ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਡਾਇਮੰਡ ਜੁਬਲੀ ਹਾਕੀ ਟੂਰਨਾਮੈਂਟ ਜੋਸ਼-ਖਰੋਸ਼ ਨਾਲ ਸ਼ੁਰੂ ਹੋਇਆ
ਪੀ.ਏ.ਯੂ. ਨੇ ਦੇਸ਼ ਦੀ ਹਾਕੀ ਨੂੰ ਬੇਮਿਸਾਲ ਖਿਡਾਰੀ ਦਿੱਤੇ: ਓਲੰਪੀਅਨ ਅਸ਼ੋਕ ਕੁਮਾਰ
ਲੁਧਿਆਣਾ 18 ਸਤੰਬਰ 2023: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਡਾਇਮੰਡ ਜੁਬਲੀ ਹਾਕੀ ਟੂਰਨਾਮੈਂਟ ਅੱਜ ਬੜੇ ਜੋਸ਼-ਖਰੋਸ਼ ਨਾਲ ਆਰੰਭ ਹੋਇਆ| ਇਸ ਟੂਰਨਾਮੈਂਟ ਦੇ ਵਿੱਚ ਪੰਜਾਬ ਦੀਆਂ 8 ਨਾਮੀ ਹਾਕੀ ਅਕੈਡਮੀਆਂ ਭਾਗ ਲੈ ਰਹੀਆਂ ਹਨ| ਉਦਘਾਟਨ ਸਮਾਰੋਹ ਦੇ ਵਿੱਚ ਮੁੱਖ ਮਹਿਮਾਨ ਓਲੰਪੀਅਨ ਡਾ. ਅਸ਼ੋਕ ਕੁਮਾਰ ਜੀ ਸਾਮਲ ਹੋਏ| ਇਸ ਸਮਾਰੋਹ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਵੀਰ ਸਿੰਘ ਗੋਸਲ ਜੀ ਨੇ ਕੀਤੀ| ਇਸ ਮੌਕੇ ਡਾ. ਅਸ਼ੋਕ ਕੁਮਾਰ ਜੀ ਨੇ ਬੋਲਦਿਆਂ ਕਿਹਾ ਕਿ ਕਿਸੇ ਵੀ ਕੌਮ ਦਾ ਸਰਮਾਇਆ ਖਿਡਾਰੀ ਹੁੰਦੇ ਹਨ ਜਿਸ ਕੌਮ ਦੇ ਵਿੱਚ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਰੁਚੀ ਹੋਵੇਗੀ, ਉਸ ਦੀ ਬੁਨਿਆਦ ਹਮੇਸਾਂ ਮਜਬੂਤ ਰਹੇਗੀ| ਉਹਨਾਂ ਨੇ ਪੀ.ਏ.ਯੂ. ਵੱਲੋਂ ਭਾਰਤੀ ਹਾਕੀ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਯੂਨੀਵਰਸਿਟੀ ਨੇ ਬੇਮਿਸਾਲ ਖਿਡਾਰੀ ਦੇਸ਼ ਨੂੰ ਦਿੱਤੇ ਹਨ| ਉਹਨਾਂ ਵਿਸੇਸ ਕਰਕੇ ਟੂਰਨਾਮੈਂਟ ਦਾ ਆਯੋਜਕਾਂ ਦੇ ਇਸ ਉਪਰਾਲੇ ਦੀ ਸਲਾਘਾ ਕੀਤੀ ਅਤੇ ਇਸ ਹਾਕੀ ਨੂੰ ਪ੍ਰਫੁੱਲਤ ਕਰਨ ਲਈ ਅਜਿਹੇ ਟੂਰਨਾਮੈਂਟ ਕਰਵਾਉਣ ਦੀ ਹਮਾਇਤ ਕੀਤੀ|
ਇਸ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸੰਬੋਧਨ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਇਸ ਯੂਨੀਵਰਸਿਟੀ ਨੂੰ ਤਿੰਨ ਓਲੰਪੀਅਨ ਪੈਦਾ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ ਜਦਕਿ ਇਸ ਯੂਨੀਵਰਸਿਟੀ ਦੇ ਦੋ ਸਾਬਕਾ ਵਿਦਿਆਰਥੀ ਵਿਸ਼ਵ ਕੱਪ ਵਿੱਚ ਭਾਗ ਲੈ ਚੁੱਕੇ ਹਨ| ਉਹਨਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਹਾਕੀ ਦੀ ਨਰਸਰੀ ਵਜੋਂ ਵੀ ਜਾਣਿਆ ਜਾਂਦਾ ਹੈ| ਭਵਿੱਖ ਦੇ ਵਿੱਚ ਖੇਡਾਂ ਨੂੰ ਹੋਰ ਉਤਸਾਹਿਤ ਕਰਨ ਲਈ ਅਜਿਹੇ ਉਪਰਾਲੇ ਕੀਤੇ ਜਾਣਗੇ|
ਟੂਰਨਾਮੈਂਟ ਬਾਰੇ ਸੰਖੇਪ ਵਿੱਚ ਜਾਣਕਾਰੀ ਯੂਨੀਵਰਸਿਟੀ ਦੇ ਕੰਟਰੋਲਰ ਪ੍ਰੀਖਿਆਵਾਂ ਅਤੇ ਪੀ.ਏ.ਯੂ. ਸਪੋਰਟਸ ਐਸੋਸੀਏਸਨ ਦੇ ਪ੍ਰਧਾਨ ਡਾ. ਵਿਸਵਜੀਤ ਸਿੰਘ ਹਾਂਸ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੀ ਜੇਤੂ ਟੀਮ ਨੂੰ 30,000 ਰੁਪਏ ਨਕਦ ਰਾਸੀ ਅਤੇ ਉਪ ਜੇਤੂ ਟੀਮ ਨੂੰ 15,000 ਰੁਪਏ ਨਕਦ ਰਾਸੀ ਭੇਂਟ ਕੀਤੀ ਜਾਵੇਗੀ| ਇਸ ਟੂਰਨਾਮੈਂਟ ਦੀ ਜੇਤੂ ਟੀਮ ਨੂੰ ਡਾ. ਅਰਜੁਨ ਸਿੰਘ ਭੁੱਲਰ ਨੂੰ ਕੱਪ ਪ੍ਰਦਾਨ ਕੀਤਾ ਜਾਵੇਗਾ| ਉਹਨਾਂ ਦੱਸਿਆ ਕਿ ਟੂਰਨਾਮੈਂਟ ਦੇ ਸਰਵੋਤਮ ਖਿਡਾਰੀ, ਸਰਵੋਤਮ ਫਾਰਵਰਡ, ਸਰਵੋਤਮ ਡਿਫੈਂਡਰ, ਸਰਵੋਤਮ ਗੋਲਕੀਪਰ, ਸਰਵੋਤਮ ਹਾਫ ਬੈਕ ਵੀ ਸਨਮਾਨਿਤ ਕੀਤੇ ਜਾਣਗੇ|
ਅੱਜ ਦੇ ਦੂਜੇ ਮੈਚ ਦੇ ਵਿੱਚ ਓਲੰਪੀਅਨ ਹਰਦੀਪ ਸਿੰਘ ਅਤੇ ਓਲੰਪੀਅਨ ਰਜਿੰਦਰ ਸਿੰਘ ਵੀ ਸਾਮਿਲ ਹੋਏ| ਐਸੋਸੀਏਸਨ ਦੇ ਸਕੱਤਰ ਡਾ. ਹਰਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਸਮਾਪਤੀ ਸਮਾਰੋਹ ਵਿੱਚ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਮੁੱਖ ਮਹਿਮਾਨ ਵਜੋਂ ਸਾਮਲ ਹੋਣਗੇ| ਇਸ ਮੌਕੇ ਵੱਡੀ ਗਿਣਤੀ ਵਿੱਚ ਯੂਨੀਵਰਸਿਟੀ ਦੇ ਅਧਿਕਾਰੀ, ਕਰਮਚਾਰੀ ਅਤੇ ਵਿਦਿਆਰਥੀ ਸਾਮਲ ਸਨ| ਹੋਰਨਾਂ ਤੋਂ ਇਲਾਵਾ ਇਸ ਮੌਕੇ ਸਾਬਕਾ ਨਿਰਦੇਸਕ ਬਾਗਬਾਨੀ ਡਾ. ਲਾਜਵਿੰਦਰ ਸਿੰਘ ਬਰਾੜ, ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਮਾਨਵ ਇੰਦਰ ਸਿੰਘ ਗਿੱਲ, ਨਿਰਦੇਸਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ, ਨਿਰਦੇਸਕ ਵਿਦਿਆਰਥੀ ਭਲਾਈ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਡਾ. ਸੱਤਿਆਬਾਨ ਰਾਮਪਾਲ, ਬੇਸਿਕ ਸਾਇੰਸ ਕਾਲਜ ਦੇ ਡੀਨ ਡਾ. ਸੰਮੀ ਕਪੂਰ, ਕਮਿਊਨਿਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨਜੋਤ ਸਿੱਧੂ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜਰ ਸਨ|
ਅੱਜ ਦੇ ਮੈਚਾਂ ਵਿੱਚ ਖਿਡਾਰੀ ਸਰਵੋਤਮ ਖਿਡਾਰੀ ਢੋਲਣ ਅਕੇੈਡਮੀ ਤੋਂ ਜਸਕਰਨ ਸਿੰਘ, ਕਿਲ•ਾ ਰਾਏਪੁਰ ਦੇ ਸੁਖਜੀਤ ਸਿੰਘ, ਰੂਮੀ ਅਕੈਡਮੀ ਤੋਂ ਦਲਵੀਰ ਸਿੰਘ ਚੁਣੇ ਗਏ