ਗੈਰ ਸੰਵਿਧਾਨਿਕ ਪੱਤਰ ਰੱਦ ਕਰਨ ਨੂੰ ਲੈ ਕੇ ਸਰਕਾਰ ਨੇ ਰਵੱਈਆਂ ਨਾ ਬਦਲਿਆਂ ਤਾਂ ਦਲਿਤ ਸਮਾਜ ਸੜ੍ਹਕਾਂ ਤੇ ਉਤਰਣ ਲਈ ਤਿਆਰ ਰਹੇ : ਪਮਾਲੀ
ਭੀਖੀ ਵਿਖੇ ਰਿਜਰਵੇਸ਼ਨ ਚੋਰ ਫੜ੍ਹੋ ਮੋਰਚੇ ਦੀ ਹਲਕਾ ਪਾਇਲ ਦੀ ਹੋਈ ਭਰਵੀਂ ਮੀਟਿੰਗ
ਰਾੜ੍ਹਾ ਸਾਹਿਬ 18 ਸਤੰਬਰ 2023: ਰਿਜਰਵੇਸ਼ਨ ਚੋਰ ਫੜ੍ਹੋ ਪੱਕਾ ਮੋਰਚਾ ਮੋਹਾਲੀ ਦੀ ਵਿਧਾਨ ਸਭਾ ਹਲਕਾ ਪਾਇਲ ਇਕਾਈ ਵੱਲੋਂ ਅੱਜ ਇੱਕ ਅਹਿਮ ਮੀਟਿੰਗ ਪਿੰਡ ਭੀਖੀ ਵਿਖੇ ਕਰਵਾਈ ਗਈ। ਜਿਸ ਵਿੱਚ ਮੋਰਚੇ ਦੇ ਸੰਸਥਾਪਕ ਸ. ਜਸਵੀਰ ਸਿੰਘ ਪਮਾਲੀ ਤੋ ਇਲਾਵਾ ਗੁਰਪ੍ਰੀਤ ਸਿੰਘ ਕੋਟਕਪੁਰਾ, ਯੁੱਗਵੀਰ ਕੁਮਾਰ ਬਠਿੰਡਾ ਦੋਵੋਂ ਮੈਂਬਰ ਮੋਰਚਾ ਕੋਰ ਕਮੇਟੀ ਅਤੇ ਰਾਜਿੰਦਰ ਸਿੰਘ ਰਾਜੂ ਜੋਧਾਂ ਕਾਰਜਕਾਰੀ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ ਨੇ ਵਿਸੇਸ ਤੌਰ ਤੇ ਸਿਰਕਤ ਕੀਤੀ। ਮੀਟਿੰਗ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸੰਸਥਾਪਕ ਜਸਵੀਰ ਸਿੰਘ ਪਮਾਲੀ ਨੇ ਕਿਹਾ ਕਿ ਮੋਰਚੇ ਦੀਆਂ ਮੰਗਾਂ ਖਾਸ ਕਰਕੇ 15/07/2021 ਦੇ ਗੈਰ ਸੰਵਿਧਾਨਿਕ ਪੱਤਰ ਨੂੰ ਲੈ ਕੇ ਸਰਕਾਰ ਜਿੱਥੇ ਭਾਰਤੀ ਸੰਵਿਧਾਨ ਦੀ ਧਾਰਾ 341 ਦੀ ਉਲੰਘਣਾ ਕਰ ਰਹੀ ਹੈ ਉਥੇ ਹੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਰਿੱਟ ਪਟੀਸ਼ਨ ਨੰਬਰ 16972/2003 ਦੇ ਹੁਕਮਾਂ ਨੂੰ ਵੀ ਛਿੱਕੇ ਟੰਗ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਗੈਰ ਸੰਵਿਧਾਨਿਕ ਪੱਤਰ ਰੱਦ ਕਰਨ ਨੂੰ ਲੈ ਕੇ ਆਪਣਾ ਰਵੱਈਆਂ ਨਾ ਬਦਲਿਆਂ ਤਾਂ ਪੰਜਾਬ ਦਾ ਦਲਿਤ ਸਮਾਜ ਸੜ੍ਹਕਾਂ ਤੇ ਉਤਰਣ ਲਈ ਤਿਆਰ ਰਹੇ। ਮੀਟਿੰਗ ਨੂੰ ਮੋਰਚੇ ਦੇ ਟੈਕਨੀਕਲ ਟੀਮ ਦੇ ਇੰਚਾਰਜ ਗੁਰਪ੍ਰੀਤ ਸਿੰਘ ਕੋਟਕਪੁਰਾ ਨੇ ਸੰਬੋਧਨ ਕਰਦਿਆਂ ਹਾਜਰੀਨ ਨੂੰ ਜਾਅਲੀ ਸਰਟੀਫਿਕੇਟ ਕੀ ਹਨ? ਜਾਅਲੀ ਸਰਟੀਫਿਕੇਟਾਂ ਦੀ ਪਛਾਣ ਕੀ ਹੈ? ਜਾਅਲੀ ਸਰਟੀਫਿਕੇਟ ਨੂੰ ਰੱਦ ਕਰਵਾਉਣ ਦੀ ਕਾਨੂੰਨੀ ਪ੍ਰਕਿਰਿਆ ਕੀ ਹੈ ? ਸਰਟੀਫਿਕੇਟ ਦੇ ਰੱਦ ਹੋਣ ਤੋ ਬਾਅਦ ਦੀਆਂ ਕਾਰਵਾਈਆਂ ਕੀ ਹਨ? ਦੇ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਮੀਟਿੰਗ ਨੂੰ ਹੋਰਨਾਂ ਤੋ ਇਲਾਵਾ ਰਜਿੰਦਰ ਸਿੰਘ ਰਾਜੂ ਜੋਧਾਂ ਕਾਰਜਕਾਰੀ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ, ਰਛਪਾਲ ਸਿੰਘ ਜੀਰਖ, ਹਰਟਹਿਲ ਸਿੰਘ ਸਰਪੰਚ ਧੌਲ ਖੁੁਰਦ, ਜਰਨੈਲ ਸਿੰਘ ਖੱਟੜਾ, ਸਿਮਰਜੀਤ ਸਿੰਘ ਦੋਬੁਰਜੀ ਪ੍ਰਧਾਨ ਲੇਬਰ ਵਿੰਗ ਫੈਡਰੇਸ਼ਨ ਆਦਿ ਨੇ ਵੀ ਸੰਬੋਧਨ ਕੀਤਾ। ਮੀਟਿੰਗ ਵਿੱਚ ਰਾਮ ਸਿੰਘ ਭੀਖੀ ਸੀਨੀਅਰ ਆਗੂ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ, ਸਰਪੰਚ ਹਰਟਹਿਲ ਸਿੰਘ ਧੌਲ ਖ਼ੁਰਦ, ਸਰਪੰਚ ਸਲਿੰਦਰ ਸਿੰਘ ਕਿਲ੍ਹਾ ਹਾਂਸ, ਦਲਜੀਤ ਸਿੰਘ ਜੀਰਖ ਸਰਕਲ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ.ਪੰਜਾਬ, ਰਸਪਾਲ ਸਿੰਘ ਜੀਰਖ ਫੈਡੇਰੇਸ਼ਨ ਆਗੂ, ਸਾਬਕਾ ਸਰਪੰਚ ਸ.ਰਣਜੀਤ ਸਿੰਘ ਜਗੇੜਾ, ਗੁਰਦੇਵ ਸਿੰਘ ਜਗੇੜਾ, ਦੀਦਾਰ ਸਿੰਘ ਘੁਡਾਣੀ, ਸਮਸ਼ੇਰ ਸਿੰਘ ਬੇਗੋਵਾਲ, ਬਲਦੇਵ ਸਿੰਘ ਚਾਪੜਾ ਸੀਨੀਅਰ ਆਗੂ ਫੈਡਰੇਸ਼ਨ, ਜਗਦੀਪ ਸਿੰਘ ਜੇ.ਈ. ਚਾਪੜਾ, ਕਵੀਸਰ ਤੇ ਲੇਖਕ ਸ. ਬਲਿਹਾਰ ਸਿੰਘ ਗੋਬਿੰਦਗੜ੍ਹੀਆ, ਕਵੀਸਰ ਸ. ਪ੍ਰੀਤ ਸੰਦਲ ਮਕਸੂਦੜਾ, ਪੰਚ ਹਰਵਿੰਦਰ ਕੌਰ ਭੀਖੀ/ਸਮੂਹ ਨਰੇਗਾ ਵਾਲੀਆਂ ਬੀਬੀਆਂ, ਪੰਚ ਹਰਮੇੇਲ ਸਿੰਘ ਭੀਖੀ, ਰਿਟਾਇਡ ਮੁਲਾਜ਼ਮ ਸ. ਸੋਹਣ ਸਿੰਘ ਭੀਖੀ, ਮਾਸਟਰ ਅਮਰਜੀਤ ਸਿੰਘ ਭੀਖੀ, ਜਸਵੀਰ ਸਿੰਘ ਭੀਖੀ, ਮਿਸਤਰੀ ਕੇਵਲ ਸਿੰਘ ਭੀਖੀ, ਮਿਸਤਰੀ ਹਰਬੰਸ ਸਿੰਘ, ਗੁਰਬਿੰਦਰ ਸਿੰਘ ਭੀਖੀ, ਨਿੱਕਾ ਕਲਾਹੜ, ਕੁਲਵੰਤ ਸਿੰਘ ਨਾਜੀ, ਬਲਵੀਰ ਸਿੰਘ ਮਿਸਤਰੀ, ਬਲਵੀਰ ਸਿੰਘ ਬੈਲਡਰ, ਮਨਦੀਪ ਸਿੰਘ ਭੀਖੀ, ਬੱਗਾ ਲਹਿਰਾ, ਪਰਮਜੀਤ ਸਿੰਘ ਲਹਿਰਾ, ਸੋਨੂੰ ਕਿਲ੍ਹਾ ਹਾਂਸ, ਮਨਦੀਪ ਸਿੰਘ ਧਰੌੜ, ਰਣਜੀਤ ਸਿੰਘ ਹੈਪੀ ਤੋ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ।