← ਪਿਛੇ ਪਰਤੋ
ਦੋ ਮਹੀਨੇ ਪਹਿਲਾਂ ਹੋਏ 18 ਸਾਲਾਂ ਨੌਜਵਾਨ ਕਤਲ ਮਾਮਲੇ ਚ ਰੇਲਵੇ ਪੁਲਿਸ ਵੱਲੋਂ 6 ਦੋਸ਼ੀ ਕੀਤੇ ਗ੍ਰਿਫਤਾਰ
ਰੋਹਿਤ ਗੁਪਤਾ ਗੁਰਦਾਸਪੁਰ 18 ਸਤੰਬਰ 2023: ਬੀਤੀ 29 ਜੁਲਾਈ ਨੂੰ ਬਟਾਲਾ ਦੇ ਨੇੜਲੇ ਪਿੰਡ ਲੌਂਗੋਵਾਲ ਦੇ ਰਹਿਣ ਵਾਲੇ ਇਕ 18 ਸਾਲਾਂ ਨੌਜਵਾਨ ਆਰਿਅਨ ਦਾ ਕੁਝ ਨੌਜਵਾਨਾਂ ਵੱਲੋਂ ਰੰਜਿਸ਼ ਦੇ ਚਲਦੇ ਰੇਲਵੇ ਟ੍ਰੈਕ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਦਾ ਕਤਲ ਕੀਤਾ ਗਿਆ ਸੀ।ਇਸ ਵਾਰਦਾਤ ਨੂੰ ਲੈਕੇ ਰੇਲਵੇ ਪੁਲਸ ਵੱਲੋਂ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉਥੇ ਹੀਇਸ ਮਾਮਲੇ ਚ ਪਹਿਲਾ ਹੀ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁਕਾ ਸੀ ਜਦਕਿ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 6 ਹੋਰ ਨੌਜਵਾਨ ਫਰਾਰ ਸਨ ਜਿਹਨਾਂ ਨੂੰ ਹੁਣ ਰੇਲਵੇ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ | ਉਥੇ ਹੀ ਤਾ ਇਹ ਸਾਮਣੇ ਆਇਆ ਕਿ ਮ੍ਰਿਤਕ ਆਰੀਅਨ ਦਾ ਪਿੰਡ ਦਾ ਦੋਸਤ ਜੋ ਉਸ ਦਿਨ ਆਰੀਅਨ ਨੂੰ ਘਰ ਤੋਂ ਬੁਲਾ ਕੇ ਲੈਕੇ ਗਿਆ ਉਹੀ ਇਸ ਕਤਲ ਦੀ ਵਾਰਦਾਤ ਦਾ ਸਾਜਿਸ਼ਕਰਤਾ ਸੀ ਜਦਕਿ ਇਸ ਕਤਲ ਦੀ ਵਾਰਦਾਤ ਦੇਣ ਵਾਲਾ ਮੁਖ ਆਰੋਪੀ ਖਿਲਾਫ ਪਹਿਲਾ ਵੀ ਕਈ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ ਅਤੇ ਉਸ ਨੂੰ ਰੇਲਵੇ ਪੁਲਿਸ ਨੇ ਗੁਰਦਾਸਪੁਰ ਜੇਲ ਚੋ ਪ੍ਰੋਡਕਸ਼ ਵਾਰੰਟ ਤੇ ਲਿਆ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ |
Total Responses : 64