਰੀ ਸੀਨਿਆਰ ਸੈਕੰਡਰੀ ਸਮਾਰਟ ਸਕੂਲ (ਮੁੰਡੇ), ਦਿੱਲੀ ਗੇਟ ਵੱਲੋਂ ਇਕ ਸਮਾਗਮ ਦਾ ਆਯੋਜਨ ਪ੍ਰਿੰ. ਆਰਤੀ ਗੁਪਤਾ ਦੀ ਅਗਵਾਈ ਵਿੱਚ ਕੀਤਾ ਗਿਆ। ਜਿਸ 'ਚ ਪ੍ਰਿੰਸੀਪਲ, ਵਿਦਿਆਰਥੀਆਂ ਤੇ ਸਮੂਚੇ ਸਟਾਫ ਨੇ ਸ਼੍ਰੀ ਮੁਸ਼ਤਾਕ ਨੂੰ ਯਾਦਗਾਰੀ ਚਿੰਨ੍ਹ ਅਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ। ਓਥੇ ਹੀ ਸ਼੍ਰੀ ਮੁਸ਼ਤਾਕ ਵੱਲੋਂ ਵੀ ਸਟਾਫ ਨੂੰ ਰਿਟਰਨ ਗਿਫਟ ਦਿੱਤੇ ਗਏ।
ਉਕਤ ਸਨਮਾਨ ਦੀ ਲੜੀ ਵਿੱਚ ਇੱਕ ਵਿਸ਼ੇਸ਼ ਸਨਮਾਨ ਸਮਾਗਮ ਦਾ ਆਯੋਜਨ ਬੀਤੇ ਦਿਨੀ ਸਾਗਰ ਪੈਲੇਸ ਵਿਖੇ ਕੀਤਾ ਗਿਆ। ਜਿਸ ਵਿੱਚ ਡੀ.ਈ.ਓ. (ਐ.ਸਿੱ.) ਮੁਹੰਮਦ ਖਲੀਲ ਉਚੇਚੇ ਤੌਰ 'ਤੇ ਸ਼ਾਮਿਲ ਹੋਏ। ਮੰਚ ਦਾ ਕੁਸ਼ਲ ਸੰਚਾਲਨ ਲੈਕ. ਮੁਹੰਮਦ ਦਿਲਸ਼ਾਦ ਨੇ ਕੀਤਾ। ਇਸ ਮੌਕੇ 'ਤੇ ਸ਼੍ਰੀ ਮੁਸ਼ਤਾਕ ਦੀ ਧਰਮ ਪਤਨੀ ਹੈੱਡ ਮਿਸਟ੍ਰੈਸ ਸ਼ਨਾਵਰ ਸੁਲਤਾਨਾ, ਪੁੱਤਰ ਮੁਜੱਮਿਲ ਫਾਰੂਕੀ ਤੇ ਮੁਦੱਸਿਰ ਫਾਰੂਕੀ, ਪੁੱਤਰੀ ਰਿਮਸ਼ਾ ਫਾਰੂਕੀ, ਭਰਾ ਸਿਰਾਜ ਅਹਿਮਦ, ਹਨੀਫ ਫਾਰੂਕੀ, ਪ੍ਰਿੰ. ਡਾ. ਮੁਹੰਮਦ ਇਕਬਾਲ, ਸਰਫਰਾਜ ਅਹਿਮਦ, ਇਮਤਿਆਜ ਅਹਿਮਦ, ਵੋ.ਲੈਕ. ਮੁਹੰਮਦ ਕਫੀਲ, ਮਾ. ਮੁਹੰਮਦ ਅਰਸ਼ਦ, ਮਾ. ਅਸਗਰ ਅਲੀ, ਮਾ. ਪ੍ਰਵੇਜ ਫਾਰੂਕੀ, ਮਾ. ਨਿਖਿਲੇਸ਼ ਜੈਨ ਆਦਿ ਹਾਜਰ ਸਨ। ਸਮਾਗਮ ਦੌਰਾਨੇ ਸਕੂਲ ਸਿੱਖਿਆ ਜਗਤ ਦੀਆਂ ਕਰੀਬ 400 ਸਖਸ਼ੀਅਤਾਂ ਸ਼ਾਮਿਲ ਹੋਈਆਂ।
ਮੰਚ ਤੋਂ ਡੀ.ਈ.ਓ. (ਐ.ਸਿੱ.) ਮੁਹੰਮਦ ਖਲੀਲ, ਪ੍ਰਿੰ. ਡਾ. ਮੁਹੰਮਦ ਇਕਬਾਲ, ਲੈਕ. ਮੁਹੰਮਦ ਦਿਲਸ਼ਾਦ, ਮੁਹੰਮਦ ਅਖਲਾਕ ਕੈਫੀ, ਲੈਕ. ਰੁਪਿੰਦਰ ਕੌਰ, ਰਾਜਵਿੰਦਰ ਸਿੰਘ ਖੱਤਰੀਵਾਲ, ਲੈਕ. ਮੁਹੰਮਦ ਰਫੀਕ, ਜਰਨੈਲ ਸਿੰਘ, ਮੁਹੰਮਦ ਕਫੀਲ, ਹੈੱਡ ਮਾਸਟਰ ਸੱਜਾਦ ਅਲੀ ਗੋਰੀਆ, ਮੁਹੰਮਦ ਅਰਸ਼ਦ, ਡਾ. ਮੁਹੰਮਦ ਇਦਰੀਸ, ਮੁਦੱਸਿਰ ਫਾਰੂਕੀ ਆਦਿ ਵੱਲੋਂ ਸ਼੍ਰੀ ਮੁਸ਼ਤਾਕ ਨਾਲ ਬਿਤਾਏ ਸ਼ਾਨਦਾਰ ਸਮੇਂ, ਉਨ੍ਹਾਂ ਦੇ ਇਮਾਨਦਾਰੀ ਭਰੇ ਕੰਮ ਤੇ ਤਜਰਬੇ ਭਰੇ ਅਧਿਆਪਨ ਬਾਰੇ ਆਪਣੇ-ਆਪਣੇ ਭਾਵ ਰੱਖੇ ਗਏ।
ਸਨਮਾਨ ਸਮਾਗਮ ਦੌਰਾਨ ਸਰਕਾਰੀ ਸੀਨਿਆਰ ਸੈਕੰਡਰੀ ਸਮਾਰਟ ਸਕੂਲ (ਮੁੰਡੇ), ਦਿੱਲੀ ਗੇਟ ਵੱਲੋਂ ਸਨਮਾਨ ਪੱਤਰ ਨੂੰ ਮਾ. ਮੁਹੰਮਦ ਅਰਸ਼ਦ ਨੇ ਪੜਿਆ। ਇਸ ਮੌਕੇ ਵੱਖ-ਵੱਖ ਪਤਵੰਤਿਆਂ ਵੱਲੋਂ ਸ਼੍ਰੀ ਮੁਸ਼ਤਾਕ ਦਾ ਮਾਨ-ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਤੋਹਫੇ ਦਿੱਤੇ ਗਏ। ਸ਼੍ਰੀ ਮੁਸ਼ਤਾਕ ਵੱਲੋਂ ਵੀ ਆਪਣੇ ਦਿਲ ਦੇ ਵਲਵਲੇ ਪੇਸ਼ ਕਰਦਿਆਂ ਸਭਨਾਂ ਦਾ ਧੰਨਵਾਦ ਕੀਤਾ ਗਿਆ।
ਉਕਤ ਸਮਾਗਮ ਵਿਚ ਪ੍ਰਿੰ. ਰਾਜਿੰਦਰ ਕੁਮਾਰ, ਬੀ.ਐੱਨ.ਓ. (ਤਿੰਨੋ) ਮੁਹੰਮਦ ਅਸਗਰ, ਜਾਹਿਦ ਸ਼ਫੀਕ ਤੇ ਮੁਹੰਮਦ ਇਮਰਾਨ, ਹੈੱਡ ਮਾਸਟਰ ਯਾਕੂਬ, ਗੁਰਵੀਰ ਸਿੰਘ ਤੇ ਗੁਜੰਟ ਸਿੰਘ, ਸੁਖਚੈਨ ਸਿੰਘ (ਸਲਾਇਟ), ਪ੍ਰਿੰਸੀਪਲ ਸਬਾ ਸ਼ਾਹੀਨ, ਡੀ.ਐੱਚ.ਓ. ਡਾ. ਰਹਿਮਾਨ ਅਸਦ, ਡੀ.ਐੱਮ. (ਸਾਰੇ) ਸੰਜੀਵ ਕੁਮਾਰ ਸਿੰਗਲਾ, ਮੁਹੰਮਦ ਅਖਲਾਕ, ਰਘੁਨੰਦਨ, ਜਗਸੀਰ ਸਿੰਘ ਤੇ ਦਵਿੰਦਰ ਸਿੰਘ, ਤਾਜ ਮੁਹੰਮਦ, ਸਿਰਾਜੁਦੀਨ, ਸੋਨੀਆ ਦੀਵਾਨ, ਵਹੀਦਾ ਕੁਰੈਸ਼ੀ, ਮੋਨਿਕਾ ਮਿੱਤਲ, ਸੁਸ਼ੀਲ ਸਿੰਗਲਾ, ਪ੍ਰਵੀਨ ਅਖਤਰ, ਹੁਮਾ ਫਾਤੀਮਾ, ਅਮਨਦੀਪ ਕੌਰ, ਰੀਨਾ ਕੁਮਾਰੀ, ਪ੍ਰਵੀਨ, ਸਬੀਹਾ ਇਕਬਾਲ, ਸਮਰਦੀਪ ਕੁਰੈਸ਼ੀ, ਮਾਸਟਰ ਮੁਹੰਮਦ ਜਮੀਲ ਜਿੱਤਵਾਲ ਕਲਾਂ ਆਦਿ ਵਿਸ਼ੇਸ ਤੌਰ 'ਤੇ ਸਾਮਿਲ ਹੋਏ।