← ਪਿਛੇ ਪਰਤੋ
ਮਾਤਾ ਕਰਤਾਰ ਕੌਰ ਲਾਇਬ੍ਰੇਰੀ ਵੱਲੋਂ ਸਿਲਾਈ ਸਿਖਲਾਈ ਸੈਂਟਰ ਦੀ ਸ਼ੁਰੂਆਤ ਸੁੱਖੀ ਬਾਠ ਉਦਘਾਟਨ ਕਰਨਗੇ ਸੁਲਤਾਨਪੁਰ ਲੋਧੀ, 18 ਸਤੰਬਰ, 2023: ਪਿੰਡ ਕਰ੍ਹਾ ਰਾਮ ਸਿੰਘ ਵਿਖੇ ਮਾਤਾ ਕਰਤਾਰ ਕੌਰ ਲਾਇਬ੍ਰੇਰੀ ਵੱਲੋਂ ਸਿਲਾਈ ਸਿੱਖਲਾਈ ਸੈਂਟਰ ਸਥਾਪਿਤ ਕੀਤਾ ਗਿਆ ਹੈ ਜਿਸਦਾ ਉਦਘਾਟਨ 18 ਸਤੰਬਰ ਨੂੰ ਦੁਪਹਿਰ ਤਿੰਨ ਵਜੇ ਉੱਘੇ ਸਮਾਜ ਸੇਵਕ ਤੇ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਚਾਲਕ ਸੁੱਖੀ ਬਾਠ ਕਰਨਗੇ। ਲਾਇਬ੍ਰੇਰੀ ਦੇ ਸੰਚਾਲਕ ਗੁਰਚਰਨ ਸੱਗੂ ਨੇ ਦੱਸਿਆ ਕਿ ਮਾਤਾ ਕਰਤਾਰ ਕੌਰ ਲਾਇਬ੍ਰੇਰੀ ਕਰ੍ਹਾ ਰਾਮ ਸਿੰਘ ਵੱਲੋਂ ਸੋਮਵਾਰ 18 ਸਤੰਬਰ ਤਿੰਨ ਵਜੇ ਪਿੰਡ ਦੀਆਂ ਲੜਕੀਆਂ ਲਈ ਸਿਲਾਈ ਸਿਖਲਾਈ ਸੈਂਟਰ ਖੋਲ੍ਹਿਆ ਜਾ ਰਿਹਾ ਹੈ ।ਇਸ ਸਿਲਾਈ ਸਿਖਲਾਈ ਸੈਂਟਰ ਦਾ ਉਦਘਾਟਨ ਕਰਨ ਲਈ ਉੱਘੇ ਸਮਾਜ ਸੇਵਕ ਤੇ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਚਾਲਕ ਸੁੱਖੀ ਬਾਠ ਉਚੇਚੇ ਤੌਰ ’ਤੇ ਪਿੰਡ ਆ ਰਹੇ ਹਨ । ਉਹਨਾਂ ਦੱਸਿਆ ਕਿ ਪਿਛਲੇ ਸਾਲ ਨਵੰਬਰ ਵਿੱਚ ਅਸੀਂ ਪਿੰਡ ਤੇ ਇਲਾਕਾ ਨਿਵਾਸੀਆਂ ਦੀ ਸਹੂਲਤ ਲਈ ਜਦ ਲਾਇਬ੍ਰੇਰੀ ਖੋਲ੍ਹੀ ਸੀ ਤਾਂ ਉਸ ਵਕਤ ਇਹ ਵੀ ਸੰਕਲਪ ਕੀਤਾ ਸੀ ਲਾਇਬ੍ਰੇਰੀ ਤੋਂ ਇਲਾਵਾ ਅਸੀਂ ਪਿੰਡ ਦੀ ਲੋੜ ਮੁਤਾਬਕ ਹੋਰ ਵੀ ਪ੍ਰੋਜੈਕਟ ਕਰਾਂਗੇ ਜਿਸ ਨਾਲ ਗਰੀਬ ਪਰਿਵਾਰਾਂ ਦੀ ਮਦਦ ਹੋ ਸਕੇ । ਸਾਡੇ ਇਸ ਸੰਕਲਪ ਦਾ ਇਹ ਹੀ ਅਗਲਾ ਕਦਮ ਹੈ ਜਿਸ ਨਾਲ ਸਿਰਫ਼ ਇਸ ਪਿੰਡ ਦੀਆਂ ਹੀ ਨਹੀਂ ਸਗੋਂ ਆਲੇ ਦੁਆਲੇ ਪਿੰਡਾਂ ਦੀਆਂ ਲੜਕੀਆਂ ਵੀ ਇੱਥੋਂ ਸਿਲਾਈ ਸਿੱਖ ਕੇ ਆਪਣੀ ਜਿ਼ਦਗੀ ਦੀ ਅਗਲੀ ਸ਼ੁਰੂਆਤ ਕਰ ਸਕਣਗੀਆਂ । ਸਾਡੀ ਅਗਲੀ ਸੋਚ ਪਿੰਡ ਵਿੱਚ ਇੱਕ ਸਪੋਰਟਸ ਕਲੱਬ ਖੋਲ੍ਹਣ ਦੀ ਹੈ । ਉਹਨਾਂ ਆਸ ਪ੍ਰਗਟਾਈ ਕਿ ਸਾਡੀ ਇਹ ਸੋਚ ਵੀ ਆਉਣ ਵਾਲੇ ਵਕਤ ਵਿੱਚ ਜ਼ਰੂਰ ਹਕੀਕਤ ਬਣ ਜਾਵੇਗੀ ।
Total Responses : 47