DTF ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਚੋਣ ਇਜਲਾਸ ਸਫਲਤਾ ਪੂਰਵਕ ਸੰਪੰਨ"*
ਪ੍ਰਮੋਦ ਭਾਰਤੀ
ਨਵਾਂਸ਼ਹਿਰ, 18 ਸਤੰਬਰ 2023: ਡੈਮੋਕ੍ਰੇਟਿਕ ਟੀਚਰਜ਼ ਫਰੰਟ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਜ਼ਿਲ੍ਹਾ ਇਜਲਾਸ ਜੇ.ਐਚ.ਐਫ.ਐਸ.ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਮੁਲਖ ਰਾਜ ਦੀ ਪ੍ਰਧਾਨਗੀ ਹੇਠ ਹੋਇਆ । ਜਿਸ ਵਿੱਚ ਡੀ.ਟੀ.ਐਫ ਪੰਜਾਬ ਦੇ ਸੂਬਾ ਪ੍ਰਧਾਨ ਸ਼੍ਰੀ ਵਿਕਰਮ ਦੇਵ ਸਿੰਘ, ਸੂਬਾ ਸਕੱਤਰ ਮੁਕੇਸ਼ ਗੁਜਰਾਤੀ ਅਤੇ ਭੁਪਿੰਦਰ ਸਿੰਘ ਵੜੈਚ ਸਾਬਕਾ ਪ੍ਰਧਾਨ (ਹੁਣ ਕਿਰਤੀ ਕਿਸਾਨ ਯੂਨੀਅਨ ਸੂਬਾ ਕਮੇਟੀ ਮੈਂਬਰ) ਰੁਪਿੰਦਰ ਸਿੰਘ ਗਿੱਲ ਜਰਨਲ ਸਕੱਤਰ ਲੁਧਿਆਣਾ,ਸੁਖਦੇਵ ਡਾਂਸੀਵਾਲ ਜ਼ਿਲ੍ਹਾ ਪ੍ਰਧਾਨ ਹੋਸ਼ਿਆਰਪੁਰ ਅਤੇ ਗਿਆਨ ਚੰਦ ਜ਼ਿਲ੍ਹਾ ਪ੍ਰਧਾਨ ਰੋਪੜ ਵਿਸ਼ੇਸ਼ ਤੌਰ ਤੇ ਪਹੁੰਚੇ ।
ਇਸ ਮੌਕੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਸਿੱਖਿਆ ਨੀਤੀ 2020 ਤੇ ਬੋਲਦਿਆਂ ਕਿਹਾ ਕਿ ਇਹ ਸਿੱਖਿਆ ਨੀਤੀ ਲੋਕ ਵਿਰੋਧੀ ਹੈ ਅਤੇ ਪਿਛਾਂਹ ਖਿੱਚੂ ਹੈ,ਇਹ ਸਿੱਧੇ ਨਿਜੀਕਰਨ ਪੱਖੀ ਹੈ ਉੱਥੇ ਗਰੀਬ ਮਾਪਿਆਂ ਦੇ ਬੱਚਿਆਂ ਦੀ ਪਹੁੰਚ ਤੋਂ ਦੂਰ ਹੋਵੇਗੀ ਉਨ੍ਹਾਂ ਬੋਲਦਿਆਂ ਕਿਹਾ ਕਿ ਸਰਕਾਰਾਂ ਸਿਹਤ ਅਤੇ ਸਿੱਖਿਆ ਤੋ ਹੱਥ ਪਿੱਛੇ ਖਿੱਚ ਰਹੀਆਂ ਹਨ ਅਤੇ ਨਾ ਹੀ ਇਹ ਦੋਵੇਂ ਸਰਕਾਰਾਂ ਦੇ ਏਜੰਡੇ ਤੇ ਹਨ ਉਨ੍ਹਾਂ ਅੱਗੇ ਕਿਹਾ ਪੀ.ਐਮ.ਸ਼੍ਰੀ ਅਤੇ ਸਕੂਲ ਆਫ ਐਮੀਨੈਂਸ ਸਿੱਖਿਆ ਦਾ ਪੱਧਰ ਉੱਚਾ ਕਰਨ ਦੀ ਥਾਂ ਛੇਵੀ ਤੋ ਅੱਠਵੀਂ ਦੇ ਵਿਦਿਆਰਥੀਆਂ ਨੂੰ ਸਿੱਖਿਆ ਤੋਂ ਦੂਰ ਕਰਨਗੀਆਂ ।
ਸੂਬਾ ਸਕੱਤਰ ਮੁਕੇਸ਼ ਗੁਜਰਾਤੀ ਨੇ ਬੋਲਦਿਆਂ ਕਿਹਾ ਕਿ ਸਰਕਾਰ ਸਕੂਲਾਂ ਨੂੰ ਇਸ ਇਸ ਨੀਤੀ ਤਹਿਤ ਖਤਮ ਕਰਕੇ ਕੰਪਲੈਕਸ ਸਕੂਲ ਦਾ ਫੈਸਲਾ ਲਿਆ ਰਹੀ ਹੈ ਜਿਸ ਨਾਲ ਲੱਖਾਂ ਵਿਦਿਆਰਥੀਅ ਸਕੂਲਾਂ ਤੋਂ ਵਿਰਵੇ ਹੋ ਜਾਣਗੇ।
ਜ਼ਿਲ੍ਹਾ ਪ੍ਰਧਾਨ ਮੁਲਖ ਰਾਜ ਨੇ ਕਿਹਾ ਕਿ ਮੁਲਾਜ਼ਮਾਂ ਦੇ ਕੱਟੇ ਹੋਏ ਭੱਤੇ ਅਤੇ ਪੈੰਡਿਗ ਡੀਏ ਦੇ ਬਕਾਏ ਸਰਕਾਰ ਤੁਰੰਤ ਦੇਵੇ,ਸਕੂਲਾਂ ਵਿੱਚ ਸਾਰੀਆਂ ਖਾਲੀ ਪੋਸਟਾਂ ਤੁਰੰਤ ਰੈਗੁਲਰ ਤੌਰ ਤੇ ਭਰਤੀ ਕਰੇ ਉਨ੍ਹਾਂ ਅੱਗੇ ਕਿਹਾ ਕਿ ਬਲਾਕ ਪ੍ਰਾਇਮਰੀ ਅਫਸਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੀਆਂ ਖਾਲੀ ਪੋਸਟਾਂ ਤਰੱਕੀਆਂ ਰਾਹੀਂ ਭਰੇ। ਹਰੇਕ ਕਾਡਰ ਦੀਆਂ ਤਰੱਕੀਆ ਕਰਨੀਆਂ ਬਣਦੀਆਂ ਹਨ ਸਕੂਲਾਂ ਵਿੱਚ ਖਾਲੀ ਪੋਸਟਾਂ ਭਰਨ ਨਾਲ ਹੀ ਪੜਾਈ ਦਾ ਪੱਧਰ ਉੱਚਾ ਚੁੱਕਿਆ ਜਾ ਸਕਦਾ ਹੈ ਉਨ੍ਹਾਂ ਅਪਣੀ ਰਿਟਾਇਰਮੈਂਟ ਤੋ ਪਹਿਲਾਂ ਨਵੀਂ ਜ਼ਿਲ੍ਹਾ ਕਮੇਟੀ ਦੀ ਚੋਣ ਕਰਨ ਦਾ ਪ੍ਰਸਤਾਵ ਰੱਖਿਆ ਜਿਸ ਵਿੱਚ ਸਰਬ-ਸੰਮਤੀ ਨਾਲ ਨਵੀਂ ਚੁਣੀ ਜ਼ਿਲ੍ਹਾ ਕਮੇਟੀ ਨੂੰ ਸਮੂਹ ਹਾਜ਼ਿਰ ਮੈਂਬਰਾਂ ਨੇ ਸਹਿਮਤੀ ਨਾਲ ਪ੍ਰਵਾਨ ਕਰ ਲਿਆ ਜੋ ਇਸ ਤਰ੍ਹਾਂ ਹੈ
*1 ਜਸਵਿੰਦਰ ਔਜਲਾ ਜ਼ਿਲ੍ਹਾ ਪ੍ਰਧਾਨ*
*2 ਅਜੇ ਚਾਹੜ ਮਜਾਰਾ ਮੀਤ ਪ੍ਰਧਾਨ*
*3 ਸ਼ੰਕਰ ਦਾਸ ਮੀਤ ਪ੍ਰਧਾਨ*
*4 ਮਨੋਹਰ ਲਾਲ ਸਕੱਤਰ*
*5 ਸਤਨਾਮ ਮੀਰਪੁਰ ਸੰਯੁਕਤ ਸਕੱਤਰ*
*6 ਯਸ਼ਪਾਲ ਸ਼ਰਮਾ ਵਿੱਤ ਸਕੱਤਰ*
*7 ਚੰਦਰ ਸ਼ੇਖਰ ਪ੍ਰੈਸ ਸਕੱਤਰ*
*8 ਭੁਪਿੰਦਰ ਸੜੋਆ ਸੰਯੁਕਤ ਪ੍ਰੈਸ ਸਕੱਤਰ*
*9 ਬਲਵੀਰ ਭੁੱਲਰ ਮੈਂਬਰ*
*10ਬਲਵੀਰ ਰੱਕੜ ਮੈਂਬਰ*
*11 ਸਤਵਿੰਦਰ ਸੈਂਭੀ ਮੈਂਬਰ*
*12 ਜਗਦੀਪ ਸੈਂਪਲੇ ਮੈਂਬਰ*
*13 ਹਰਵਿੰਦਰ ਸਿੰਘ ਬਲਾਚੌਰ ਮੈਂਬਰ*
*14 ਰਾਕੇਸ਼ ਕੁਮਾਰ ਮੈਂਬਰ*
*15 ਜਗਦੀਪ ਸੈਂਪਲੇ ਮੈਂਬਰ*
*16 ਕੁਲਵਿੰਦਰ ਖਟਕੜ ਮੈਂਬਰ*
*17 ਰਣਵੀਰ ਸਿੰਘ ਮੈਂਬਰ*
*18 ਮਨਜੀਤ ਰਾਮ ਸਾਹਲੋਂ ਮੈਂਬਰ*
*ਸ਼੍ਰੀ ਮੁਲਖ ਰਾਜ ਸ਼ਰਮਾ ਜਿਲ੍ਹਾ ਪ੍ਰਧਾਨ ਹੁਣ ਸਰਪ੍ਰਸਤ ਹੋਣਗੇ।*
ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਬਲਵੀਰ ਕੁਮਾਰ,ਹੈਡਮਾਸਟਰ ਗੁਰਪ੍ਰੀਤ ਸੈਂਪਲਾ,ਬਲਵੀਰ ਭੁੱਲਰ,ਅਮਰਜੀਤ ਜਾਡਲਾ,ਸੰਦੀਪ ਕੁਮਾਰ,ਲਾਲ ਸਿੰਘ,ਅਜੈ ਚਾਹੜਮਜਾਰਾ,ਬਲਵੀਰ ਰਕੱੜ,ਵਿਨਾਅਕ ਲਖਨਪਾਲ,ਸਤਨਾਮ ਮੀਰਪੁਰਜੱਟਾਂ,ਮਨੋਜ ਕੁਮਾਰ ਬਲਾਚੌਰ,ਕੁਲਵਿੰਦਰ ਖਟਕੜ,ਪ੍ਰੇਮ ਸ਼ਰਮਾ,ਅਜਮੇਰ ਸਿੱਧ,ਅਜੀਤ ਗੁੱਲਪੁਰ ਅਤੇ ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ।