ਅਕਾਲੀ ਦਲ ਨਾਲ ਨਹੀਂ ਹੋਵੇਗਾ ਗੱਠਜੋੜ, BJP ਇਕੱਲਿਆਂ ਲੜੇਗੀ ਪੰਜਾਬ 'ਚ ਚੋਣਾਂ- ਸਿਰਸਾ ਦਾ ਵੱਡਾ ਬਿਆਨ
ਰੋਹਿਤ ਗੁਪਤਾ
ਗੁਰਦਾਸਪੁਰ , 17 ਸਤੰਬਰ 2023 :ਅਕਾਲੀ ਦਲ ਦੇ ਨਾਲ ਗੱਠਜੋੜ ਬਾਰੇ ਭਾਜਪਾ ਨੇਤਾ ਮਨਜਿਦਰ ਸਿੰਘ ਸਿਰਸਾ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ, ਅਕਾਲੀ ਦਲ ਨਾਲ ਗੱਠਜੋੜ ਨਹੀਂ ਹੋਵੇਗਾ ਅਤੇ ਪੰਜਾਬ ਵਿਚ ਇਕੱਲਿਆਂ ਹੀ ਭਾਜਪਾ ਚੋਣਾਂ ਲੜੇਗੀ। ਦੱਸ ਦਈਏ ਕਿ, ਇਹ ਬਿਆਨ ਭਾਜਪਾ ਨੇਤਾ ਮਨਜਿਦਰ ਸਿੰਘ ਸਿਰਸਾ ਸਾਥੀਆਂ ਸਮੇਤ ਪਾਕਿਸਤਾਨ ਸਥਿਤ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਨਤਮਸਤਕ ਹੋਣ ਮੌਕੇ ਡੇਰਾ ਬਾਬਾ ਨਾਨਕ ਦੇ ਕਰਤਾਰਪੁਰ ਕੌਰੀਡੋਰ ਤੇ ਦਿੱਤਾ।
ਮੀਡੀਆ ਨਾਲ ਗੱਲ-ਬਾਤ ਦੌਰਾਨ ਸਿਰਸਾ ਕਿਹਾ ਕਿ ਅੱਜ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਵਾਸਤੇ ਗੁਰਦਵਾਰਾ ਕਰਤਾਰਪੁਰ ਸਾਹਿਬ ਜਾ ਰਹੇ ਹਨ। ਨਾਲ ਹੀ ਉਹਨਾ ਨੇ ਕਿਹਾ ਕਿ ਅਕਾਲੀ ਭਾਜਪਾ ਦਾ ਗਠਜੋੜ ਸੰਭਵ ਨਹੀਂ ਨਾ ਅਕਾਲੀ ਭਾਜਪਾ ਇਕੱਠੇ ਚੋਣ ਲੜਨਗੇ ।ਉਹਨਾ ਕਿਹਾ ਕਿ ਇਹ ਸਾਰਾ ਪਰੋਪੋਗੰਢਾ ਆਮ ਆਦਮੀ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ। ਅਸਲ ਵਿੱਚ ਕਾਂਗਰਸ, ਆਮ ਆਦਮੀ ਪਾਰਟੀ ਤੇ ਅਕਾਲੀ ਦਲ ਖ਼ੁਦ ਇਕੱਠੇ ਹੋ ਰਹੇ ਹਨ ਤੇ ਇਹ ਤਿੰਨੋਂ ਮਿਲਕੇ ਚੋਣਾਂ ਲੜਨਗੇ।ਨਾਲ ਹੀ ਸਿਰਸਾ ਨੇ ਕਿਹਾ ਇਕ ਦੇਸ-ਇਕ ਚੋਣ ਹੋਣੀ ਚਾਹੀਦੀ ਹੈ। ਇਸ ਵਾਸਤੇ ਕਮੇਟੀ ਬਣ ਗਈ ਇਹ ਜਲਦ ਹੀ ਫੈਸਲਾ ਕਮੇਟੀ ਕਰੇਗੀ।