← ਪਿਛੇ ਪਰਤੋ
ਸੰਸਦ ਦਾ ਸਪੈਸ਼ਲ ਸੈਸ਼ਨ ਅੱਜ 18 ਸਤੰਬਰ ਤੋਂ ਸ਼ੁਰੂ ਨਵੀਂ ਦਿੱਲੀ, 18 ਸਤੰਬਰ, 2023: ਸੰਸਦ ਦਾ ਸਪੈਸ਼ਲ ਸੈਸ਼ਨ ਅੱਜ 18 ਸਤੰਬਰ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ। ਇਹ ਸੈਸ਼ਨ ਭਲਕੇ 19 ਸਤੰਬਰ ਤੋਂ ਨਵੀਂ ਇਮਾਰਤ ਵਿਚ ਤਬਦੀਲ ਹੋ ਜਾਵੇਗਾ। ਕੇਂਦਰੀ ਪਾਰਲੀਮਾਨੀ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਦੱਸਿਆ ਕਿ 5 ਦਿਨਾਂ ਵਿਚ 5 ਬੈਠਕਾਂ ਹੋਣਗੀਆਂ ਜਿਸ ਵਿਚ 8 ਵਿਧਾਨਿਕ ਬਿੱਲਾਂ ’ਤੇ ਚਰਚਾ ਕੀਤੀ ਜਾਵੇਗੀ।ਇਸ ਦੌਰਾਨ ਸੰਵਿਧਾਨ ਸਭਾ ਤੋਂ ਲੈ ਕੇ ਹੁਣ ਤੱਕ 75 ਸਾਲਾਂ ਦੀਆਂ ਪ੍ਰਾਪਤੀਆਂ, ਤਜ਼ਰਬੇ, ਯਾਦਾਂ ਤੇ ਸਿੱਖਿਆਵਾਂ ’ਤੇ ਵੀ ਚਰਚਾ ਕੀਤੀ ਜਾਵੇਗੀ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 1175