ਲੈਮਰਿਨ ਟੈਕ ਸਕਿਲਜ ਯੂਨੀਵਰਸਿਟੀ ਪੰਜਾਬ ਵਿਖੇ ਤੀਜ ਦਾ ਤਿਉਹਾਰ ਮਨਾਇਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 28 ਅਗਸਤ 2023 : ਲੈਮਰਿਨ ਟੈਕ ਸਕਿਲਜ ਯੂਨੀਵਰਸਿਟੀ ਪੰਜਾਬ ਵਿਖ਼ੇ ਤੀਜ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ । ਪ੍ਰੋਗਰਾਮ ਕੋਰਡੀਨੇਟਰ ਪ੍ਰੋ ਰਤਨ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਸੰਪੂਰਣ ਭਾਰਤ ਦੇ ਸੱਭਿਆਚਾਰਕ ਕਲਚਰ ਵੰਨਸੁਵਨਤਾ ਦੇਖਣ ਨੂੰ ਮਿਲੀ ਜੋ ਕਿ ਇਸ ਪ੍ਰੋਗਰਾਮ ਦਾ ਵਿਸ਼ੇਸ ਆਕਾਰਸ਼ਨ ਰਹੀਆਂ ਇਸ ਮੌਕੇ ਪੰਜਾਬੀ ਸੱਭਿਆਚਾਰਕ ਵਿਰਸੇ ਦੀਆਂ ਪੇਸ਼ਕਾਰੀਆਂ ਸਰਾਹੁਣਯੋਗ ਸਨ |ਇਸ ਮੌਕੇ ਤੇ ਵੱਖ ਵੱਖ ਰਾਜਾਂ ਤੋਂ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਵਿੱਚ ਆਪਣੇ ਆਪਣੇ ਰਾਜ ਦੇ ਪ੍ਰਸਿੱਧ ਲੋਕਨਾਚ, ਝੂੰਮਰ, ਗਿੱਧਾ, ਭੰਗੜਾ, ਗੀਤ, ਡਾਂਸ,ਮਾਡਲਿੰਗ ਆਦਿ ਵਿਸ਼ੇਸ ਰੂਪ ਪੇਸ਼ ਕੀਤੇ ਅਤੇ ਇਸ ਮੌਕੇ ਤੇ ਮਹਿੰਦੀ ਲਗਾਉਣ,ਪੋਸ਼ਾਕ, ਮਾਡਲਿੰਗ ਅਤੇ ਹੋਰ ਸੱਭਿਆਚਾਰਕ ਮੁਕਾਬਲੇ ਆਯੋਜਿਤ ਕਰਵਾਏ ਗਏ | ਡਾ. ਸੰਦੀਪ ਸਿੰਘ ਕੌੜਾ ਚਾਂਸਲਰ ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਪੰਜਾਬ ਅਤੇ ਸਲਾਹਕਾਰ ਐਨ ਐਸ ਡੀ ਸੀ ਭਾਰਤ ਸਰਕਾਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਉਨ੍ਹਾਂ ਦੇ ਨਾਲ ਡਾ ਪਰਵਿੰਦਰ ਕੌਰ ਪ੍ਰੋਜੈਕਟ ਕੋਆਰਡੀਨੇਟਰ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ (ਗੈਸਟ ਆਫ਼ ਆਨਰ) ਵਜੋਂ ਪਹੁੰਚੇ ਸਨ ਅਤੇ ਉਨ੍ਹਾਂ ਨੇ ਫੈਸਟੀਵਲ ਦਾ ਉਦਘਾਟਨ ਕੀਤਾ, ਐਲ ਟੀ ਐਸ ਯੂ ਦੇ ਵਾਇਸ ਚਾਂਸਲਰ ਡਾ ਏ ਐਸ ਚਾਵਲਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਡਾ ਕੌੜਾ ਨੇ ਸਾਰੇ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ ਨਾਲ ਜੁੜਨ ਇਸ ਦੇ ਫੈਲਾਵ ਦੀ ਪ੍ਰੇਰਨਾ ਦਿੰਦੇ ਹੋਏ ਤਿਉਹਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਮੁਬਾਰਕਾਂ ਦਿੱਤੀਆਂ ਜੋ ਕਿ ਪੰਜਾਬੀ ਸੱਭਿਆਚਾਰ ਦਾ ਹਿੱਸਾ ਹੈ | ਸਾਰੇ ਵਿਦਿਆਰਥੀ ਪੰਜਾਬੀ ਪਹਿਰਾਵੇ ਵਿੱਚ ਬਹੁਤ ਸੋਹਣੇ ਲੱਗ ਰਹੇ ਸਨ।
ਯੂਨੀਵਰਸਿਟੀ ਦੇ ਅਧਿਆਪਕਾਂ ਨੇ ਵੀ ਗਾਇਨ ਅਤੇ ਡਾਂਸ ਕਰਕੇ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ। ਮਹਿੰਦੀ ਮੁਕਾਬਲੇ ਵਿੱਚ ਗੁਰਪ੍ਰੀਤ ਕੌਰ, ਦਿਵਜੋਤ ਕੌਰ, ਚੇਤਨਾ, ਬੋਲੀਆਂ ਵਿੱਚ ਤਮੰਨਾ ਉੱਪਲ ਵਧੀਆ ਪ੍ਰਦਰਸ਼ਨ ਆਸ਼ੀਸ਼ ਰਾਜ ਅਤੇ ਅੰਮ੍ਰਿਤ, ਸੰਦੀਪ ਕੌਰ ਮਿਸ ਤੀਜ, ਨੇਹਾ ਮਿਸ ਪੰਜਾਬਣ, ਰਿਸ਼ੀਤਾ ਮਿਸ ਟੈਲੇੰਟਡ, ਖੁਸ਼ਬੂ ਗਿੱਧਾ ਕੁਈਨ ਚੁਣੀ ਗਈ | ਮੁੱਖ -ਮਹਿਮਾਨ ਡਾ. ਸੰਦੀਪ ਸਿੰਘ ਕੌੜਾ ਚਾਂਸਲਰ ਐਲ ਟੀ ਐੱਸ ਯੂ ਅਤੇ ਡਾ ਪਰਵਿੰਦਰ ਕੌਰ ਵੱਲੋਂ ਭਾਗ ਲੈਣ ਵਾਲੇ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਜੀਵਨ ਵਿੱਚ ਸਫਲਤਾ ਦਾ ਆਸ਼ੀਰਵਾਦ ਦਿੱਤਾ। ਇਸ ਮੌਕੇ ਪ੍ਰੋ ਬੀ ਐਸ ਸਤਿਆਲ ਰਜਿਸਟਰਾਰ, ਐਸ ਐਸ ਬਾਜਵਾ ਜੋਇੰਟ ਰਜਿਸਟਰਾਰ, ਡਾ ਐਨ ਐਸ ਗਿੱਲ, ਡਾ ਆਸ਼ੂਤੋਸ਼ ਸ਼ਰਮਾ, ਡਾ ਐਸ ਧਾਮੀ, ਇੰਜ ਅਮਨਦੀਪ ਸਿੰਘ, ਮਨਦੀਪ ਅਟਵਾਲ, ਡਾ ਨਵਨੀਤ, (ਸਾਰੇ ਡੀਨ )ਸਮੂਹ ਸਟਾਫ਼ ਅਤੇ ਅਧਿਆਪਕ ਹਾਜ਼ਰ ਸਨ।