ਫਰਿਜ਼ਨੋ ਵਿਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ 28ਵੀਂ ਬਰਸੀ ਮੌਕੇ ਵਿਸ਼ੇਸ਼ ਸਮਾਗਮ ਆਯੋਜਿਤ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆਂ), 18 ਸਤੰਬਰ, 2023:
ਸਥਾਨਕ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਬਣੇ ਖਾਲੜਾ ਪਾਰਕ ਵਿੱਚ ਲੰਘੇ ਸ਼ਨੀਵਾਰ ਫਰਿਜ਼ਨੋ ਵੱਲੋਂ ਖਾਲੜਾ ਪਾਰਕ ਵਾਲੇ ਬਾਬਿਆਂ ਦੀ ਪ੍ਰਬੰਧਕ ਕਮੇਟੀ ਵੱਲੋਂ ਇੰਡੋ-ਯੂ.ਐਸ. ਹੈਰੀਟੇਜ਼ ਦੇ ਸਹਿਯੋਗ ਨਾਲ ‘ਤੇ ਜੈਕਾਰਾ ਮੂਵਮਿੰਟ ਦੇ ਨੌਜਵਾਨਾਂ ਦੇ ਉੱਦਮ ਸਦਕੇ ਇੱਕ ਵਿਸ਼ੇਸ਼ ਸਮਾਗਮ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ 28ਵੀਂ ਬਰਸੀ ਨੂੰ ਮੁੱਖ ਰੱਖਕੇ ਕਰਵਾਇਆ ਗਿਆ। ਇਸ ਮੌਕੇ ਜਿੱਥੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕੀਤਾ ਗਿਆ, ਓਥੇ ਹੀ 9/11 ਦੀ 22ਵੀ ਬਰਸੀ ਮੌਕੇ ਅਮਰੀਕਾ ਵਿੱਚ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਤਿੰਨ ਹਜ਼ਾਰ ਤੋਂ ਵੱਧ ਨਿਰਦੋਸ਼ ਲੋਕਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਸਮਾਗਮ ਦੀ ਸ਼ੁਰੂਆਤ ਗੁਰਬਾਣੀ ਦੇ ਸ਼ਬਦ ਅਤੇ ਅਮੈਰਕਿਨ ਐਂਨਥੰਮ ਉਪਰੰਤ ਕੀਤੀ ਗਈ।ਪਿਛੋਂ ਸਟੇਜ ਦੀ ਸ਼ੁਰੂਆਤ ਪੱਤਰਕਾਰ ਨੀਟਾ ਮਾਛੀਕੇ ਨੇ ਸਭਨਾਂ ਨੂੰ ਨਿੱਘੀ ਜੀ ਆਇਆ ਆਖਕੇ ਕੀਤੀ। ਇਸ ਪਿੱਛੋਂ ਗਾਇਕ ਕਮਲਜੀਤ ਬੈਨੀਪਾਲ ਅਤੇ ਸ਼ਾਇਰ ਰਣਜੀਤ ਗਿੱਲ (ਜੱਗਾ ਸਧਾਰ) ਨੇ ਕਵਿਸ਼ਰੀ ਗਾਕੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਪੰਛੀ ਝਾਤ ਪਵਾਈ। ਯਮਲੇ ਜੱਟ ਦੇ ਲਾਡਲੇ ਸ਼ਗਿਰਦ ਰਾਜ ਬਰਾੜ ਅਤੇ ਪੱਪੀ ਭਦੌੜ ਨੇ ਇਨਕਲਾਬੀ ਗੀਤਾਂ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਹੈਰੀ ਮਾਨ, ਰਾਜ ਸਿੱਧੂ, ਕਾਕਾ ਅਮਰਜੀਤ ਸਿੰਘ, ਪੰਜਾਬੀ ਰੇਡੀਓ ਯੂਐਸਏ ਦੇ ਹੋਸਟ ਰਾਜਕਰਨਬੀਰ ਸਿੰਘ, ਰੇਡੀਓ ਹੋਸਟ ਜਗਤਾਰ ਸਿੰਘ ਗਿੱਲ, ਪਰਮਪਾਲ ਸਿੰਘ, ਗੁਰਦੀਪ ਸ਼ੇਰਗਿੱਲ, ਰਣਜੋਧ ਸਿੰਘ ਰਿਆੜ, ਹਿਸਟੋਰੀਅਨ ਗਗਨਦੀਪ ਸਿੰਘ ਆਈ. ਏ. ਐਸ., ਮਲਕੀਤ ਸਿੰਘ ਕਿੰਗਰਾ, ਮਨਦੀਪ ਸਿੰਘ ਸਿਲਮਾਂ, ਜਗਦੀਸ਼ ਸਿੰਘ, ਹਰਨੇਕ ਸਿੰਘ ਲੋਹਗੜ, ਆਦਿ ਨੇ ਸਟੇਜ਼ ਤੋਂ ਹਾਜ਼ਰੀ ਭਰੀ। ਇਸ ਮੌਕੇ ਕਾਂਗਰਸ ਲਈ ਰਨ ਕਰ ਰਹੇ ਮਾਇਕਲ ਮਾਹਿਰ ਨੇ ਵੀ ਖਾਲੜਾ ਸਹਿਬ ਨੂੰ ਯਾਦ ਕੀਤਾ ਅਤੇ ਖਾਲੜਾ ਪਾਰਕ ਵਾਲੇ ਬਾਬਿਆਂ ਦੀ ਕਮੇਟੀ ਨੇ ਉਹਨਾਂ ਨੂੰ ਸਿਰੋਪਾਓ ਦੇਕੇ ਨਿਵਾਜਿਆ।
ਇਸ ਮੌਕੇ ਪਾਰਕ ਦੀ ਸਫਾਈ ਵਾਲੇ ਮੁਲਾਜ਼ਮਾਂ ਗੈਬਰੀਅਲ ਅਤੇ ਟੀਮ ਨੂੰ ਵੀ ਖਾਲੜਾ ਪਾਰਕ ਵਾਲੇ ਬਾਬਿਆਂ ਦੀ ਕਮੇਟੀ ਵੱਲੋਂ ਸਨਮਾਨਤ ਕੀਤਾ ਗਿਆ।
ਇਸ ਮੌਕੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਉਹਨਾਂ ਦੀ ਬੇਟੀ ਬੀਬੀ ਨਵਕਿਰਨ ਕੌਰ ਖਾਲੜਾ ਉਚੇਚੇ ਤੌਰ ’ਤੇ ਪਹੁੰਚੇ ਹੋਏ ਸਨ। ਇਸ ਮੌਕੇ ਬਾਬਿਆ ਦੀ ਪਾਰਕ ਕਮੇਟੀ ਵੱਲੋਂ ਉਹਨਾਂ ਨੂੰ ਸ਼ਾਲ ਦੇਕੇ ਨਿਵਾਜਿਆ ਗਿਆ। ਇਸ ਮੌਕੇ ਹੈਰੀ ਮਾਨ, ਪੱਤਰਕਾਰ ਨੀਟਾ ਮਾਛੀਕੇ, ਰਾਜਕਰਨਬੀਰ ਸਿੰਘ, ਹਰਜੋਤ ਸਿੰਘ ਖਾਲਸਾ, ਗੁਰਦੀਪ ਸ਼ੇਰਗਿੱਲ ਆਦਿ ਨੂੰ ਵੀ ਉਹਨਾਂ ਦੀਆਂ ਸੇਵਾਵਾਂ ਬਦਲੇ ਸਿਰੋਪਾਓ ਦਿੱਤੇ ਗਏ।
ਅੰਤ ਵਿੱਚ ਖਾਲੜਾ ਪਾਰਕ ਵਾਲਿਆ ਬਾਬਿਆਂ ਦੀ ਕਮੇਟੀ ਦੇ ਮੋਢੀ ਮੈਂਬਰ ਹਰਦੇਵ ਸਿੰਘ ਸਿੱਧੂ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਚਾਹ ਪਕੌੜਿਆ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਨਿਊ ਇੰਡੀਆ ਸਵੀਟ ਐਂਡ ਸਪਾਈਸ ਵਾਲੇ ਜਸਵਿੰਦਰ ਸਿੰਘ ਨੇ ਜਲੇਬੀਆਂ ਦਾ ਲੰਬਰ ਵਰਤਾਇਆ ਗਿਆ। ਇਸ ਮੌਕੇ ਖਾਲੜਾ ਸਾਹਿਬ ਦੇ ਜਵਾਈ ਦਲਬੀਰ ਸਿੰਘ ਗਿੱਲ ਨੂੰ ਵੀ ਸਿਰੋਪਾਓ ਨਾਲ ਨਿਵਾਜਿਆ ਗਿਆ। ਇਸ ਪ੍ਰੋਗਰਾਮ ਦੀ ਕਾਮਯਾਬੀ ਦਾ ਸਿਹਰਾ ਸਮੂਹ ਇੰਡੋ-ਯੂ. ਐਸ. ਹੈਰੀਟੇਜ਼ , ਸਮੂਹ ਬਾਬਿਆ ਦੀ ਪਾਰਕ ਕਮੇਟੀ ਮੈਂਬਰ ਅਤੇ ਜੈਕਾਰਾ ਮੂਵਮਿੰਟ ਦੇ ਅਣਥੱਕ ਮੈਂਬਰਾਂ ਸਿਰ ਬੱਝਦਾ ਹੈ। ਇਸ ਮੌਕੇ ਇੰਡੋ - ਯੂ. ਐਸ. ਹੈਰੀਟੇਜ਼ ਅਤੇ ਬਾਬਿਆਂ ਦੀ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਕਿ ਸਤੰਬਰ ਦੇ ਤੀਸਰੇ ਸ਼ਨੀਵਾਰ ਨੂੰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਬਰਸੀ ਹਰੇਕ ਸਾਲ ਮਨਾਈ ਜਾਇਆ ਕਰੇਗੀ ਅਤੇ ਸੰਗਤ ਦੇ ਸਹਿਯੋਗ ਲਈ ਅਤੇ ਵਲੰਟੀਅਰ ਵੀਰਾ ਦੀ ਮਿਹਨਤ ਲਈ ਉਹਨਾਂ ਦਾ ਸ਼ਪੈਸ਼ਲ ਧੰਨਵਾਦ ਕੀਤਾ। ਅਖੀਰ ਅਮਿੱਟ ਪੈੜਾਂ ਛੱਡਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ। ਪੂਰੇ ਸਮਾਗਮ ਦੌਰਾਨ ਸਟੇਜ ਸੰਚਾਲਨ ਪੱਤਰਕਾਰ ਨੀਟਾ ਮਾਛੀਕੇ ਨੇ ਬਾਖੂਬੀ ਕੀਤਾ। ਇਸ ਮੌਕੇ ਖਾਲੜਾ ਮਿਸ਼ਨ ਲਈ ਫਾਰਮਰ ਅਜੀਤ ਸਿੰਘ ਗਿੱਲ ਨੇ ਇੱਕ ਹਜ਼ਾਰ ਡਾਲਰ ਦਾ ਚੈਕ ਭੇਂਟ ਕੀਤਾ। ਫਾਰਮਰ ਚਰਨਜੀਤ ਸਿੰਘ ਬਾਠ ਅਤੇ ਟਰਾਸਪੋਰਟਰ ਜਸਪਾਲ ਸਿੰਘ ਧਾਲੀਵਾਲ ਨੇ ਵੀ ਪ੍ਰਬੰਧਕਾਂ ਨੂੰ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ।