19 ਸਤੰਬਰ ਦੀ ਰਾਖਵੀਂ ਛੁੱਟੀ, ਪੜ੍ਹੋ ਵੇਰਵਾ
ਰਵੀ ਜੱਖੂ
ਚੰਡੀਗੜ੍ਹ, 18 ਸਤੰਬਰ 2023 -ਪੰਜਾਬ ਸਰਕਾਰ ਦੇ ਵਲੋਂ 19 ਸਤੰਬਰ ਦੀ ਛੁੱਟੀ ਬਾਰੇ ਸਪੱਸ਼ਟੀਕਰਨ ਜਾਰੀ ਕੀਤਾ ਹੈ। ਸਰਕਾਰ ਦੁਆਰਾ ਜਾਰੀ ਕੀਤੇ ਗਏ ਹੁਕਮਾਂ ਮੁਤਾਬਿਕ, ਕਿਹਾ ਗਿਆ ਹੈ ਕਿ, 13 ਦਸੰਬਰ 2023 ਦੀ ਲਗਾਤਾਰਤਾ ਵਿਚ ਕਲੰਡਰ ਸਾਲ 2023 ਦੌਰਾਨ ਪੰਜਾਬ ਸਰਕਾਰ ਦੇ ਹਰੇਕ ਕਰਮਚਾਰੀ ਨੂੰ ਕਲੰਡਰ ਸਾਲ 2023 ਦੌਰਾਨ ਮਿਲਣ ਵਾਲੀਆਂ ਦੋ ਰਾਖ਼ਵੀਆਂ ਛੁੱਟੀਆਂ ਦੀ ਸੂਚੀ ਵਿਚ ਸੰਵਤਸਰੀ ਦਿਵਸ ਮਿਤੀ 19 ਸਤੰਬਰ 2023 ਨੂੰ ਰਾਖਵੀਂ ਛੁੱਟੀ ਵਜੋਂ ਸ਼ਾਮਲ ਕੀਤਾ ਜਾਂਦਾ ਹੈ।
