ਸਪੀਕਰ ਸੰਧਵਾਂ ਬਾਬਾ ਫਰੀਦ ਜੀ ਦੇ ਸਮਾਗਮਾਂ ਵਿੱਚ ਕਰਨਗੇ ਸ਼ਿਰਕਤ
ਫਰੀਦਕੋਟ 18 ਸਤੰਬਰ (ਪਰਵਿੰਦਰ ਸਿੰਘ ਕੰਧਾਰੀ)ਸ. ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਬਾਬਾ ਫ਼ਰੀਦ ਆਗਮਨ ਪੁਰਬ ਮੌਕੇ ਵੱਖ ਵੱਖ ਸਮਾਗਮਾਂ ਚ ਸ਼ਿਰਕਤ ਕਰਨਗੇ- ਇਹ ਜਾਣਕਾਰੀ ਪੀ.ਆਰ.ਓ ਟੂ ਸਪੀਕਰ ਸ. ਮਨਪ੍ਰੀਤ ਸਿੰਘ ਧਾਲੀਵਾਲ ਨੇ ਦਿੱਤੀ ।
ਉਨ੍ਹਾਂ ਕਿਹਾ ਕਿ ਸਪੀਕਰ ਸੰਧਵਾਂ ਸਵੇਰੇ 8. 15 ਵਜੇ ਟਿੱਲਾ ਬਾਬਾ ਫਰੀਦ ਸੁਖਮਨੀ ਸਾਹਿਬ ਦੇ ਪਾਠ ਤੇ ਪੁੱਜ ਕੇ ਨਤਮਸਤਕ ਹੋਣਗੇ।
ਉਹ ਸਵੇਰੇ 9.15 ਵਜੇ ਬਰਜਿੰਦਰਾ ਕਾਲਜ, ਪੁਸਤਕ ਮੇਲੇ ਦਾ ਸ਼ੁਭ ਆਰੰਭ ਕਰਨ ਪੁੱਜਣਗੇ ਅਤੇ 10 ਵਜੇ ਹੈਂਡਬਾਲ ਟੂਰਨਾਮੈਟ ਦਾ ਉਦਘਟਨ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ,10.30 ਵਜੇ ਖ਼ੂਨਦਾਨ ਕੈਂਪ ਸੰਜੀਵਨੀ ਹਾਲ ਫਰੀਦਕੋਟ ਵਿਖੇ ਸ਼ਿਰਕਤ ਕਰਨਗੇ।ਇਸ ਉਪਰੰਤ ਉਹ 11.15 ਵਜੇ ਗਿੱਦੜਬਾਹਾ ਵਿਖੇ ਮਾਰਕੀਟ ਕਮੇਟੀ ਚੇਅਰਮੈਨ ਪਿਰਤਪਾਲ ਸ਼ਰਮਾ ਦੇ ਤਾਜਪੋਸ਼ੀ ਸਮਾਗਮ ਵਿਚ ਸ਼ਿਰਕਤ ਕਰਨਗੇ।
ਇਸ ਤੋਂ ਇਲਾਵਾ 12.30 ਵਜੇ ਕਿਸਾਨ ਮੇਲਾ ਫਰੀਦਕੋਟ ਵਿਖੇ ਕਿਸਾਨ ਵੀਰਾਂ ਦੇ ਸਨਮੁੱਖ ਹੋਣਗੇ।