ਕੈਨੇਡਾ: ਪੰਜਾਬੀ ਵਿਦਿਆਰਥੀ ਲਵਪ੍ਰੀਤ ਸਿੰਘ ਨੂੰ ਡਿਪੋਰਟ ਕਰਨ ਤੇ ਲੱਗੀ ਰੋਕ
ਓਟਵਾ, 10 ਜੂਨ, 2023: ਕੈਨੇਡਾ ਸਰਕਾਰ ਨੇ ਲਵਪ੍ਰੀਤ ਸਿੰਘ ਨਾਂ ਦੇ ਪੰਜਾਬੀ ਨੌਜਵਾਨ ਨੂੰ ਵਾਪਸ ਵਤਨ ਭੇਜਣ ਦੀ ਕਾਰਵਾਈ ’ਤੇ ਫਿਲਹਾਲ ਦੀ ਘੜੀ ਰੋਕ ਲਗਾ ਦਿੱਤੀ ਹੈ। ਇਹ ਸਾਹਮਣੇ ਆਇਆ ਹੈ ਕਿ ਐਮ ਪੀ ਰੂਬੀ ਸਹੋਤਾ ਨੇ ਉਸਦੀ ਵਤਨ ਵਾਪਸੀ ਰੋਕਣ ਵਿਚ ਅਹਿਮ ਭੂਮਿਕਾ ਅਦਾ ਕੀਤੀ ਹੈ। ਉਹਨਾਂ ਕਿਹਾ ਹੈ ਕਿ ਅਸੀਂ ਪ੍ਰਭਾਵਤ ਵਿਦਿਆਰਥੀਆਂ ਨੂੰ ਪੱਕੀ ਰਾਹਤ ਦੇਣ ਵਾਸਤੇ ਕੰਮ ਕਰ ਰਹੇ ਹਾਂ।