BREAKING: ਕਾਂਗਰਸੀ ਆਗੂ ਦਾ ਗੋਲੀਆਂ ਮਾਰ ਕੇ ਕਤਲ
ਮੋਗਾ, 18 ਸਤੰਬਰ 2023- ਮੋਗਾ ਵਿਚ ਕਾਂਗਰਸੀ ਆਗੂ ਬਲਜਿੰਦਰ ਸਿੰਘ ਬੱਲੀ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਖ਼ਬਰ ਹੈ। ਮ੍ਰਿਤਕ ਅਜੀਤਵਾਲ ਦਾ ਕਾਂਗਰਸੀ ਪ੍ਰਧਾਨ ਤੋਂ ਇਲਾਵਾ ਮੌਜ਼ੂਦਾ ਨੰਬਰਦਾਰ ਸੀ। ਸੀਨੀਅਰ ਕਾਂਗਰਸੀ ਲੀਡਰ ਆਸ਼ੂ ਬੰਗੜ ਨੇ ਦੱਸਿਆ ਕਿ, ਹਮਲਾਵਰ ਕਿਸੇ ਫਾਰਮ ਤੇ ਮੋਹਰ ਲਗਵਾਉਣ ਬਹਾਨੇ ਬਲਜਿੰਦਰ ਬੱਲੀ ਹੁਰਾਂ ਦੇ ਘਰ ਆਏ ਸਨ। ਇਸੇ ਦੌਰਾਨ ਹੀ ਅਣਪਛਾਤਿਆਂ ਵਲੋਂ ਬਲਜਿੰਦਰ ਬੱਲੀ ਤੇ ਗੋਲੀਆਂ ਚਲਾ ਦਿੱਤੀਆਂ ਗਈ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਹਸਪਤਾਲ ਲਿਜਾਂਦੇ ਸਮੇਂ ਉਨ੍ਹਾਂ ਦੀ ਮੌਤ ਹੋ ਗਈ।