ਡਾਕਟਰ ਜਮੀਲ ਉਰ ਰਹਿਮਾਨ ਨੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
-ਸ਼ਹਿਰ ਦੇ ਬਾਹਰਲੇ ਇਲਾਕਿਆਂ ਦੀਆਂ ਸਾਰੀਆਂ ਹੀ ਕੱਚੀਆਂ ਸੜਕਾਂ ਨੂੰ ਜਲਦੀ ਹੀ ਪੱਕਾ ਕੀਤਾ ਜਾਵੇਗਾ--ਜਮੀਲ ਉਰ ਰਹਿਮਾਨ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 9 ਜੂਨ 2023,ਮਾਲੇਰਕੋਟਲਾ ਦੇ ਐਮ.ਐਲ.ਏ ਅਤੇ ਚੇਅਰਮੈਨ ਪੇਪਰ ਲੈਡ ਅਤੇ ਪੰਜਾਬ ਵਿਧਾਨ ਸਭਾ ਲਾਇਬ੍ਰੇਰੀ ਕਮੇਟੀ ਡਾਕਟਰ ਜਮੀਲ ਉਰ ਰਹਿਮਾਨ ਨੇ ਵਾਰਡ ਨੰਬਰ 5,ਜਮਾਲਪੂਰਾ ਵਿਖੇ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ।
ਉਨ੍ਹਾਂ ਗੱਲਬਾਤ ਕਰਦਿਆਂ ਹੋਰ ਦੱਸਿਆ ਕਿ ਮਲੇਰਕੋਟਲਾ ਦੀਆਂ ਸੜਕਾਂ ਦੇ ਲਈ ਪੰਜਾਬ ਸਰਕਾਰ ਵਲੋਂ 8 ਕਰੋੜ 30 ਲੱਖ ਰੁਪਏ ਦੀ ਗਰਾਂਟ ਆ ਚੁੱਕੀ ਹੈ, ਜਿਸ ਨਾਲ ਸ਼ਹਿਰ ਦੇ ਬਾਹਰਲੇ ਇਲਾਕਿਆਂ ਦੀਆਂ ਸਾਰੀਆਂ ਹੀ ਕੱਚੀਆਂ ਪਈਆਂ ਸੜਕਾਂ ਨੂੰ ਜਲਦੀ ਹੀ ਪੱਕਿਆਂ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਉਹ ਹਰ ਸੰਭਵ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ |।ਉਨ੍ਹਾਂ ਕਿਹਾ ਕਿ ਲੁਧਿਆਣਾ ਬਾਈਪਾਸ ਵਾਲੀ ਸੜਕ ਦੇ ਕੰਮ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਸ ਦੇ ਸ਼ੂਰੂ ਹੋਣ ਤੋਂ ਬਾਅਦ ਓਥੋਂ ਤੀਕ ਪੁਜਣ ਵਾਲੇ ਰਾਹਗੀਰਾਂ ਦੀ ਇਹ ਵੱਡੀ ਸਮੱਸਿਆ ਦਾ ਹੱਲ ਹੋ ਜਾਵੇਗਾ |
ਇਸ ਮੌਕੇ ਸ਼ੁਰੂ ਕੀਤੇ ਕੰਮ ਦੀ ਜਾਣਕਾਰੀ ਦਿੰਦਿਆਂ ਪ੍ਰਧਾਨ ਅਸ਼ਰਫ ਅਬਦੁੱਲਾ ਨੇ ਦੱਸਿਆ ਕਿ ਜਮਾਲਪੁਰਾ ਵਿੱਚ ਵਿਕਾਸ ਕਾਰਜਾਂ ਦੀ ਹਨੇਰੀ ਲਿਆਉਦਿਆ ਡਾਕਟਰ ਵੀਰੋ ਰਾਜਪਾਲ ਵੱਲੋਂ ਕੀਤੇ ਉਦਘਾਟਨ ਚ ਕੱਚੇ ਦਰਵਾਜ਼ੇ ਕਮਿਉਨਿਟੀ ਹਾਲ ਵਿਖੇ 4 ਲੱਖ 50 ਹਜ਼ਾਰ ਨਾਲ ਸੀ.ਸੀ ਫ਼ਰਸ਼ ਲਗਾਉਣ ਅਤੇ ਮੰਡਿਆਲਾ ਰੋੜ ਟਿੱਬਿਆਂ ਵਾਲਾ ਵਿਖੇ 32 ਲੱਖ 86 ਹਜ਼ਾਰ ਦੀ ਲਾਗਤ ਨਾਲ ਆਰ ਐਮ ਸੀ ਸੜਕ ਅਤੇਮੰਡਿਆਲਾ ਰੋੜ ਟਿੱਬਿਆਂ ਵਾਲਾ ਵਿਖੇ 13 ਲੱਖ 82 ਹਜ਼ਾਰ ਦੀ ਲਾਗਤ ਨਾਲ ਕੁਮਨਿਓਟੀ ਹਾਲ ਉੱਤੇ ਸ਼ੈੱਡ ਪਾਉਣ ਅਤੇ ਨੂਰ ਬਸਤੀ ਭੋਲਾ ਮਾਰਬਲ ਵਾਲੀ ਗਲੀ ਜਿਸ ਉਤੇ 8 ਲੱਖ 50 ਹਜ਼ਾਰ ਦੀ ਲਾਗਤ ਆਵੇਗੀ।ਇਹਨਾਂ ਸਾਰੇ ਵਿਕਾਸ ਕਾਰਜਾਂ ਦਾ ਉਦਘਾਟਨ ਅੱਜ ਸਾਡੇ ਮਾਲੇਰਕੋਟਲਾ ਦੇ ਮਾਨਯੋਗ ਐਮ ਐਲ ਏ ਸਾਹਿਬ ਨੇ ਆਪਣੇ ਦਸਤੇ ਮੁਬਾਰਕ ਨਾਲ ਕੀਤਾ।ਇਸ ਮੌਕੇ ਮੈਡਮ ਫ਼ਰਿਆਲ ਉਰ ਰਹਿਮਾਨ , ਪ੍ਰਧਾਨ ਅਸ਼ਰਫ ਅਬਦੁੱਲਾ ,ਮਿਉਂਸਪਲ ਕਮੇਟੀ ਦੇ ਸਾਬਕਾ ਪ੍ਰਧਾਨ ਇਕਬਾਲ ਫੌਜੀ ,ਪ੍ਰਧਾਨ ਜਾਫਰ ਅਲੀ ,ਅਬਦੁੱਲ ਸ਼ਕੂਰ ਪ੍ਰਧਾਨ ਕਿਲ੍ਹਾ,ਬਾਬੂ ਪ੍ਰਧਾਨ,ਬੂਟਾ,ਅਬਦੁੱਲ ਸੱਤਾਰ ਫਰੈਂਡਜ ਸੀਟ ਕਵਰ,ਸਾਬਕਾ ਕੌਂਸਲਰ ਜਮਾਲਦੀਨ ਜਾਲਾ ,ਅਲੀ ਜਨਤਾ ਲੈਬ ਵਾਲੇ,ਹਾਜ਼ੀ ਮੁਹੰਮਦ ਸ਼ਬੀਰ ਰੋਡਾ ਇੰਚਾਰਜ ਵਾਰਡ ਨੰਬਰ 4,ਇਹਨਾਂ ਤੋ ਇਲਾਵਾ ਬਹੁਤ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਵਰਕਰ ਮੌਜੂਦ ਸਨ।